02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਏ.ਟੀ.ਐਮ. ਕਾਰਡ ਬਦਲ ਕੇ 2 ਠੱਗਾਂ ਨੇ ਬੈਂਕ ਖਾਤੇ ’ਚੋਂ 1.60 ਲੱਖ ਰੁਪਏ ਕਢਵਾਏ

ਹੁਸ਼ਿਆਰਪੁਰ, 1 ਅਕਤੂਬਰ (ਬਲਜਿੰਦਰਪਾਲ ਸਿੰਘ)-ਏ. ਟੀ.

ਅਜੀਤ ਡੈਸਕ 02-10-2026
ਹੁਸ਼ਿਆਰਪੁਰ, 1 ਅਕਤੂਬਰ (ਬਲਜਿੰਦਰਪਾਲ ਸਿੰਘ)-ਏ.ਟੀ.ਐਮ. ਕਾਰਡ ਬਦਲ ਕੇ 2 ਠੱਗਾਂ ਨੇ ਬੈਂਕ ਖਾਤੇ ‘ਚੋਂ 1.60 ਲੱਖ ਰੁਪਏ ਕਢਵਾ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਘੋਰਾ ਦੀ ਵਾਸੀ ਪੂਨਮ ਬਾਲਾ ਪੁੱਤਰੀ ਦਲਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ 26 ਅਗਸਤ 2026 ਨੂੰ ਸ਼ਾਮ ਕਰੀਬ 4 ਵਜੇ ਪੰਜਾਬ ਨੈਸ਼ਨਲ ਬੈਂਕ ਮਾਹਿਲਪੁਰ ਦੇ ਏ.ਟੀ.ਐਮ. ‘ਚੋਂ ਪੈਸੇ ਕੱਢਵਾਉਣ ਲਈ ਗਈ ਸੀ ਅਤੇ ਉਸ ਨੇ ਆਪਣੇ ਏ.ਟੀ.ਐਮ. ਕਾਰਡ ਨਾਲ 5 ਹਜ਼ਾਰ ਰੁਪਏ ਕੱਢਵਾਏ ਸਨ। ਉਸ ਅਨੁਸਾਰ ਇਸ ਦੌਰਾਨ ਉੱਥੇ ਖੜ੍ਹੇ 2 ਵਿਅਕਤੀਆਂ ਨੇ ਉਸ ਨੂੰ ਆਪਣੀਆਂ ਗੱਲਾਂ ‘ਚ ਉਲਝਾ ਲਿਆ ਅਤੇ ਉਸ ਦਾ ਏ.ਟੀ.ਐਮ. ਕਾਰਡ ਬਦਲ ਲਿਆ। ਪੂਨਮ ਬਾਲਾ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਆਪਣੇ ਘਰ ਪਹੁੰਚੀ ਤਾਂ ਉਸ ਦੇ ਮੋਬਾਈਲ ਫ਼ੋਨ ‘ਤੇ ਬੈਂਕ ਵਲੋਂ ਮੈਸੇਜ ਆਉਣ ਲੱਗੇ, ਜਿਸ ‘ਤੇ ਉਸ ਨੇ ਇਸ ਦੀ ਤੁਰੰਤ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਕਤ ਵਿਅਕਤੀਆਂ ਨੇ ਉਸ ਦਾ ਏ.ਟੀ.ਐਮ. ਕਾਰਡ ਬਦਲ ਕੇ ਉਸ ਦੇ ਖਾਤੇ ‘ਚੋਂ 1 ਲੱਖ 60 ਹਜ਼ਾਰ ਰੁਪਏ ਕੱਢਵਾ ਲਏ ਹਨ। ਸਾਈਬਰ ਕ੍ਰਾਈਮ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਕਸਬਾ ਸੈਲਾ ਖ਼ੁਰਦ ਪੁਲਿਸ ਚੌਕੀ ’ਚ ਮੁਲਾਜ਼ਮਾਂ ਦੀ ਘਾਟ, ਚੌਕੀ ਅਧੀਨ ਆਉਂਦੇ 22 ਪਿੰਡਾਂ ਲਈ ਸਿਰਫ਼ 4-5 ਮੁਲਾਜ਼ਮ ਅਗਲੀ ਖ਼ਬਰ ਹੁਸ਼ਿਆਰਪੁਰ ’ਚ ਐਸ.ਆਈ.ਆਰ. ਦਾ ਕੰਮ ਅੰਤਿਮ ਪੜ੍ਹਾਅ ’ਤੇ, 99.91 ਫ਼ੀਸਦੀ ਕੰਮ ਮੁਕੰਮਲ - ਆਸ਼ਿਕਾ ਜੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।