07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਕਸਬਾ ਹਾਜੀਪੁਰ ਦਾ ਪੁਰਾਤਨ ਛਿੰਝ ਮੇਲਾ 9 ਤੋਂ

ਹਾਜੀਪੁਰ, 6 ਸਤੰਬਰ (ਜੋਗਿੰਦਰ ਸਿੰਘ)-ਕਸਬਾ ਹਾਜੀਪੁਰ ਦਾ ਪੁਰਾਤਨ ਛਿੰਝ ਮੇਲਾ ਪੀਰ ਬਾਬਾ ਲੱਖ ਦਾਤਾ ਦੀ ਛਤਰ ਛਾਇਆ ਹੇਠ ਕਸਬਾ ਵਾਸੀਆਂ ਦੇ ਸਹਿਯੋਗ ਨਾਲ 9 ਤੇ 10 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਖਦੇਵ ਸਿੰਘ ਪੱਟੀ, ਕਿਸ਼ੋਰ ਕੁਮਾਰ ਹਾਜੀਪੁਰ, ਅਨਿਲ ਵਸ਼ਿਸ਼ਟ, ਸੰਤੋਖ ਸਿੰਘ ਕਾਕਾ, ਕਮਲ ਪਵਨ, ਨਰਿੰਦਰ ਸਿੰਘ ਨਿੰਦੀ, ਮਨੀ ਜੋਸੀ, ਬਲਜੀਤ ਸਿੰਘ ਗਿਫਟਾ ਨੇ ਦੱਸਿਆ ਕਿ ਛਿੰਝ ਮੇਲੇ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਤੇ ਜੰਮੂ ਕਸ਼ਮੀਰ ਤੋਂ ਸੈਂਕੜੇ ਪਹਿਲਵਾਨ ਆਪਣੇ ਜੌਹਰ ਦਿਖਾਉਣਗੇ, ਜਿਨ੍ਹਾਂ ਨੂੰ ਦਿਲਕਸ਼ ਇਨਾਮਾਂ ਨਾਲ ਨਿਵਾਜਿਆ ਜਾਵੇਗਾ।

ਅਜੀਤ ਡੈਸਕ 07-09-2026
ਹਾਜੀਪੁਰ, 6 ਸਤੰਬਰ (ਜੋਗਿੰਦਰ ਸਿੰਘ)-ਕਸਬਾ ਹਾਜੀਪੁਰ ਦਾ ਪੁਰਾਤਨ ਛਿੰਝ ਮੇਲਾ ਪੀਰ ਬਾਬਾ ਲੱਖ ਦਾਤਾ ਦੀ ਛਤਰ ਛਾਇਆ ਹੇਠ ਕਸਬਾ ਵਾਸੀਆਂ ਦੇ ਸਹਿਯੋਗ ਨਾਲ 9 ਤੇ 10 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਖਦੇਵ ਸਿੰਘ ਪੱਟੀ, ਕਿਸ਼ੋਰ ਕੁਮਾਰ ਹਾਜੀਪੁਰ, ਅਨਿਲ ਵਸ਼ਿਸ਼ਟ, ਸੰਤੋਖ ਸਿੰਘ ਕਾਕਾ, ਕਮਲ ਪਵਨ, ਨਰਿੰਦਰ ਸਿੰਘ ਨਿੰਦੀ, ਮਨੀ ਜੋਸੀ, ਬਲਜੀਤ ਸਿੰਘ ਗਿਫਟਾ ਨੇ ਦੱਸਿਆ ਕਿ ਛਿੰਝ ਮੇਲੇ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਤੇ ਜੰਮੂ ਕਸ਼ਮੀਰ ਤੋਂ ਸੈਂਕੜੇ ਪਹਿਲਵਾਨ ਆਪਣੇ ਜੌਹਰ ਦਿਖਾਉਣਗੇ, ਜਿਨ੍ਹਾਂ ਨੂੰ ਦਿਲਕਸ਼ ਇਨਾਮਾਂ ਨਾਲ ਨਿਵਾਜਿਆ ਜਾਵੇਗਾ। ਮੁੱਖ ਮੁਕਾਬਲਾ ਪਹਿਲਵਾਨ ਰੋਹਿਤ ਲਾਡਪੁਰ ਹਰਿਆਣਾ, ਗਗਨ ਖੁਜਾਲਾ, ਮੇਜਰ ਡੇਰਾ ਬਾਬਾ ਨਾਨਕ ਤੇ ਕਾਲੀਚਰਨ ਮਹਾਰਾਸ਼ਟਰ ਵਿਚਕਾਰ ਹੋਵੇਗਾ, ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਛਿੰਝ ਮੇਲੇ ਵਿਚ ਪਤਵੰਤਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਨਾਬਾਲਗ ਲੜਕੀ ਚਾਰ-ਪੰਜ ਮਹੀਨੇ ਤੋਂ ਗਰਭਵਤੀ ਹੋਣ ’ਤੇ ਦੋ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪਤਨੀ ਵਲੋਂ ਪਤੀ ਨੂੰ ਅਣਪਛਾਤਿਆਂ ’ਤੇ ਬੰਧਕ ਬਣਾ ਕੇ ਰੱਖਣ ਦਾ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।