18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਕਿਸਾਨ ਦੇ ਖੇਤ ’ਚੋਂ ਸਫ਼ੈਦੇ ਵੱਢ ਕੇ ਚੋਰੀ ਕੀਤੇ

ਟਾਂਡਾ ਉੜਮੁੜ, 17 ਸਤੰਬਰ (ਕੁਲਬੀਰ ਸਿੰਘ ਗੁਰਾਇਆ)-ਨਜ਼ਦੀਕੀ ਪਿੰਡ ਸ਼ਾਲਾਪੁਰ ਨਾਲ ਸੰਬੰਧਿਤ ਇਕ ਕਿਸਾਨ ਦੇ ਖੇਤਾਂ ’ਚੋਂ ਚੋਰਾਂ ਨੇ ਸਫ਼ੈਦੇ ਦੇ ਦਰਖ਼ਤ ਵੱਢ ਕੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਕਿਸਾਨ ਸੰਤੋਖ ਸਿੰਘ ਪੁੱਤਰ ਮੋਹਨ ਸਿੰਘ ਨੇ ਦੱਸਿਆ ਕਿ 15 ਸਤੰਬਰ ਦੀ ਰਾਤ ਨੂੰ ਵਾਪਰੀ ਚੋਰੀ ਦੀ ਇਸ ਘਟਨਾ ਸੰਬੰਧੀ ਉਸ ਨੂੰ ਅੱਜ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਖੇਤਾਂ ਵੱਲ ਚੱਕਰ ਲਗਾਉਣ ਗਿਆ ਸੀ।

ਅਜੀਤ ਡੈਸਕ 18-09-2026
ਟਾਂਡਾ ਉੜਮੁੜ, 17 ਸਤੰਬਰ (ਕੁਲਬੀਰ ਸਿੰਘ ਗੁਰਾਇਆ)-ਨਜ਼ਦੀਕੀ ਪਿੰਡ ਸ਼ਾਲਾਪੁਰ ਨਾਲ ਸੰਬੰਧਿਤ ਇਕ ਕਿਸਾਨ ਦੇ ਖੇਤਾਂ ’ਚੋਂ ਚੋਰਾਂ ਨੇ ਸਫ਼ੈਦੇ ਦੇ ਦਰਖ਼ਤ ਵੱਢ ਕੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਕਿਸਾਨ ਸੰਤੋਖ ਸਿੰਘ ਪੁੱਤਰ ਮੋਹਨ ਸਿੰਘ ਨੇ ਦੱਸਿਆ ਕਿ 15 ਸਤੰਬਰ ਦੀ ਰਾਤ ਨੂੰ ਵਾਪਰੀ ਚੋਰੀ ਦੀ ਇਸ ਘਟਨਾ ਸੰਬੰਧੀ ਉਸ ਨੂੰ ਅੱਜ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਖੇਤਾਂ ਵੱਲ ਚੱਕਰ ਲਗਾਉਣ ਗਿਆ ਸੀ। ਉਨ੍ਹਾਂ ਨੇ ਹੋਰ ਦੱਸਿਆ ਕਿ ਪਿੰਡ ਮਲਿਕਪੁਰ ਬੋਦਲ ਨਜ਼ਦੀਕ ਉਨ੍ਹਾਂ ਨੇ ਕਰੀਬ 700 ਸਫ਼ੈਦੇ ਦੇ ਬੂਟੇ ਲਗਾਏ ਹੋਣ ਹਨ ਜਿਨ੍ਹਾਂ ’ਚੋਂ ਕਰੀਬ 50 ਬੂਟੇ ਵੱਢੇ ਗਏ। ਚੋਰੀ ਦੀ ਇਸ ਵਾਰਦਾਤ ਸੰਬੰਧੀ ਟਾਂਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਹਰਦੋਖੁੰਦਪੁਰ ਦਾ ਛਿੰਝ ਮੇਲਾ 22 ਨੂੰ ਅਗਲੀ ਖ਼ਬਰ ਗੋਗੋਂ ਤੇ ਗੁਰਦੁਆਰਾ ਬਾਬਾ ਗੰਗ ਦਾਸ ਘਾਗੋਂ ਗੁਰੂ ਦੀ ਸੰਗਤ ਵਲੋਂ ਮਾਰਚ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।