29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਗੁਰਦੁਆਰਾ ਗੁਰੂ ਕਾ ਬਾਗ ਸਤੌਰ ’ਚ ਰੱਖੜ ਪੁੰਨਿਆ ਮੌਕੇ ਵਿਸ਼ਾਲ ਗੁਰਮਤਿ ਸਮਾਗਮ

ਹੁਸ਼ਿਆਰਪੁਰ , 28 ਅਗਸਤ ( ਬਲਜਿੰਦਰਪਾਲ ਸਿੰਘ )- ਗੁਰਦੁਆਰਾ ਬਾਬਾ ਨਾਰਾਇਣ ਸਿੰਘ ( ਗੁਰੂ ਕਾ ਬਾਗ ) ਪਿੰਡ ਸਤੌਰ ਵਿਖੇ ਰੱਖੜ ਪੁੰਨਿਆ ਦੇ ਦਿਹਾੜੇ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ । ਇਸ ਮੌਕੇ 45 ਅਖੰਡ ਪਾਠ ਦੇ ਭੋਗ ਪਾਏ ਗਏ , ਉਪਰੰਤ ਹੋਏ ਕੀਰਤਨ ਸਮਾਗਮ ਦੌਰਾਨ ਕਵੀਸ਼ਰ ਭਾਈ ਹਰਦੀਪ ਸਿੰਘ , ਭਾਈ ਬਲਵੀਰ ਸਿੰਘ , ਭਾਈ ਸੁਰਿੰਦਰ ਸਿੰਘ , ਭਾਈ ਜਸਵੰਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਭੀਖੋਵਾਲ , ਭਾਈ ਗੁਰਵੀਰ ਸਿੰਘ ਸਤੌਰ , ਢਾਡੀ ਭਾਈ ਕੁਲਜੀਤ ਸਿੰਘ ਦਸੂਹਾ ਆਦਿ ਜਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਗੁਰੂ ਇਤਿਹਾਸ ਰਾਹੀਂ ਨਿਹਾਲ ਕੀਤਾ ਗਿਆ ।

ਅਜੀਤ ਡੈਸਕ 29-08-2026
ਹੁਸ਼ਿਆਰਪੁਰ , 28 ਅਗਸਤ ( ਬਲਜਿੰਦਰਪਾਲ ਸਿੰਘ )- ਗੁਰਦੁਆਰਾ ਬਾਬਾ ਨਾਰਾਇਣ ਸਿੰਘ ( ਗੁਰੂ ਕਾ ਬਾਗ ) ਪਿੰਡ ਸਤੌਰ ਵਿਖੇ ਰੱਖੜ ਪੁੰਨਿਆ ਦੇ ਦਿਹਾੜੇ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ । ਇਸ ਮੌਕੇ 45 ਅਖੰਡ ਪਾਠ ਦੇ ਭੋਗ ਪਾਏ ਗਏ , ਉਪਰੰਤ ਹੋਏ ਕੀਰਤਨ ਸਮਾਗਮ ਦੌਰਾਨ ਕਵੀਸ਼ਰ ਭਾਈ ਹਰਦੀਪ ਸਿੰਘ , ਭਾਈ ਬਲਵੀਰ ਸਿੰਘ , ਭਾਈ ਸੁਰਿੰਦਰ ਸਿੰਘ , ਭਾਈ ਜਸਵੰਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਭੀਖੋਵਾਲ , ਭਾਈ ਗੁਰਵੀਰ ਸਿੰਘ ਸਤੌਰ , ਢਾਡੀ ਭਾਈ ਕੁਲਜੀਤ ਸਿੰਘ ਦਸੂਹਾ ਆਦਿ ਜਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਗੁਰੂ ਇਤਿਹਾਸ ਰਾਹੀਂ ਨਿਹਾਲ ਕੀਤਾ ਗਿਆ । ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਕਰਵਾਉਣ ਦਾ ਤਾਂ ਹੀ ਕੋਈ ਲਾਭ ਮਿਲ ਸਕਦਾ ਹੈ , ਜੇਕਰ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵਡਮੁੱਲੇ ਇਤਿਹਾਸ ਨਾਲ ਜੋੜ ਸਕੀਏ । ਇਸ ਮੌਕੇ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਿਆ । ਇਸ ਮੌਕੇ ਵੱਡੀ ਗਿਣਤੀ ‘ ਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ । ਸਮਾਗਮ ਦੇ ਅਖੀਰ ‘ ਚ ਭਾਈ ਸੁਰਿੰਦਰ ਸਿੰਘ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ।
ਪਿਛਲੀ ਖ਼ਬਰ ਸਰ ਮਾਰਸ਼ਲ ਸਕੂਲ ਬੈਂਸ ਅਵਾਨ ਵਿਖੇ ਧੂਮ-ਧਾਮ ਨਾਲ ਰੱਖੜੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸੋਨਾਲੀਕਾ ਗਰੁੱਪ ਨੇ ਨਵੀਂ ਆਬਾਦੀ ਸਕੂਲ ’ਚ ਵਿਦਿਆਰਥੀਆਂ ਨੂੰ ਬੈਗ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।