12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਕਮਾਹੀ ਦੇਵੀ ਵਿਖੇ 14 ਨੂੰ ਲੱਗੇਗਾ ਵਿਸ਼ਾਲ ਰੁਜ਼ਗਾਰ ਮੇਲਾ - ਵਿਧਾਇਕ ਘੁੰਮਣ

ਤਲਵਾੜਾ, 10 ਅਕਤੂਬਰ (ਐੱਚ. ਐੱਸ.

ਅਜੀਤ ਡੈਸਕ 11-10-2026
ਤਲਵਾੜਾ, 10 ਅਕਤੂਬਰ (ਐੱਚ. ਐੱਸ. ਮਿੱਠੂ)- ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਉਦਯੋਗ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਕੰਢੀ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਸੁਨਹਿਰੀ ਮੌਕੇ ਮੁਹੱਈਆ ਕਰਵਾਉਣ ਲਈ ਇਕ ਵਿਸ਼ਾਲ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਹਲਕਾ ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਇਹ ਰੁਜ਼ਗਾਰ ਮੇਲਾ 14 ਅਕਤੂਬਰ ਨੂੰ ਸਵੇਰੇ 10 ਵਜੇ ਕਮਿਊਨਿਟੀ ਹਾਲ ਕਮਾਹੀ ਵਿਖੇ ਲੱਗੇਗਾ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਇਹ ਦੂਜੀ ਵਾਰ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਕੰਢੀ ਖੇਤਰ ਦੇ ਨੌਜਵਾਨਾਂ ਨੂੰ ਘਰ ਦੇ ਨੇੜੇ ਹੀ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ। ਕੈਂਪ ਵਿਚ ਪੰਜਾਬ ਭਰ ਤੋਂ ਨਾਮਵਰ ਕੰਪਨੀਆਂ ਹਿੱਸਾ ਲੈਣ ਲਈ ਪਹੁੰਚ ਰਹੀਆਂ ਹਨ। ਰੋਜ਼ਗਾਰ ਮੇਲੇ ਵਿਚ ਆਈ. ਟੀ. ਆਈ., 8ਵੀਂ, 10ਵੀਂ, 12ਵੀਂ, ਗ੍ਰੈਜੂਏਟ ਤੇ ਵੱਖ-ਵੱਖ ਤਕਨੀਕੀ ਯੋਗਤਾ ਰੱਖਣ ਵਾਲੇ ਨੌਜਵਾਨਾਂ ਲਈ ਵੱਖ-ਵੱਖ ਅਹੁਦਿਆਂ ਜਿਵੇਂ ਕਿ ਅਪ੍ਰੈਂਟਿਸ, ਆਪਰੇਟਰ, ਵੈਲਨੈਸ ਐਡਵਾਈਜ਼ਰ, ਸੁਰੱਖਿਆ ਗਾਰਡ, ਸੇਲਜ਼ ਐਗਜ਼ੀਕਿਊਟਿਵ, ਟਰੇਨੀ, ਰਿਲੇਸ਼ਨਸ਼ਿਪ ਮੈਨੇਜਰ ਤੇ ਹੋਰ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਕੰਪਨੀਆਂ ਵਲੋਂ ਉਮੀਦਵਾਰਾਂ ਨੂੰ 9500 ਰੁਪਏ ਤੋਂ ਲੈ ਕੇ 3.18 ਲੱਖ ਰੁਪਏ ਸਾਲਾਨਾ ਤੱਕ ਦਾ ਆਕਰਸ਼ਕ ਵੇਤਨ ਦਿੱਤਾ ਜਾਵੇਗਾ। 10ਐਮਯੂਕੇ08
ਪਿਛਲੀ ਖ਼ਬਰ ਗਿਆਨੇਸ਼ ਕੁਮਾਰ ਨੇ ਐੱਸ.ਆਈ.ਆਰ. ਦੇ ਨਾਂਅ ’ਤੇ ਦੇਸ਼ ਵਾਸੀਆਂ ਨਾਲ ਕੀਤਾ ਧੋਖਾ-ਐਡ. ਰਣਜੀਤ ਕੁਮਾਰ ਅਗਲੀ ਖ਼ਬਰ ਸ਼ਿਵ ਮੰਦਰ ਬਾਜ਼ਾਰ ਠਠਿਆਰਾਂ ਤੋਂ ਵੱਖ-ਵੱਖ ਝਾਕੀਆਂ ਕੱਢੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।