07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਵਿਧਾਇਕ ਘੁੰਮਣ ਨੇ ਖੁੱਲ੍ਹੇ ਦਰਬਾਰ ’ਚ ਸਮੱਸਿਆਵਾਂ ਸੁਣੀਆਂ

ਤਲਵਾੜਾ, 6 ਅਕਤੂਬਰ (ਮਹਿਤਾ)-ਤਲਵਾੜਾ ਵਿਖੇ ਸਥਿਤ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਤਲਵਾੜਾ ਖੇਤਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਉਨ੍ਹਾਂ ਜ਼ਿਆਦਾਤਰ ਸਮੱਸਿਆਵਾਂ ਦਾ ਹੱਲ ਮੌਕੇ ’ਤੇ ਹੀ ਕਰਵਾ ਦਿੱਤਾ ਅਤੇ ਕੁੱਝ ਕੁ ਸਮੱਸਿਆਵਾਂ ਦੇ ਹੱਲ ਲਈ ਸੰਬੰਧਿਤ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ।

ਅਜੀਤ ਡੈਸਕ 07-10-2026
ਤਲਵਾੜਾ, 6 ਅਕਤੂਬਰ (ਮਹਿਤਾ)-ਤਲਵਾੜਾ ਵਿਖੇ ਸਥਿਤ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਤਲਵਾੜਾ ਖੇਤਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਉਨ੍ਹਾਂ ਜ਼ਿਆਦਾਤਰ ਸਮੱਸਿਆਵਾਂ ਦਾ ਹੱਲ ਮੌਕੇ ’ਤੇ ਹੀ ਕਰਵਾ ਦਿੱਤਾ ਅਤੇ ਕੁੱਝ ਕੁ ਸਮੱਸਿਆਵਾਂ ਦੇ ਹੱਲ ਲਈ ਸੰਬੰਧਿਤ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ। ਇਸ ਤੋਂ ਬਾਅਦ ਗੱਲਬਾਤ ਕਰਦਿਆਂ ਐਡਵੋਕੇਟ ਘੁੰਮਣ ਨੇ ਕਿਹਾ ਕਿ ਹਲਕੇ ਦਾ ਕੋਈ ਵੀ ਨਾਗਰਿਕ ਆਪਣੀ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਲਈ ਉਨ੍ਹਾਂ ਨੂੰ ਸਿੱਧਾ ਆ ਕੇ ਮਿਲ ਸਕਦਾ ਹੈ। ਇਸ ਮੌਕੇ ਐਡ. ਘੁੰਮਣ ਨੇ ਬਾਬਾ ਨਕੋਦਰ ਦਾਸ ਕਲੱਬ ਹੀਰ ਬਹਿ ਨੂੰ ਸਪੋਰਟਸ ਜਰਸੀਆਂ ਭੇਟ ਕੀਤੀਆਂ। ਇਸ ਮੌਕੇ ਸਰਪੰਚ ਦੁਮੋਆਲ ਠਾਕੁਰ ਰਮਨਦੀਪ ਸਿੰਘ ਕੰਵਰ ਸੇਵਾ ਮੁਕਤ ਮੈਨੇਜਰ ਖੇਤੀਬਾੜੀ ਵਿਕਾਸ ਬੈਂਕ, ਪ੍ਰਧਾਨ ਨਗਰ ਕੌਂਸਲ ਤਲਵਾੜਾ ਹਰਸ਼ ਕੁਮਾਰ ਆਸ਼ੂ ਅਰੋੜਾ, ਐਮ.ਸੀ. ਜੋਗਿੰਦਰਪਾਲ ਛਿੰਦਾ, ਚੇਅਰਮੈਨ ਬੌਬੀ ਕੌਸ਼ਲ, ਵਿਕਰਾਂਤ ਯੋਤੀ, ਦਵਿੰਦਰਪਾਲ ਸਿੰਘ ਸੇਠੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਤਲਵਾੜਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਵੁੱਡਲੈਂਡ ਸਕੂਲ ਦੇ ਖਿਡਾਰੀਆਂ ਨੇ ਜੂਡੋ ‘ਖੇਡਾਂ ਵਤਨ ਪੰਜਾਬ ਦੀਆਂ’ ’ਚ 4 ਸੋਨੇ, 1 ਚਾਂਦੀ ਤੇ 2 ਕਾਂਸੀ ਦੇ ਤਗਮੇ ਜਿੱਤੇ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇਵੇਗਾ ਹਰ ਦਰਵਾਜ਼ੇ ’ਤੇ ਦਸਤਕ-ਹਰਮਿੰਦਰ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।