07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਵਿਰਾਸਤ ਵੈਲਫੇਅਰ ਸੁਸਾਇਟੀ ਕੈਲਗਰੀ ਵਲੋਂ ਹਰਵਿੰਦਰ ਓਹੜਪੁਰੀ ਦਾ ਸਨਮਾਨ

ਕੈਲਗਰੀ, 5 ਅਕਤੂਬਰ (ਜਸਜੀਤ ਸਿੰਘ ਧਾਮੀ)-ਪ੍ਰਵਾਸੀ ਪੰਜਾਬੀ ਆਪਣੇ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਵਾਸਤੇ ਵਿਸ਼ੇਸ਼ ਉਪਰਾਲੇ ਕਰਦੇ ਰਹਿੰਦੇ ਹਨ। ਭਾਵੇਂ ਕੋਈ ਪੰਜਾਬੀ ਸਮਾਗਮ ਹੋਣ ਜਾਂ ਫਿਰ ਪੰਜਾਬੀ ਸਭਿਆਚਾਰਕ ਮੇਲੇ ਜਿਥੇ ਬੱਚਿਆਂ ਵਲੋਂ ਪੰਜਾਬੀ ਪੁਸ਼ਾਕਾਂ ਪਾ ਕੇ ਆਪਣੇ ਵਿਰਸੇ ਦੀ ਬਾਤ ਪਾਈ ਜਾਦੀ ਹੈ।

ਅਜੀਤ ਡੈਸਕ 06-10-2026
ਕੈਲਗਰੀ, 5 ਅਕਤੂਬਰ (ਜਸਜੀਤ ਸਿੰਘ ਧਾਮੀ)-ਪ੍ਰਵਾਸੀ ਪੰਜਾਬੀ ਆਪਣੇ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਵਾਸਤੇ ਵਿਸ਼ੇਸ਼ ਉਪਰਾਲੇ ਕਰਦੇ ਰਹਿੰਦੇ ਹਨ। ਭਾਵੇਂ ਕੋਈ ਪੰਜਾਬੀ ਸਮਾਗਮ ਹੋਣ ਜਾਂ ਫਿਰ ਪੰਜਾਬੀ ਸਭਿਆਚਾਰਕ ਮੇਲੇ ਜਿਥੇ ਬੱਚਿਆਂ ਵਲੋਂ ਪੰਜਾਬੀ ਪੁਸ਼ਾਕਾਂ ਪਾ ਕੇ ਆਪਣੇ ਵਿਰਸੇ ਦੀ ਬਾਤ ਪਾਈ ਜਾਦੀ ਹੈ। ਇਹ ਵਿਚਾਰ ਵਿਰਾਸਤ ਵੈਲਫੇਅਰ ਸੁਸਾਇਟੀ ਕੈਲਗਰੀ ਵਲੋਂ ਰੱਖੇ ਪ੍ਰੋਗਰਾਮ ਸਮੇਂ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨ ਪਹੁੰਚੇ ਉੱਘੇ ਗੀਤਕਾਰ ਤੇ ਨਾਮਵਰ ਸਖਸ਼ੀਅਤ ਹਰਵਿੰਦਰ ਓਹੜਪੁਰੀ ਨੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਜੰਮਪਲ ਬੱਚੇ ਜਦੋਂ ਪੰਜਾਬੀ ਵਿਰਸੇ ਨਾਲ ਸੰਬੰਧਤ ਪ੍ਰੋਗਰਾਮਾਂ ’ਚ ਹਿੱਸਾ ਬਣਦੇ ਹਨ ਤਾਂ ਉਨਾਂ ਦੀ ਵੱਖਰੀ ਹੀ ਪਹਿਚਾਣ ਹੁੰਦੀ ਹੈ। ਉਹ ਗਿੱਧਾ,ਭੰਗੜਾ ਪੇਸ਼ ਕਰਨ ਦੇ ਨਾਲ ਨਾਲ ਪੰਜਾਬੀ ਸਾਜ ਜਿਵੇ ਢੋਲ,ਹਰਮੋਨੀਅਮ,ਅਲਗੋਜੇ,ਢੱਡ ਅਤੇ ਹੋਰ ਬਹੁਤ ਸਾਰੇ ਸਾਜ ਸਿੱਖਣ ਦੀ ਚਾਹਤ ਰੱਖਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪੇ ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਰੋਜ਼ਮਰ੍ਹਾ ਰੁਝੇਵਿਆਂ ਭਰੀ ਜਿੰਦਗੀ ਵਿਚ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਆਪਣੇ ਪਿਛੋਕੜ ਨਾਲ ਜੋੜ ਕੇ ਰੱਖ ਰਹੇ ਹਨ। ਇਸ ਸਮੇਂ ਹਰਵਿੰਦਰ ਓਹੜਪੁਰੀ ਨੂੰ ਸੁਸਾਇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਗੁਰਮੀਤ ਸਿੰਘ ਗਿੱਲ ਮੰਡਵਾਲਾ, ਬਲਜਿੰਦਰ ਸਿੰਘ ਸੰਘਾ, ਦਵਿੰਦਰ ਸਿੰਘ ਸਿੱਧੂ, ਗੁਰਮੇਲ ਸਿੰਘ ਬਰਾੜ, ਸਤਵਿੰਦਰ ਸਿੰਘ ਮੋਨੂੰ ਢੱਟ, ਸੁਖਵਿੰਦਰ ਸਿੰਘ ਜੌਹਲ ਅਤੇ ਸਨਪ੍ਰੀਤ ਸਿੰਘ ਓਹੜਪੁਰੀ ਵੀ ਹਾਜ਼ਰ ਸਨ|
ਪਿਛਲੀ ਖ਼ਬਰ ਮਹਾਤਮਾ ਗਾਂਧੀ ਜੈਅੰਤੀ ਤੇ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੁਸਤਕ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਕੁੱਟਮਾਰ ਕਰਨ ’ਤੇ 3 ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।