ਮੈਡਮ ਕਿਰਨਜੀਤ ਕੌਰ ਅਹੁਦਾ ਸੰਭਾਲਣ ਸਮੇਂ ਨਾਲ ਸਟਾਫ਼। ਮੈਡਮ ਕਿਰਨਜੀਤ ਕੌਰ ਸ. ਹ. ਸਕੂਲ ਬਹਿਰਾਮ ਦੇ ਬਣੇ ਮੁੱਖ ਅਧਿਆਪਕਾ
ਬਹਿਰਾਮ, 6 ਸਤੰਬਰ (ਸਰਬਜੀਤ ਸਿੰਘ ਚੱਕ ਰਾਮੂੰ)-ਸਿੱਖਿਆ ਵਿਭਾਗ ਵਿਚ ਲੰਮਾ ਸਮਾਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀ ਉੱਘੀ ਅਧਿਆਪਕਾ ਕਿਰਨਜੀਤ ਕੌਰ ਨੇ ਤਰੱਕੀ ਪ੍ਰਾਪਤ ਕਰਨ ਉਪਰੰਤ ਸਰਕਾਰੀ ਹਾਈ ਸਕੂਲ ਬਹਿਰਾਮ ਵਿਖੇ ਬਤੌਰ ਮੁੱਖ ਅਧਿਆਪਕਾ ਆਪਣਾ ਅਹੁਦਾ ਸੰਭਾਲਿਆ ਹੈ। ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਸਕੂਲ ਇੰਚਾਰਜ ਜਸਵਿੰਦਰ ਕੌਰ ਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਨਵੀਂ ਜ਼ਿੰਮੇਵਾਰੀ ਲਈ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
ਅਜੀਤ ਡੈਸਕ
07-09-2026