03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਕਾਂਗਰਸ ਵਰਕਰਾਂ ਨੇ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦੀ ਜੈਅੰਤੀ ਮਨਾਈ

ਮੁਕੇਰੀਆਂ, 2 ਅਕਤੂਬਰ (ਰਾਮਗੜ੍ਹੀਆ)-ਬਲਾਕ ਕਾਂਗਰਸ ਮੁਕੇਰੀਆਂ ਵਲੋਂ ਕਾਂਗਰਸ ਦਫ਼ਤਰ ਵਿਖੇ ਬਲਾਕ ਪ੍ਰਧਾਨ ਰਵਿੰਦਰ ਸਿੰਘ ਦੀ ਅਗਵਾਈ ਹੇਠ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਜੈਅੰਤੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਦੋਵਾਂ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ’ਤੇ ਫ਼ੁਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ।

ਅਜੀਤ ਡੈਸਕ 03-10-2026
ਮੁਕੇਰੀਆਂ, 2 ਅਕਤੂਬਰ (ਰਾਮਗੜ੍ਹੀਆ)-ਬਲਾਕ ਕਾਂਗਰਸ ਮੁਕੇਰੀਆਂ ਵਲੋਂ ਕਾਂਗਰਸ ਦਫ਼ਤਰ ਵਿਖੇ ਬਲਾਕ ਪ੍ਰਧਾਨ ਰਵਿੰਦਰ ਸਿੰਘ ਦੀ ਅਗਵਾਈ ਹੇਠ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਜੈਅੰਤੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਦੋਵਾਂ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ’ਤੇ ਫ਼ੁਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਬੁਲਾਰਿਆਂ ਨੇ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦੇ ਜੀਵਨ, ਦੇਸ਼ ਦੀ ਆਜ਼ਾਦੀ ਅਤੇ ਰਾਸ਼ਟਰ ਨਿਰਮਾਣ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਮਹਾਨ ਆਗੂਆਂ ਦੇ ਸਾਦਗੀ, ਸਚਾਈ, ਅਹਿੰਸਾ ਤੇ ਦੇਸ਼ ਸੇਵਾ ਦੇ ਸਿਧਾਂਤ ਅੱਜ ਵੀ ਸਮਾਜ ਲਈ ਪੇ੍ਰਨਾ ਸਰੋਤ ਹਨ। ਇਸ ਮੌਕੇ ਮਾਸਟਰ ਰਮੇਸ਼, ਗੋਰੀ, ਡਾ. ਕਰਤਾਰ ਸਿੰਘ, ਤਾਰਾ ਚੰਦ ਸੰਮਤੀ ਮੈਂਬਰ ਮਾਨਸਰ, ਉਮੇਸ਼, ਵਿਪੁਲ ਸ਼ਰਮਾ, ਰਾਘਵ ਸ਼ਰਮਾ, ਅਦਿੱਤਿਆ ਸ਼ਰਮਾ, ਅਨਿਲ ਕੁਮਾਰ, ਕਾਲਾ ਚੰਦ, ਵਿਕੀ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸਾਬੀ ਨੇ ਹਲਕਾ ਮੁਕੇਰੀਆਂ ਦੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਡਾ. ਹਰਜੋਬਨ ਸਿੰਘ ਤੇ ਡਾ. ਤੇਗਬੀਰ ਸਿੰਘ ਸਿੱਧੂ ਮੈਕਸ ਹਸਪਤਾਲ ’ਚ ਨੌਜਵਾਨ ’ਚ ਮੋਢੇ ਦੀ ਹੱਡੀ ਦੇ ਟਿਊਮਰ ਦਾ ਸਫ਼ਲ ਇਲਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।