14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸ਼੍ਰੋਮਣੀ ਅਕਾਲੀ ਦਲ ਵਲੋਂ ਹੁਸ਼ਿਆਰਪੁਰ ਸ਼ਹਿਰ ਦੇ 12 ਸਰਕਲਾਂ ਦੇ ਪ੍ਰਧਾਨ ਤੇ ਪ੍ਰਭਾਰੀ ਨਿਯੁਕਤ

ਹੁਸ਼ਿਆਰਪੁਰ, 13 ਸਤੰਬਰ (ਹਰਪ੍ਰੀਤ ਕੌਰ)-ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਹਿਰ ਲਈ 12 ਸਰਕਲ ਪ੍ਰਧਾਨਾਂ ਤੇ ਪ੍ਰਭਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਹੁਸ਼ਿਆਰਪੁਰ (ਸ਼ਹਿਰੀ) ਦੇ ਪ੍ਰਧਾਨ ਸੰਜੀਵ ਤਲਵਾੜ ਨੇ ਦੱਸਿਆ ਕਿ ਸਰਕਲ ਨਲੋਈਆਂ ਤੋਂ ਬਲਦੇਵ ਸਿੰਘ ਨੂੰ ਪ੍ਰਧਾਨ ਤੇ ਸ਼ਮਸ਼ੇਰ ਭਾਰਦਵਾਜ ਨੂੰ ਪ੍ਰਭਾਰੀ, ਸਰਕਲ ਬਹਾਦਰਪੁਰ ਤੋਂ ਗੁਰਮੇਲ ਸਿੰਘ ਅਕਰੋਆ ਨੂੰ ਪ੍ਰਧਾਨ ਤੇ ਰਣਜੀਤ ਸਿੰਘ ਨੂੰ ਪ੍ਰਭਾਰੀ, ਸਰਕਲ ਬੂਲਾਂਵਾੜੀ ਤੋਂ ਜਤਿੰਦਰ ਸਿੰਘ ਨੂੰ ਪ੍ਰਧਾਨ ਤੇ ਧਰਮਿੰਦਰ ਪਾਲ ਨੂੰ ਪ੍ਰਭਾਰੀ, ਇਸਲਾਮਾਬਾਦ ਤੋਂ ਹਰਵਿੰਦਰ ਸਿੰਘ ਨੂੰ ਪ੍ਰਧਾਨ ਤੇ ਜੋਧ ਸਿੰਘ ਨੂੰ ਪ੍ਰਭਾਰੀ, ਫਤਹਿਗੜ੍ਹ ਤੋਂ ਜਗਦੀਪ ਸਿੰਘ ਨੂੰ ਪ੍ਰਧਾਨ ਤੇ ਸੰਤੋਖ ਸਿੰਘ ਨੂੰ ਪ੍ਰਭਾਰੀ, ਪੁਰਹੀਰਾਂ ਤੋਂ ਜਟਾ ਸ਼ੰਕਰ ਨੂੰ ਪ੍ਰਧਾਨ ਤੇ ਸੁਖਬੀਰ ਸਿੰਘ ਨੂੰ ਪ੍ਰਭਾਰੀ, ਪਿੱਪਲਾਂਵਾਲਾ ਤੋਂ ਦਵਿੰਦਰ ਭਾਰਜ ਨੂੰ ਪ੍ਰਧਾਨ ਤੇ ਨਰਿੰਦਰ ਸਿੰਘ ਨੂੰ ਪ੍ਰਭਾਰੀ, ਸਰਕਲ ਮਾਡਲ ਟਾਊਨ ਤੋਂ ਜਸਵੰਤ ਕੌਰ ਨੂੰ ਪ੍ਰਧਾਨ ਤੇ ਵੇਦ ਰਾਜ ਆਦੀਆ ਨੂੰ ਪ੍ਰਭਾਰੀ, ਘੰਟਾ ਘਰ ਤੋਂ ਕੁਸ਼ ਭੱਟੀ ਨੂੰ ਪ੍ਰਧਾਨ ਤੇ ਸੰਜੀਵ ਥਾਪਰ ਨੂੰ ਪ੍ਰਭਾਰੀ, ਰੇਲਵੇ ਮੰਡੀ ਤੋਂ ਡਾ.

ਅਜੀਤ ਡੈਸਕ 14-09-2026
ਹੁਸ਼ਿਆਰਪੁਰ, 13 ਸਤੰਬਰ (ਹਰਪ੍ਰੀਤ ਕੌਰ)-ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਹਿਰ ਲਈ 12 ਸਰਕਲ ਪ੍ਰਧਾਨਾਂ ਤੇ ਪ੍ਰਭਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਹੁਸ਼ਿਆਰਪੁਰ (ਸ਼ਹਿਰੀ) ਦੇ ਪ੍ਰਧਾਨ ਸੰਜੀਵ ਤਲਵਾੜ ਨੇ ਦੱਸਿਆ ਕਿ ਸਰਕਲ ਨਲੋਈਆਂ ਤੋਂ ਬਲਦੇਵ ਸਿੰਘ ਨੂੰ ਪ੍ਰਧਾਨ ਤੇ ਸ਼ਮਸ਼ੇਰ ਭਾਰਦਵਾਜ ਨੂੰ ਪ੍ਰਭਾਰੀ, ਸਰਕਲ ਬਹਾਦਰਪੁਰ ਤੋਂ ਗੁਰਮੇਲ ਸਿੰਘ ਅਕਰੋਆ ਨੂੰ ਪ੍ਰਧਾਨ ਤੇ ਰਣਜੀਤ ਸਿੰਘ ਨੂੰ ਪ੍ਰਭਾਰੀ, ਸਰਕਲ ਬੂਲਾਂਵਾੜੀ ਤੋਂ ਜਤਿੰਦਰ ਸਿੰਘ ਨੂੰ ਪ੍ਰਧਾਨ ਤੇ ਧਰਮਿੰਦਰ ਪਾਲ ਨੂੰ ਪ੍ਰਭਾਰੀ, ਇਸਲਾਮਾਬਾਦ ਤੋਂ ਹਰਵਿੰਦਰ ਸਿੰਘ ਨੂੰ ਪ੍ਰਧਾਨ ਤੇ ਜੋਧ ਸਿੰਘ ਨੂੰ ਪ੍ਰਭਾਰੀ, ਫਤਹਿਗੜ੍ਹ ਤੋਂ ਜਗਦੀਪ ਸਿੰਘ ਨੂੰ ਪ੍ਰਧਾਨ ਤੇ ਸੰਤੋਖ ਸਿੰਘ ਨੂੰ ਪ੍ਰਭਾਰੀ, ਪੁਰਹੀਰਾਂ ਤੋਂ ਜਟਾ ਸ਼ੰਕਰ ਨੂੰ ਪ੍ਰਧਾਨ ਤੇ ਸੁਖਬੀਰ ਸਿੰਘ ਨੂੰ ਪ੍ਰਭਾਰੀ, ਪਿੱਪਲਾਂਵਾਲਾ ਤੋਂ ਦਵਿੰਦਰ ਭਾਰਜ ਨੂੰ ਪ੍ਰਧਾਨ ਤੇ ਨਰਿੰਦਰ ਸਿੰਘ ਨੂੰ ਪ੍ਰਭਾਰੀ, ਸਰਕਲ ਮਾਡਲ ਟਾਊਨ ਤੋਂ ਜਸਵੰਤ ਕੌਰ ਨੂੰ ਪ੍ਰਧਾਨ ਤੇ ਵੇਦ ਰਾਜ ਆਦੀਆ ਨੂੰ ਪ੍ਰਭਾਰੀ, ਘੰਟਾ ਘਰ ਤੋਂ ਕੁਸ਼ ਭੱਟੀ ਨੂੰ ਪ੍ਰਧਾਨ ਤੇ ਸੰਜੀਵ ਥਾਪਰ ਨੂੰ ਪ੍ਰਭਾਰੀ, ਰੇਲਵੇ ਮੰਡੀ ਤੋਂ ਡਾ. ਹਰਪਾਲ ਸਿੰਘ ਨੂੰ ਪ੍ਰਧਾਨ ਤੇ ਗੁਰਬਖਸ਼ ਸਿੰਘ ਰੀਹਲ ਨੂੰ ਪ੍ਰਭਾਰੀ, ਸਰਕਲ ਪ੍ਰੇਮਗੜ੍ਹ ਤੋਂ ਸਾਹਿਬ ਵਿਸ਼ਾਲ ਸਦੇੜਾ ਨੂੰ ਪ੍ਰਧਾਨ ਤੇ ਸੰਜੀਵ ਕੁਮਾਰ ਨੂੰ ਪ੍ਰਭਾਰੀ ਅਤੇ ਸਰਕਲ ਨਵੀਂ ਆਬਾਦੀ ਤੋਂ ਨਤਾਸ਼ਾ ਨੂੰ ਪ੍ਰਧਾਨ ਤੇ ਨੀਤੀ ਸਿੰਘ ਨੂੰ ਪ੍ਰਭਾਰੀ ਨਿਯੁਕਤ ਕੀਤਾ ਗਿਆ ਹੈ। ਸੰਜੀਵ ਤਲਵਾੜ ਨੇ ਕਿਹਾ ਕਿ ਨਵਨਿਯੁਕਤ ਸਾਰੇ ਸਰਕਲ ਪ੍ਰਧਾਨਾਂ ਅਤੇ ਪ੍ਰਭਾਰੀਆਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਆਪਣੀ ਬਾਕੀ ਟੀਮ ਦਾ ਗਠਨ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਵਰਕਰਾਂ ਦੀ ਮਿਹਨਤ, ਇਕਜੁੱਟਤਾ ਅਤੇ ਸਮਰਪਣ ਨਾਲ ਪਾਰਟੀ ਨੂੰ ਸ਼ਹਿਰ ਦੇ ਹਰ ਵਾਰਡ ਅਤੇ ਹਰ ਵਰਗ ਤੱਕ ਹੋਰ ਮਜ਼ਬੂਤੀ ਨਾਲ ਪਹੁੰਚਾਇਆ ਜਾਵੇਗਾ। ਉਨ੍ਹਾਂ ਨਵਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟ ਕੀਤੀ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿੰਘ, ਸ਼ਹਿਰੀ ਪ੍ਰਧਾਨ ਸੰਜੀਵ ਥਾਪਰ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਸਿਹਤ ਸੇਵਾਵਾਂ ’ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਡਾ. ਮਨਦੀਪ ਕਮਲ ਅਗਲੀ ਖ਼ਬਰ ਸਾਈਕਲਿਸਟ ਚੌਹਾਨ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਸਾਈਕਲਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।