16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਮਾਜ ਸੇਵਾ ਲਈ ਵਕੀਲ ਭਾਈਚਾਰੇ ਦੀ ਪਹਿਲ

ਦਸੂਹਾ, 15 ਸਤੰਬਰ (ਕੌਸ਼ਲ)- ਸਵਰਗਧਾਮ ਦਸੂਹਾ ਦੇ ਵਿਕਾਸ, ਸੁੰਦਰੀਕਰਨ ਅਤੇ ਲੋਕ ਭਲਾਈ ਦੇ ਕੰਮਾਂ ਲਈ ਸਮਾਜ ਦੇ ਲੋਕਾਂ ਵਲੋਂ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਬਾਰ ਐਸੋਸੀਏਸ਼ਨ ਦਸੂਹਾ ਦੇ ਵਾਈਸ ਪ੍ਰਧਾਨ ਐਡਵੋਕੇਟ ਅਮਿੱਤ ਮੇਨਰਾਈ ਵਲੋਂ ਸਵਰਗਧਾਮ ਦਸੂਹਾ ਦੇ ਵਿਕਾਸ ਲਈ 5100 ਰੁਪਏ ਦਾ ਯੋਗਦਾਨ ਦਿੱਤਾ ਗਿਆ।

ਅਜੀਤ ਡੈਸਕ 16-09-2026
ਦਸੂਹਾ, 15 ਸਤੰਬਰ (ਕੌਸ਼ਲ)- ਸਵਰਗਧਾਮ ਦਸੂਹਾ ਦੇ ਵਿਕਾਸ, ਸੁੰਦਰੀਕਰਨ ਅਤੇ ਲੋਕ ਭਲਾਈ ਦੇ ਕੰਮਾਂ ਲਈ ਸਮਾਜ ਦੇ ਲੋਕਾਂ ਵਲੋਂ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਬਾਰ ਐਸੋਸੀਏਸ਼ਨ ਦਸੂਹਾ ਦੇ ਵਾਈਸ ਪ੍ਰਧਾਨ ਐਡਵੋਕੇਟ ਅਮਿੱਤ ਮੇਨਰਾਈ ਵਲੋਂ ਸਵਰਗਧਾਮ ਦਸੂਹਾ ਦੇ ਵਿਕਾਸ ਲਈ 5100 ਰੁਪਏ ਦਾ ਯੋਗਦਾਨ ਦਿੱਤਾ ਗਿਆ। ਇਹ ਰਕਮ ਐਡਵੋਕੇਟ ਪੁਨੀਤ ਬੱਸੀ, ਮੈਨੇਜਰ ਸਵਰਗਧਾਮ ਦਸੂਹਾ, ਓਮਕਾਰ ਨਾਥ ਰਲਹਣ, ਪ੍ਰਧਾਨ ਸਵਰਗਧਾਮ ਦਸੂਹਾ ਵਲੋਂ ਪ੍ਰਾਪਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਐਡਵੋਕੇਟ ਅਮਿੱਤ ਮੇਨਰਾਈ ਦਾ ਸਮਾਜ ਸੇਵਾ ਵਿਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਸਰਕਾਰੀ ਠੇਕੇਦਾਰ ਅਮਿੱਤ ਬੱਸੀ, ਰਿਟਾਇਰਡ ਪ੍ਰਿੰਸੀਪਲ ਸਵਤੰਤਰ ਕੁਮਾਰ ਚੋਪੜਾ, ਪ੍ਰਿੰਸੀਪਲ ਰਾਜੇਸ਼ ਗੁਪਤਾ, ਸੀਨੀਅਰ ਐਡਵੋਕੇਟ ਤਜਿੰਦਰਪਾਲ ਸਿੰਘ ਚੀਮਾ ਅਤੇ ਐਡਵੋਕੇਟ ਧਨੋਆ ਨੇ ਵੀ ਐਡਵੋਕੇਟ ਅਮਿੱਤ ਮੇਨਰਾਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਵਰਗਧਾਮ ਦੇ ਵਿਕਾਸ ਕਾਰਜਾਂ ਲਈ ਅਜਿਹੇ ਸਹਿਯੋਗ ਨਾਲ ਸੰਸਥਾ ਨੂੰ ਹੋਰ ਮਜ਼ਬੂਤੀ ਮਿਲਦੀ ਹੈ। ਜ਼ਿਕਰਯੋਗ ਹੈ ਕਿ ਸਵਰਗਧਾਮ ਦਸੂਹਾ ਦਾ ਪ੍ਰਬੰਧ ਆਰੀਆ ਸਮਾਜ ਐਜੂਕੇਸ਼ਨਲ ਐਂਡ ਵੈੱਲਫੇਅਰ ਸੋਸਾਇਟੀ ਅਧੀਨ ਚੱਲ ਰਿਹਾ ਹੈ, ਜਿਸ ਦੀ ਅਗਵਾਈ ਪ੍ਰਧਾਨ ਐਡਵੋਕੇਟ ਵਿਜੈ ਕੁਮਾਰ ਬੱਸੀ ਕਰ ਰਹੇ ਹਨ। ਸੰਸਥਾ ਵਲੋਂ ਸਵਰਗਧਾਮ ਨੂੰ ਹੋਰ ਸੁਵਿਧਾਜਨਕ, ਸੁੰਦਰ ਅਤੇ ਲੋਕਾਂ ਲਈ ਬਿਹਤਰ ਬਣਾਉਣ ਵਾਸਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ।
ਪਿਛਲੀ ਖ਼ਬਰ ਜਨਰਲ ਜਥੇਬੰਦੀਆਂ ਦੀ ਮੀਟਿੰਗ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਚੰਡੀਗੜ੍ਹ ਵਿਖੇ ਅਗਲੀ ਖ਼ਬਰ ਗੰਨੇ ਦੀ ਕੀਮਤ ਘੱਟੋ-ਘੱਟ 650 ਰੁਪਏ ਪ੍ਰਤੀ ਕੁਇੰਟਲ ਕੀਤੀ ਜਾਵੇ - ਕਿਸਾਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।