09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

. . ਜਦੋਂ ਅਸਤ ਲੈ ਕੇ ਜਾਣ ਵਾਲਿਆਂ ਨੇ ਚੋਰਾਂ ਦੀ ਭੁਗਤ ਸੁਆਰੀ

ਕੋਟਫ਼ਤੂਹੀ, 8 ਅਕਤੂਬਰ (ਅਵਤਾਰ ਸਿੰਘ ਅਟਵਾਲ)-ਬੀਤੇ ਦਿਨ ਬਿਸਤ ਦੁਆਬ ਨਹਿਰ ’ਤੇ ਅੱਡਾ ਈਸਪੁਰ ਦੇ ਕਰੀਬ ਗੱਡੀ ਉੱਪਰ ਅਸਤ ਲੈ ਕੇ ਜਾ ਰਹੇ ਪਰਿਵਾਰ ਦੇ ਹੱਥ ਉਨ੍ਹਾਂ ਦੇ ਘਰ ਵਿਚ ਚੋਰੀ ਕਰਨ ਵਾਲੇ ਨੌਜਵਾਨ ਸੜਕ ਉੱਪਰ ਘੁੰਮਦੇ ਨਜ਼ਰ ਆਏ ਤਾਂ ਮੌਕੇ ‘ਤੇ ਉਨ੍ਹਾਂ ਨੂੰ ਫੜ ਕੇ ਚੰਗੀ ਤਰ੍ਹਾਂ ਉਨ੍ਹਾਂ ਦੀ ਭੁਗਤ ਸੁਆਰੀ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਆਪਣੇ ਪਰਿਵਾਰ ਦੇ ਗੱਡੀ ਵਿਚ ਅਸਤ ਲੈ ਕੇ ਜਾ ਰਹੇ ਪਰਿਵਾਰ ਜਿਨ੍ਹਾਂ ਦੇ ਘਰ ਵਿਚ 25 ਹਜ਼ਾਰ ਰੁਪਏ ਨਕਦੀ ਤੇ ਇਕ ਮੋਬਾਈਲ ਫ਼ੋਨ ਚੋਰੀ ਹੋਈ ਸੀ, ਉਨ੍ਹਾਂ ਵਲੋਂ ਸੀ.

ਅਜੀਤ ਡੈਸਕ 09-10-2026
ਕੋਟਫ਼ਤੂਹੀ, 8 ਅਕਤੂਬਰ (ਅਵਤਾਰ ਸਿੰਘ ਅਟਵਾਲ)-ਬੀਤੇ ਦਿਨ ਬਿਸਤ ਦੁਆਬ ਨਹਿਰ ’ਤੇ ਅੱਡਾ ਈਸਪੁਰ ਦੇ ਕਰੀਬ ਗੱਡੀ ਉੱਪਰ ਅਸਤ ਲੈ ਕੇ ਜਾ ਰਹੇ ਪਰਿਵਾਰ ਦੇ ਹੱਥ ਉਨ੍ਹਾਂ ਦੇ ਘਰ ਵਿਚ ਚੋਰੀ ਕਰਨ ਵਾਲੇ ਨੌਜਵਾਨ ਸੜਕ ਉੱਪਰ ਘੁੰਮਦੇ ਨਜ਼ਰ ਆਏ ਤਾਂ ਮੌਕੇ ‘ਤੇ ਉਨ੍ਹਾਂ ਨੂੰ ਫੜ ਕੇ ਚੰਗੀ ਤਰ੍ਹਾਂ ਉਨ੍ਹਾਂ ਦੀ ਭੁਗਤ ਸੁਆਰੀ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਆਪਣੇ ਪਰਿਵਾਰ ਦੇ ਗੱਡੀ ਵਿਚ ਅਸਤ ਲੈ ਕੇ ਜਾ ਰਹੇ ਪਰਿਵਾਰ ਜਿਨ੍ਹਾਂ ਦੇ ਘਰ ਵਿਚ 25 ਹਜ਼ਾਰ ਰੁਪਏ ਨਕਦੀ ਤੇ ਇਕ ਮੋਬਾਈਲ ਫ਼ੋਨ ਚੋਰੀ ਹੋਈ ਸੀ, ਉਨ੍ਹਾਂ ਵਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫ਼ੁਟੇਜ ਵਿਚ ਵੇਖੇ ਚੋਰ ਜਦੋਂ ਉਨ੍ਹਾਂ ਨੂੰ ਸੜਕ ਉੱਪਰ ਜਾਂਦੇ ਵਿਖਾਈ ਦਿੱਤੇ ਤਾਂ ਉਨ੍ਹਾਂ ਗੱਡੀ ਰੋਕ ਕੇ ਚੋਰਾਂ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੌਕੇ ’ਤੇ ਚੋਰੀ ਦੀ ਗਲ ਕਬੂਲੀ ਤਾਂ ਮੌਕੇ ’ਤੇ ਪਰਿਵਾਰ ਨੇ ਉਨ੍ਹਾਂ ਦੀ ਚੰਗੀ ਭੁਗਤ ਸਵਾਰੀ ਫਿਰ ਵਿਚਾਰੇ ਅਸਤ ਪਾਉਣ ਅੱਗੇ ਗਏ, ਪਤਾ ਲੱਗਾ ਇਹ ਚੋਰ ਪਿੰਡ ਅਜਨੋਹਾ ਦੇ ਹਨ।
ਪਿਛਲੀ ਖ਼ਬਰ ਇਕੋਤਰੀ ਸਮਾਗਮ ਦੌਰਾਨ ਸੰਤ ਗੁਰਦਿਆਲ ਸਿੰਘ ਤੇ ਹੋਰ ਮਹਾਂਪੁਰਸ਼ਾਂ ਨੇ ਅੰਮ੍ਰਿਤਮਈ ਗੁਰਬਾਣੀ ਰਾਹੀਂ ਸੰਗਤਾਂ ਨੂੰ ਗੁਰਸ਼ਬਦ ਨ... ਅਗਲੀ ਖ਼ਬਰ ਅਰੋੜਾ ਵਲੋਂ ਪਿੰਡ ਥੱਥਲਾਂ ‘ਚ ਕਾਂਗਰਸੀ ਵਰਕਰਾਂ ਤੇ ਪਿੰਡ ਵਾਸੀਆਂ ਨਾਲ ਲੋਕ ਮਿਲਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।