08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

1 ਕਰੋੜ ਤੋਂ ਵੱਧ ਦੀ ਕੀਮਤ ਨਾਲ ਚਰਨਛੋਹ ਗੰਗਾ ਸ੍ਰੀ ਖ਼ੁਰਾਲਗੜ੍ਹ ਸਾਹਿਬ ਦੀ ਖੱਡ ’ਚ ਤਿਆਰ ਹੋਵੇਗਾ ਚੈੱਕ ਡੈਮ

ਬੀਣੇਵਾਲ, 7 ਸਤੰਬਰ (ਬੈਜ ਚੌਧਰੀ)-ਗੁਰੂ ਰਵਿਦਾਸ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਧਰਤੀ ’ਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਚੇਅਰਮੈਨ ਬੀਬੀ ਕਮਲੇਸ਼ ਕੌਰ ਘੇੜਾ ਤੇ ਕੌਮੀ ਪ੍ਰਧਾਨ ਐਲ. ਆਰ.

ਅਜੀਤ ਡੈਸਕ 08-09-2026
ਬੀਣੇਵਾਲ, 7 ਸਤੰਬਰ (ਬੈਜ ਚੌਧਰੀ)-ਗੁਰੂ ਰਵਿਦਾਸ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਧਰਤੀ ’ਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਚੇਅਰਮੈਨ ਬੀਬੀ ਕਮਲੇਸ਼ ਕੌਰ ਘੇੜਾ ਤੇ ਕੌਮੀ ਪ੍ਰਧਾਨ ਐਲ. ਆਰ. ਵਿਰਦੀ ਦੀ ਅਗਵਾਈ ’ਚ ਬਰਸਾਤੀ ਪਾਣੀ ਦੀ ਸੰਭਾਲ ਲਈ ਇਕ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਚੈੱਕ ਡੈਮ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਅੰਮ੍ਰਿਤ ਕੁੰਡ ਸੱਚਖੰਡ ਸ੍ਰੀ ਖ਼ੁਰਾਲਗੜ੍ਹ ਸਾਹਿਬ ਦੀ ਕਮੇਟੀ ਦੇ ਚੇਅਰਮੈਨ ਨਾਜ਼ਰ ਰਾਮ ਮਾਨ, ਪ੍ਰਧਾਨ ਸੰਤ ਸੁਰਿੰਦਰ ਦਾਸ, ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਸਹਾਇਕ ਪ੍ਰਧਾਨ ਗੁਰਲਾਲ ਸੈਲਾ, ਮੁੱਖ ਖ਼ਜ਼ਾਨਚੀ ਸੰਤ ਕਰਮ ਚੰਦ, ਸਵਾਗਤੀ ਕਮੇਟੀ ਦੇ ਇੰਚਾਰਜ ਜਗਦੀਸ਼ ਕੁਮਾਰ, ਮੁੱਖ ਗ੍ਰੰਥੀ ਸੰਤ ਗਿਰਧਾਰੀ ਲਾਲ, ਰਾਣਾ ਨਗਿੰਦਰ ਸਿੰਘ ਟਿੱਕਾ ਮਾਲਕ ਗਜ਼ ਰੀਟਰੀਟ, ਰਾਣਾ ਰਾਜ ਕੁਮਾਰ ਰਾਜੂ ਗੜ੍ਹੀ ਮਣਸੋਵਾਲ ਦੀ ਹਾਜ਼ਰੀ ਵਿਚ ਇਹ ਜਾਣਕਾਰੀ ਮੀਡੀਆ ਇੰਚਾਰਜ ਗੁਰਬਖ਼ਸ਼ ਮਹੇ ਵਲੋਂ ਦਿੱਤੀ। ਉਨ੍ਹਾਂ ਕਿਹਾ ਕਿ ਸਾਲ 2015 ਤੋਂ ਇਹ ਕਾਰਜ ਰੁਕਿਆ ਹੋਇਆ ਸੀ ਤੇ ਲਗਾਤਾਰ ਮੰਗ ਕੀਤੀ ਜਾ ਰਹੀ ਸੀ, ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਬਰਸਾਤ ਦੇ ਮੌਸਮ ਦੌਰਾਨ ਖੱਡ ਵਿਚ ਤੇਜ਼ੀ ਨਾਲ ਵਹਿ ਜਾਣ ਵਾਲੇ ਪਾਣੀ ਨੂੰ ਰੋਕ ਕੇ ਸੰਭਾਲਣ ਵਿਚ ਵੱਡੀ ਮਦਦ ਮਿਲੇਗੀ। ਗੁਰੂ ਘਰ ਦੀ ਕਮੇਟੀ ਨੇ ਇਸ ਕਾਰਜ ਦਾ ਸਵਾਗਤ ਕਰਦਿਆਂ ਕਿਹਾ ਕਿ ਪਵਿੱਤਰ ਧਰਤੀ ’ਤੇ ਕਰਵਾਇਆ ਜਾ ਰਿਹਾ ਇਹ ਵਿਕਾਸ ਕਾਰਜ ਵਾਤਾਵਰਨ ਤੇ ਪਾਣੀ ਦੀ ਸੰਭਾਲ ਪੱਖੋਂ ਵੀ ਮਹੱਤਵਪੂਰਨ ਹੈ। ਗੁਰੂ ਘਰ ਦੀ ਕਮੇਟੀ ਦੇ ਚੇਅਰਮੈਨ ਨਾਜ਼ਰ ਰਾਮ ਮਾਨ, ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਸਮੇਂ ’ਚ 65 ਫ਼ੁੱਟ ਚੌੜੀ ਤੇ ਸੌ ਫ਼ੁੱਟ ਲੰਮੀ ਸ਼ੈੱਡ ਦਾ ਨਿਰਮਾਣ ਜੋ ਕਿ ਕੀਤਾ ਗਿਆ ਸੀ ਉਸ ਨੂੰ ਦੁੱਗਣਾ ਕਰਦਿਆਂ ਐਨੇ ਰੂਪ ’ਚ ਸ਼ੈੱਡ ਵੱਡੀ ਕੀਤੀ ਜਾ ਰਹੀ ਹੈ ਉਹ ਵੀ ਸੰਗਤ ਦੇ ਸਹਿਯੋਗ ਦੇ ਨਾਲ ਤਾਂ ਕਿ 31 ਦਸੰਬਰ ਦੇ ਪ੍ਰੋਗਰਾਮ ’ਚ ਸੰਗਤਾਂ ਬਾਹਰ ਨਹੀਂ ਸਗੋਂ ਸ਼ੈੱਡ ਦੇ ਅੰਦਰ ਹੀ ਪ੍ਰੋਗਰਾਮ ਦਾ ਅਨੰਦ ਮਾਣ ਸਕਣਗੀਆਂ। ਇਸ ਮੌਕੇ ਐਕਸੀਅਨ ਜਲ ਸਰੋਤ ਵਿਭਾਗ ਭੁਪਿੰਦਰਪਾਲ ਸਿੰਘ, ਐੱਸ. ਡੀ. ਓ. ਜਲ ਸਰੋਤ ਤਰਨਦੀਪ ਸਿੰਘ, ਮੋਹਿਤ ਕਾਲੀਆ ਨਹਿਰੀ ਪਟਵਾਰੀ, ਨਗਰ ਕੌਂਸਲ ਗੜ੍ਹਸ਼ੰਕਰ ਦੇ ਪ੍ਰਧਾਨ ਸੋਮ ਨਾਥ ਬੰਗੜ, ਬਾਬੂ ਮੰਗੂ ਰਾਮ ਮੁੱਗੋਵਾਲ ਦਾ ਪੋਤਰਾ ਮਨਜੀਤ ਮੁੱਗੋਵਾਲ, ਪੜਪੋਤਰਾ ਲੋਕੇਸ਼ ਕੁਮਾਰ ਲਵੀ, ਸੁਖਚੈਨ ਸਿੰਘ ਕਾਲਾ ਪੰਜਾਬ ਪ੍ਰਧਾਨ, ਬਾਬਾ ਦਿਆਲ ਚੰਦ ਬੰਗਾ, ਡਾ. ਪਰਮਜੀਤ ਮਡਾਰ ਚੇਅਰਮੈਨ ਪੰਚਾਇਤ ਸੰਮਤੀ, ਸੋਮ ਨਾਥ ਗੰਗੜ, ਜਰਨੈਲ ਸਿੰਘ ਕੁੱਲੇਵਾਲ, ਸੰਤ ਹਰਬੰਸ ਸਿੰਘ, ਸੰਤ ਨਰੰਜਣ ਸਿੰਘ, ਮਾਸਟਰ ਰਾਮ ਦਾਸ ਹਰਮਾ, ਡਾ. ਸਤਪਾਲ, ਡਾ. ਬਹਾਦਰ ਸਿੰਘ, ਅਮਰੀਕ ਘੁਲਾਲ, ਨੀਲਮ ਰੌੜੀ, ਪਿ੍ੰਸ ਚੌਧਰੀ, ਰਮੇਸ਼ ਸਹੋਤਾ ਹਿਮਾਚਲ, ਟਿੰਕੂ ਅਡੋਨ, ਤਾਰਾ ਚੰਦ ਹੁਸ਼ਿਆਰਪੁਰ ਸਮੇਤ ਕੁੱਝ ਹੋਰ ਆਗੂ ਤੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਬੀ. ਡੀ. ਪੀ. ਓ. ਦਫਤਰ ’ਚ ਟ੍ਰੇਨਿੰਗ ਜਾਰੀ ਅਗਲੀ ਖ਼ਬਰ ਦੁਆਬਾ ਕਿਸਾਨ ਕਮੇਟੀ ਪੰਜਾਬ ਦਾ ਟਾਂਡਾ ਤੋਂ ਜਥਾ ਚੰਡੀਗੜ੍ਹ ਵਾਸਤੇ ਹੋਇਆ ਰਵਾਨਾ-ਗੁਰਾਇਆ, ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।