ਭਾਜਪਾ ਨੇਤਾ ਸੁਸ਼ੀਲ ਪਿੰਕੀ ਨੇ ਨਵੇਂ ਬੋਰ ਦਾ ਨੀਂਹ ਪੱਥਰ ਰੱਖਿਆ
ਤਲਵਾੜਾ, 6 ਅਕਤੂਬਰ (ਮਹਿਤਾ)-ਸ੍ਰੀ ਅਨੰਦਪੁਰ ਸਤਸੰਗ ਆਸ਼ਰਮ ਤਲਵਾੜਾ ਵਿਖੇ ਸੰਗਤਾਂ ਨੂੰ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਨਵੇਂ ਬੋਰ ਦਾ ਨੀਂਹ ਪੱਥਰ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਨੇ ਆਪਣੇ ਕਰ ਕਮਲਾ ਨਾਲ ਰੱਖਿਆ। ਇਸ ਮੌਕੇ ਪਿੰਕੀ ਨੇ ਕਿਹਾ ਕਿ ਆਸ਼ਰਮ ਵਿਚ ਆਉਣ ਵਾਲੀਆਂ ਸੰਗਤਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਇਹ ਕਾਰਜ ਕਰਵਾਇਆ ਜਾ ਰਿਹਾ ਹੈ।
ਅਜੀਤ ਡੈਸਕ
07-10-2026