28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਭਾਜਪਾ ਵਲੋਂ ਕੱਢੀ ਨਸ਼ਾ ਵਿਰੋਧੀ ਯਾਤਰਾ ਦਾ ਕਿਸਾਨ ਆਗੂਆਂ ਵਲੋਂ ਵਿਰੋਧ

ਭੰਗਾਲਾ, 27 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ, ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ, ਜਥੇਦਾਰ ਬਾਬਾ ਗੁਰਦੇਵ ਸਿੰਘ ਦਸੂਹਾ, ਪ੍ਰਧਾਨ ਡਾ. ਦਲਜੀਤ ਸਿੰਘ ਜਗਤਪੁਰ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਮੰਝਪੁਰ, ਸੂਬਾ ਆਗੂ ਜਥੇਦਾਰ ਰਣਦੀਪ ਸਿੰਘ ਧਨੋਆ ਦੀ ਅਗਵਾਈ ਵਿਚ ਭਾਜਪਾ ਵਲੋਂ ਕੱਢੀ ਗਈ ਨਸ਼ਾ ਵਿਰੋਧੀ ਚੋਣ ਸਟੰਟ ਡਰਾਮਾ ਯਾਤਰਾ ਦਾ ਪੁਰਾਣਾ ਭੰਗਾਲਾ ਕਾਲੇ ਝੰਡਿਆਂ ਨਾਲ ਡਟ ਕੇ ਵਿਰੋਧ ਕੀਤਾ।

ਭਾਜਪਾ ਵਲੋਂ ਕੱਢੀ ਜਾ ਰਹੀ ਨਸ਼ਾ ਵਿਰੋਧੀ ਯਾਤਰਾ ਦਾ ਵਿਰੋਧ ਕਰਦੇ ਹੋਏ ਕਿਸਾਨ ਆਗੂ। ਤਸਵੀਰ : ਬਲਵਿੰਦਰਜੀਤ ਸਿੰਘ ਸੈਣੀ 28-09-2026
ਭੰਗਾਲਾ, 27 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ, ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ, ਜਥੇਦਾਰ ਬਾਬਾ ਗੁਰਦੇਵ ਸਿੰਘ ਦਸੂਹਾ, ਪ੍ਰਧਾਨ ਡਾ. ਦਲਜੀਤ ਸਿੰਘ ਜਗਤਪੁਰ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਮੰਝਪੁਰ, ਸੂਬਾ ਆਗੂ ਜਥੇਦਾਰ ਰਣਦੀਪ ਸਿੰਘ ਧਨੋਆ ਦੀ ਅਗਵਾਈ ਵਿਚ ਭਾਜਪਾ ਵਲੋਂ ਕੱਢੀ ਗਈ ਨਸ਼ਾ ਵਿਰੋਧੀ ਚੋਣ ਸਟੰਟ ਡਰਾਮਾ ਯਾਤਰਾ ਦਾ ਪੁਰਾਣਾ ਭੰਗਾਲਾ ਕਾਲੇ ਝੰਡਿਆਂ ਨਾਲ ਡਟ ਕੇ ਵਿਰੋਧ ਕੀਤਾ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਨਾਲ ਲਗਦੀ ਸਰਹੱਦ ਤੇ ਸਰਹੱਦ ਤੋਂ 50 ਕਿੱਲੋਮੀਟਰ ਅੰਦਰ ਤੱਕ ਕੇਂਦਰ ਸਰਕਾਰ ਦੀ ਫੋਰਸਾਂ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੇ ਦੇਸ਼ ਦੇ ਹੋਰ ਸੂਬਿਆ ਵਿਚ ਨਸ਼ਾ ਕੇਂਦਰ ਸਰਕਾਰ ਦੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਿਸਾਨ ਮਜ਼ਦੂਰਾਂ ਦੀ ਕਾਤਲ ਭਾਜਪਾ ਨੂੰ ਕਦੇ ਮੂੰਹ ਨਹੀਂ ਲਾਉਣਗੇ। ਇਸ ਮੌਕੇ ਨਰਿਦਰ ਸਿੰਘ ਨਾਹਰਪੁਰ, ਨਿਰਮਲ ਸਿੰਘ ਬਰਨਾਲਾ, ਮਾਸਟਰ ਰਵਿੰਦਰ ਸਿੰਘ ਕੁੱਲੀਆ, ਹਰਜੀਤ ਸਿੰਘ ਭਜਨ ਸਿੰਘ ਹਿਯਾਤਪੁਰ, ਜਗਦੀਸ ਸਿੰਘ ਕੋਟਲੀਖਾਸ, ਸਰਦਾਰਾ ਸਿੰਘ, ਮੁਖਤਿਆਰ ਮਸੀਹ ਨਾਹਰ, ਕੁਲਦੀਪ ਸਿੰਘ ਸਿੰਘਪੁਰ ਜੱਟਾ, ਲਖਵੀਰ ਸਿੰਘ ਲੱੱਖਾ, ਸੁੰਖਵਿੰਦਰ ਸਿੰਘ ਸੁੱਖਾ, ਗੁਰਦੀਪ ਸਿੰਘ ਮਹਿਮੂਦਪੁਰ ਬਟਾਲਾ, ਰਾਜਿੰਦਰ ਸਿੰਘ ਫੌਜੀ, ਸੁੱਚਾ ਸਿੰਘ ਮੰਝਪੁਰ, ਤਰਸੇਮ ਸਿੰਘ ਲਾਡਪੁਰ, ਤਰਸੇਮ ਸਿੰਘ ਸੇਮਾ ਗੁਰਦਾਸਪੁਰ, ਰਾਜਿੰਦਰ ਸਿੰਘ, ਜੇ. ਪੀ. ਪਡੋਰੀ, ਉਂਕਾਰ ਸਿੰਘ ਗੌਹਤ, ਸਰਵਣ ਸਿੰਘ, ਮਹਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਤਪ, ਸੰਜਮ ਤੇ ਸਵੈ-ਅਨੁਸ਼ਾਸਨ ਹੀ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਪੂੰਜੀ-ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।