07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸ਼੍ਰੋਮਣੀ ਅਕਾਲੀ ਦਲ ਵਲੋਂ ਡੋਰ-ਟੂ-ਡੋਰ ਕੰਪੇਨ ਦੀ ਦੇਹਰੀਵਾਲ ਤੋਂ ਸ਼ੁਰੂਆਤ-ਰਸੂਲਪੁਰ

ਚੌਲਾਂਗ, 6 ਅਕਤੂਬਰ (ਸੁਖਦੇਵ ਸਿੰਘ)-ਹਲਕਾ ਟਾਂਡਾ ਦੇ ਪਿੰਡ ਦੇਹਰੀਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਰਨਲ ਸਕੱਤਰ ਤੇ ਹਲਕਾ ਟਾਂਡਾ ਦੇ ਇੰਚਾਰਜ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਵਲੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਡੋਰ-ਟੂ-ਡੋਰ ਕੰਪੇਨ ਦੀ ਸ਼ੁਰੂਆਤ ਕੀਤੀ ਗਈ। ਰਸੂਲਪਰ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ.

ਅਜੀਤ ਡੈਸਕ 07-10-2026
ਚੌਲਾਂਗ, 6 ਅਕਤੂਬਰ (ਸੁਖਦੇਵ ਸਿੰਘ)-ਹਲਕਾ ਟਾਂਡਾ ਦੇ ਪਿੰਡ ਦੇਹਰੀਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਰਨਲ ਸਕੱਤਰ ਤੇ ਹਲਕਾ ਟਾਂਡਾ ਦੇ ਇੰਚਾਰਜ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਵਲੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਡੋਰ-ਟੂ-ਡੋਰ ਕੰਪੇਨ ਦੀ ਸ਼ੁਰੂਆਤ ਕੀਤੀ ਗਈ। ਰਸੂਲਪਰ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ 6 ਅਕਤੂਬਰ ਨੂੰ ਪੂਰੇ ਪੰਜਾਬ ਵਿਚ ਡੋਰ ਟੂ ਡੋਰ ਕੰਪੇਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਤਹਿਤ ਅੱਜ ਟਾਂਡਾ ਵਿਖੇ ਵੀ ਅਕਾਲੀ ਵਰਕਰਾਂ ਵਲੋਂ ਵੀ ਡੋਰ ਟੂ ਡੋਰ ਕੰਪੇਨ ਸ਼ੁਰੂ ਕੀਤੀ ਗਈ ਹੈ। ਲੋਕਾਂ ਨੂੰ ਮਿਲ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਤੇ ਇਹ ਵਿਸ਼ਵਾਸ ਦਵਾਇਆ ਜਾਵੇਗਾ ਕੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤਾਂ ਲੋਕਾਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਪਾਰਟੀ ਵੱਲੋਂ ਭੇਜੇ ਗਏ ਪੰਪਲੇਟ ਜਿਸ ਵਿਚ ਆਪਣੀ ਸਰਕਾਰ ਵੇਲੇ ਦੀਆਂ ਸਹੂਲਤਾਂ ਜੋ ਲੋਕਾਂ ਨੂੰ ਅਸੀਂ ਦਿੱਤੀਆਂ ਸਨ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੰਦ ਕਰ ਦਿੱਤੀਆਂ ਸਨ, ਉਹ ਲਿਖੀਆਂ ਗਈਆਂ ਸਨ ਅਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਜੋ ਆਉਣ ਵਾਲੇ ਸਮੇਂ ਵਿਚ ਲੋਕਾਂ ਦੀਆਂ ਮੰਗਾਂ ਹੋਣਗੀਆਂ ਉਨ੍ਹਾਂ ਸੰਬੰਧੀ ਫੀਡ ਬੈਕ ਲੈ ਕੇ ਉਹ ਪਾਰਟੀ ਦੇ ਮੈਨੀਫੈਸਟੋ ਵਿਚ ਪਹਿਲ ਦੇ ਆਧਾਰ ’ਤੇ ਸ਼ਾਮਿਲ ਕੀਤੀਆਂ ਜਾਣਗੀਆਂ। ਇਸ ਮੌਕੇ ਸਰਕਲ ਪ੍ਰਧਾਨ ਜਥੇਦਾਰ ਗੁਰਨਾਮ ਸਿੰਘ ਸਾਹਿਬਾਜਪੁਰ, ਟਾਂਡਾ ਸਰਕਲ ਪ੍ਰਧਾਨ ਸੁਰਜੀਤ ਸਿੰਘ ਜੌੜਾ, ਸਰਕਲ ਪ੍ਰਧਾਨ ਪਿਰਥੀ ਪਾਲ ਸਿੰਘ ਦਾਤਾ, ਮਾਸਟਰ ਅਮਰਜੀਤ ਸਿੰਘ ਝੱਜੀ ਪਿੰਡ, ਸੁਖਦੇਵ ਸਿੰਘ ਝੱਜੀ ਪਿੰਡ, ਉਕਾਰ ਸਿੰਘ ਦੇਰੀਵਾਲ, ਹਰਦਿਆਲ ਸਿੰਘ ਸਾਬਕਾ ਸਰਪੰਚ ਦੇਰੀਵਾਲ, ਮੋਹਣ ਸਿੰਘ ਮਾਜੈਲ ਦੇਹਰੀਵਾਲ, ਹਰਜਿੰਦਰ ਸਿੰਘ ਦੇਹਰੀਵਾਲ, ਸੁਰਜੀਤ ਸਿੰਘ ਮੱਲੀ, ਹਰਪ੍ਰੀਤ ਸਿੰਘ ਧਾਮੀ, ਜਗਤਾਰ ਸਿੰਘਸ, ਮੁਖਤਿਆਰ ਸਿੰਘ, ਅਵਤਾਰ ਸਿੰਘ, ਹਰਬੰਸ਼ ਸਿੰਘ, ਕੁਲਵਿੰਦਰ ਸਿੰਘ, ਡਾ. ਸੁਰਜੀਤ ਸਿੰਘ, ਡਾ. ਮੋਹਣ ਸਿੰਘ, ਬਹਾਦਰ ਸਿੰਘ ਧੂਤ, ਰਛਪਾਲ ਸਿੰਘ, ਸੋਡੀ, ਮੱਲੀ, ਜਗਜੀਤ ਸਿੰਘ ਆਦਿ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਮਹੇਸਾ ਸਿੰਘ ਦੀ ਯਾਦ ’ਚ ਧਾਰਮਿਕ ਸਮਾਗਮ 11 ਨੂੰ ਅਗਲੀ ਖ਼ਬਰ ਨਗਰ ਪੰਚਾਇਤ ਦੇ ਟਿਊਬਵੈੱਲ ਦੀ ਮੋਟਰ ਦੀਆਂ ਤਾਰਾਂ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।