ਇਕੋਤਰੀ ਸਮਾਗਮ ਮੌਕੇ ਦੇਸ਼ - ਵਿਦੇਸ਼ ’ ਚੋਂ ਪੁੱਜੀਆਂ ਸੰਗਤਾਂ ਭਗਤੀ ਰਸ ਨਾਲ ਜੁੜੀਆਂ
ਟਾਂਡਾ ਉੜਮੁੜ, 10 ਅਕਤੂਬਰ (ਦੀਪਕ ਬਹਿਲ)-ਮਹਾਨ ਸਾਲਾਨਾ ਇਕੋਤਰੀ ਸਮਾਗਮ ਦੇ ਚੱਲਦਿਆਂ ਸੰਗਤਾਂ ਅੰਦਰ ਉਤਸ਼ਾਹ ਪੂਰੇ ਸਿਖ਼ਰਾਂ ’ਤੇ ਪਹੁੰਚ ਚੁੱਕਾ ਹੈ। ਪੰਜਾਬ ਦੀ ਧਰਤੀ ’ਤੇ ਸਭ ਤੋਂ ਲੰਮਾ ਸਮਾਂ ਨਿਰੰਤਰ ਚੱਲਣ ਵਾਲੇ ਸਮਾਗਮ ਦੌਰਾਨ ਸੰਤ ਗੁਰਦਿਆਲ ਸਿੰਘ ਨੇ ਕਥਾ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰੂ ਨਾਲ ਜੋੜਦੇ ਹੋਏ ਪ੍ਰੇਰਿਆ ਕਿ ਅੱਜ ਦੇ ਯੁੱਗ ਵਿਚ ਗੁਰੂ ਤੇ ਗੁਰਬਾਣੀ ਨੂੰ ਮੰਨਣ ਵਾਲੇ ਭਾਵੇਂ ਗਿਣਤੀ ਵਿਚ ਜ਼ਿਆਦਾ ਹਨ ਪਰ ਗੁਰੂ ਦੀ ਗੁਰਬਾਣੀ ਅਤੇ ਉਸ ਵਲੋਂ ਦਰਸਾਏ ਗਏ ਸ਼ਬਦ ਦੇ ਰਾਹ ’ਤੇ ਚੱਲਣ ਵਾਲੇ ਬਹੁਤ ਘੱਟ ਹਨ, ਇਸ ਲਈ ਕੇਵਲ ਤੇ ਕੇਵਲ ਉਹ ਇਨਸਾਨ ਹੀ ਆਪਣੀ ਜ਼ਿੰਦਗੀ ’ਚ ਮਨੋਰਥ ਦੀ ਪ੍ਰਾਪਤੀ ਕਰ ਸਕਦਾ ਹੈ ਜੋ ਪੂਰਨ ਰੂਪ ਵਿਚ ਗੁਰੂ ਨੂੰ ਮੰਨਦਾ ਹੋਵੇ ਤੇ ਗੁਰਬਾਣੀ ਦੇ ਰਾਹ ਤੇ ਤੁਰਦਾ ਹੋਵੇ।
ਟਾਂਡਾ ਉੜਮੁੜ, 10 ਅਕਤੂਬਰ (ਦੀਪਕ ਬਹਿਲ)-ਮਹਾਨ ਸਾਲਾਨਾ ਇਕੋਤਰੀ ਸਮਾਗਮ ਦੇ ਚੱਲਦਿਆਂ ਸੰਗਤਾਂ ਅੰਦਰ ਉਤਸ਼ਾਹ ਪੂਰੇ ਸਿਖ਼ਰਾਂ ’ਤੇ ਪਹੁੰਚ ਚੁੱਕਾ ਹੈ। ਪੰਜਾਬ ਦੀ ਧਰਤੀ ’ਤੇ ਸਭ ਤੋਂ ਲੰਮਾ ਸਮਾਂ ਨਿਰੰਤਰ ਚੱਲਣ ਵਾਲੇ ਸਮਾਗਮ ਦੌਰਾਨ ਸੰਤ ਗੁਰਦਿਆਲ ਸਿੰਘ ਨੇ ਕਥਾ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰੂ ਨਾਲ ਜੋੜਦੇ ਹੋਏ ਪ੍ਰੇਰਿਆ ਕਿ ਅੱਜ ਦੇ ਯੁੱਗ ਵਿਚ ਗੁਰੂ ਤੇ ਗੁਰਬਾਣੀ ਨੂੰ ਮੰਨਣ ਵਾਲੇ ਭਾਵੇਂ ਗਿਣਤੀ ਵਿਚ ਜ਼ਿਆਦਾ ਹਨ ਪਰ ਗੁਰੂ ਦੀ ਗੁਰਬਾਣੀ ਅਤੇ ਉਸ ਵਲੋਂ ਦਰਸਾਏ ਗਏ ਸ਼ਬਦ ਦੇ ਰਾਹ ’ਤੇ ਚੱਲਣ ਵਾਲੇ ਬਹੁਤ ਘੱਟ ਹਨ, ਇਸ ਲਈ ਕੇਵਲ ਤੇ ਕੇਵਲ ਉਹ ਇਨਸਾਨ ਹੀ ਆਪਣੀ ਜ਼ਿੰਦਗੀ ’ਚ ਮਨੋਰਥ ਦੀ ਪ੍ਰਾਪਤੀ ਕਰ ਸਕਦਾ ਹੈ ਜੋ ਪੂਰਨ ਰੂਪ ਵਿਚ ਗੁਰੂ ਨੂੰ ਮੰਨਦਾ ਹੋਵੇ ਤੇ ਗੁਰਬਾਣੀ ਦੇ ਰਾਹ ਤੇ ਤੁਰਦਾ ਹੋਵੇ। ਇਸ ਮੌਕੇ ਸੰਤ ਗੁਰਦਿਆਲ ਸਿੰਘ ਨੇ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨਾਲ ਜੋੜਦੇ ਹੋਏ ਕਿਹਾ ਕਿ ਇਨਸਾਨੀ ਜਾਮੇ ’ਚ ਵਿਕਾਰਾਂ ਤੇ ਬੰਧਨਾਂ ਤੋਂ ਛੁਟਕਾਰਾ ਕੇਵਲ ਅਕਾਲ ਪੁਰਖ ਦੀ ਰਜ਼ਾ ਵਿਚ ਰਹਿ ਕੇ ਹੀ ਸੰਭਵ ਹੁੰਦਾ ਹੈ। ਹਾਜ਼ਰ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਦਿਆਂ ਕਿਹਾ ਕਿ ਸ਼ਰਧਾ ਪ੍ਰੇਮ ਵਿਸ਼ਵਾਸ ਨਾਲ ਹੀ ਇਨਸਾਨ ਦੇ ਅੰਦਰ ਭਾਵ ਦੀ ਪ੍ਰਾਪਤੀ ਹੁੰਦੀ ਹੈ ਅਤੇ ਭਾਵ ਨਾਲ ਹੀ ਭਗਤੀ ਜੁੜੀ ਹੈ ਅਤੇ ਉਥੇ ਹੀ ਭਗਤੀ ਰਸ ਨਾਲ ਜੋੜ ਕੇ ਸਦਾ ਸਦਾ ਲਈ ਗੁਰਸਿੱਖੀ ਤੇ ਗੁਰਸ਼ਬਦ ਦੀ ਪ੍ਰਾਪਤੀ ਹੁੰਦੀ ਹੈ। ਇਸ ਮੌਕੇ ਸੰਤ ਗੁਰਦਿਆਲ ਸਿੰਘ ਤੋਂ ਇਲਾਵਾ ਹੋਰ ਵੀ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਵਰਨਣਯੋਗ ਹੈ ਕਿ 23 ਦਿਨ ਤੱਕ ਨਿਰੰਤਰ ਚੱਲਣ ਵਾਲੇ ਇਸ ਇਕੋਤਰੀ ਸਮਾਗਮ ਦੌਰਾਨ ਤੀਜੀ ਲੜੀ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ’ਚ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਸ਼ਿਰਕਤ ਕੀਤੀ।