07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸੋਲਰ ਸਿਸਟਮ ਦੀਆਂ ਤਾਰਾਂ ਚੋਰ ਲੈ ਕੇ ਹੋਏ ਰਫ਼ੂ ਚੱਕਰ

ਭੰਗਾਲਾ, 6 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ-ਪੁਲਿਸ ਚੌਕੀ ਭੰਗਾਲਾ ਅਧੀਨ ਪੈਂਦੇ ਪਿੰਡ ਮੰਝਪੁਰ ਦੇ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਦੋ ਸੋਲਰ ਸਿਸਟਮ ਦੀਆਂ ਤਾਰਾਂ ਚੋਰੀ ਕਰਨ ਨਾਲ ਕਿਸਾਨ ਦਾ ਕਾਫ਼ੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰੀ ਸੰਬੰਧੀ ਕਿਸਾਨ ਕਰਮ ਸਿੰਘ, ਹਿੰਮਤ ਸਿੰਘ, ਦਵਿੰਦਰ ਸਿੰਘ ਤੇ ਤੀਰਥ ਸਿੰਘ ਵਾਸੀ ਮੰਝਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਕਾਫ਼ੀ ਪੈਸੇ ਖ਼ਰਚ ਕਰਕੇ ਆਪਣੇ ਖੇਤਾਂ ਵਿਚ ਸੋਲਰ ਸਿਸਟਮ ਲੱਗਿਆਂ ਹੈ, ਜਿਸ ਦੀਆਂ ਤਾਰਾਂ ਚੋਰ ਬੀਤੇ ਦਿਨੀਂ ਚੋਰੀ ਕਰਕੇ ਲੈ ਗਏ।

ਸੋਲਰ ਸਿਸਟਮ ਦੀਆਂ ਚੋਰੀ ਹੋਈਆਂ ਤਾਰਾਂ ਸੰਬੰਧੀ ਜਾਣਕਾਰੀ ਦਿੰਦਾ ਹੋਇਆ ਪੀੜਤ। ਤਸਵੀਰ : ਬਲਵਿੰਦਰਜੀਤ ਸਿੰਘ ਸੈਣੀ 07-10-2026
ਭੰਗਾਲਾ, 6 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ-ਪੁਲਿਸ ਚੌਕੀ ਭੰਗਾਲਾ ਅਧੀਨ ਪੈਂਦੇ ਪਿੰਡ ਮੰਝਪੁਰ ਦੇ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਦੋ ਸੋਲਰ ਸਿਸਟਮ ਦੀਆਂ ਤਾਰਾਂ ਚੋਰੀ ਕਰਨ ਨਾਲ ਕਿਸਾਨ ਦਾ ਕਾਫ਼ੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰੀ ਸੰਬੰਧੀ ਕਿਸਾਨ ਕਰਮ ਸਿੰਘ, ਹਿੰਮਤ ਸਿੰਘ, ਦਵਿੰਦਰ ਸਿੰਘ ਤੇ ਤੀਰਥ ਸਿੰਘ ਵਾਸੀ ਮੰਝਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਕਾਫ਼ੀ ਪੈਸੇ ਖ਼ਰਚ ਕਰਕੇ ਆਪਣੇ ਖੇਤਾਂ ਵਿਚ ਸੋਲਰ ਸਿਸਟਮ ਲੱਗਿਆਂ ਹੈ, ਜਿਸ ਦੀਆਂ ਤਾਰਾਂ ਚੋਰ ਬੀਤੇ ਦਿਨੀਂ ਚੋਰੀ ਕਰਕੇ ਲੈ ਗਏ। ਉਨ੍ਹਾਂ ਕਿਹਾ ਦਿਨ-ਦਿਹਾੜੇ ਵਾਪਰੀ ਇਸ ਚੋਰੀ ਦੇ ਘਟਨਾ ਨਾਲ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਇਲਾਕੇ ਅੰਦਰ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਨ੍ਹਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਚੌਕੀ ਭੰਗਾਲਾ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਚੋਰਾਂ ਦੇ ਹੌਸਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ ਤੇ ਉਹ ਚਿੱਟੇ ਦਿਨ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਪਾਸੋਂ ਮੰਗ ਕੀਤੀ ਕਿ ਕਸਬਾ ਭੰਗਾਲਾ ਅੰਦਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਇਲਾਕੇ ਅੰਦਰ ਪੁਲਿਸ ਦੀ ਗਸ਼ਤ ਵਧਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਸੋਲਰ ਸਿਸਟਮ ’ਤੇ ਚੋਰੀ ਕਰਨ ਵਾਲੇ ਚੋਰਾਂ ਨੂੰ ਵੀ ਜਲਦ ਫੜ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।
ਪਿਛਲੀ ਖ਼ਬਰ ਹਕੂਮਤਪੁਰ ਦੇ ਸਕੂਲ ’ਚ ਹਰਿੰਦਰਪਾਲ ਕੌਰ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਸਰਕਾਰੀ ਸਕੂਲ ਮਾਹਿਲਪੁਰ ’ਚ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਫੁੱਟਬਾਲ ਲੜਕੇ ਅੰਡਰ-19 ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।