04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਡੇਂਗੂ ਤੋਂ ਬਚਾਅ ਤੇ ਇਲਾਜ ਸੰਬੰਧੀ ਐੱਸ. ਐਮ. ਓ. ਥਿੰਦ ਵਲੋਂ ਐਡਵਾਈਜ਼ਰੀ ਜਾਰੀ

ਮਾਹਿਲਪੁਰ, 3 ਅਕਤੂਬਰ (ਰਜਿੰਦਰ ਸਿੰਘ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ.

ਅਜੀਤ ਡੈਸਕ 04-10-2026
ਮਾਹਿਲਪੁਰ, 3 ਅਕਤੂਬਰ (ਰਜਿੰਦਰ ਸਿੰਘ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ. ਐਮ. ਓ. ਡਾ. ਜਸਵੰਤ ਸਿੰਘ ਥਿੰਦ ਵਲੋਂ ਡੇਂਗੂ ਤੋਂ ਬਚਾਅ ਤੇ ਇਲਾਜ ਸੰਬੰਧੀ ਐਡਵਾਈਜ਼ਰੀ ਜਾਰੀ ਕਰਦੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖ਼ਾਰ, ਸਿਰ ਦਰਦ, ਸਰੀਰ ਤੇ ਜੋੜਾਂ ਵਿਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ’ਚ ਦਰਦ, ਹਾਲਾਤ ਖ਼ਰਾਬ ਹੋਣ ’ਤੇ ਮਸੂੜ੍ਹਿਆਂ ਅਤੇ ਨੱਕ ਵਿਚੋਂ ਖ਼ੂਨ ਦਾ ਵਗਣਾ ਡੇਂਗੂ ਦੇ ਲੱਛਣ ਹੋ ਸਕਦੇ ਹਨ। ਡੇਂਗੂ ਦੀ ਸਥਿਤੀ ਵਿਚ ਆਰਾਮ, ਵੱਧ ਤੋਂ ਵੱਧ ਤਰਲ ਪਦਾਰਥ ਦੀ ਵਰਤੋਂ ਕਰਨ ਦੇ ਨਾਲ ਨਾਲ ਨੇੜਲੇ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਤੇਜ਼ ਪੇਟ ਦਰਦ, ਲਗਾਤਾਰ ਉਲਟੀਆਂ ਜਾਂ ਖ਼ੂਨ ਆਉਣ ਦੀ ਸਥਿਤੀ ਵਿਚ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਿਆ ਜਾਵੇ। ਉਨ੍ਹਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਕੂਲਰਾਂ ਤੇ ਪਾਣੀ ਵਾਲੇ ਬਰਤਨਾਂ, ਪੀਣ ਵਾਲੇ ਪਾਣੀ ਵਾਲੀ ਟੈਂਕੀ ਦੀ ਨਿਯਮਤ ਸਫ਼ਾਈ ਕੀਤੀ ਜਾਵੇ।
ਪਿਛਲੀ ਖ਼ਬਰ ਪਿੰਡਾਂ ਦੀਆਂ ਅਨਾਜ ਮੰਡੀਆਂ ਨੂੰ ਹੈ ਲੰਬੇ ਸਮੇਂ ਤੋਂ ਸ਼ੈੱਡਾਂ ਦੀ ਦਰਕਾਰ ਅਗਲੀ ਖ਼ਬਰ ਡਾ. ਐੱਮ. ਐੱਸ. ਰੰਧਾਵਾ ਸਪੋਰਟਸ ਅਕੈਡਮੀ ਡੱਫਰ ’ਚ ਹੋਣਹਾਰ ਖਿਡਾਰੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।