ਰਹੀਮਪੁਰ ਮੰਡੀ ’ਚ ਹੋਈ ਮਨਪ੍ਰੀਤ ਸਿੰਘ ਦੀ ਹੱਤਿਆ ਮਾਮਲੇ ’ਚ 4 ਖ਼ਿਲਾਫ਼ ਕੇਸ ਦਰਜ, 3 ਨਾਮਜ਼ਦ
ਹੁਸ਼ਿਆਰਪੁਰ, 24 ਅਗਸਤ (ਬਲਜਿੰਦਰਪਾਲ ਸਿੰਘ)- ਬੀਤੇ ਸਨਿਚਰਵਾਰ ਨੂੰ ਸਥਾਨਕ ਰਹੀਮਪੁਰ ਸਬਜ਼ੀ ਮੰਡੀ ’ਚ ਦਿਨ ਦਿਹਾੜੇ ਹੋਈ ਮਨਪ੍ਰੀਤ ਸਿੰਘ ਦੀ ਹੱਤਿਆ ਵਾਲੇ ਮਾਮਲੇ ’ਚ ਪੁਲਿਸ ਨੇ ਕਾਰਵਾਈ ਕਰਦਿਆਂ ਪੀੜਤ ਪਿਤਾ ਦੀ ਸ਼ਿਕਾਇਤ ’ਤੇ ਥਾਣਾ ਇੰਡਸਟਰੀਅਲ ਫੋਕਲ ਪੁਆਇੰਟ ਪੁਲਿਸ ਨੇ 4 ਲੋਕਾਂ ਖਿਲਾਫ ਮਾਮਲਾ ਦਰਜ਼ ਕਰਕੇ 3 ਨੂੰ ਨਾਮਜ਼ਦ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੈਦਪੁਰ ਦੇ ਵਾਸੀ ਸ਼ਰਨਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਲੜਕਾ ਮਨਪ੍ਰੀਤ ਸਿੰਘ ਉਰਫ਼ ਮਾਪੀ (31) 22 ਅਗਸਤ ਨੂੰ ਆਪਣੇ ਦੋਸਤਾਂ ਨਾਲ ਇਕ ਰੈਲੀ ’ਚ ਭਾਗ ਲੈਣ ਲਈ ਰਹੀਮਪੁਰ ਮੰਡੀ ’ਚ ਗਿਆ ਸੀ।
ਹੁਸ਼ਿਆਰਪੁਰ, 24 ਅਗਸਤ (ਬਲਜਿੰਦਰਪਾਲ ਸਿੰਘ)- ਬੀਤੇ ਸਨਿਚਰਵਾਰ ਨੂੰ ਸਥਾਨਕ ਰਹੀਮਪੁਰ ਸਬਜ਼ੀ ਮੰਡੀ ’ਚ ਦਿਨ ਦਿਹਾੜੇ ਹੋਈ ਮਨਪ੍ਰੀਤ ਸਿੰਘ ਦੀ ਹੱਤਿਆ ਵਾਲੇ ਮਾਮਲੇ ’ਚ ਪੁਲਿਸ ਨੇ ਕਾਰਵਾਈ ਕਰਦਿਆਂ ਪੀੜਤ ਪਿਤਾ ਦੀ ਸ਼ਿਕਾਇਤ ’ਤੇ ਥਾਣਾ ਇੰਡਸਟਰੀਅਲ ਫੋਕਲ ਪੁਆਇੰਟ ਪੁਲਿਸ ਨੇ 4 ਲੋਕਾਂ ਖਿਲਾਫ ਮਾਮਲਾ ਦਰਜ਼ ਕਰਕੇ 3 ਨੂੰ ਨਾਮਜ਼ਦ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੈਦਪੁਰ ਦੇ ਵਾਸੀ ਸ਼ਰਨਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਲੜਕਾ ਮਨਪ੍ਰੀਤ ਸਿੰਘ ਉਰਫ਼ ਮਾਪੀ (31) 22 ਅਗਸਤ ਨੂੰ ਆਪਣੇ ਦੋਸਤਾਂ ਨਾਲ ਇਕ ਰੈਲੀ ’ਚ ਭਾਗ ਲੈਣ ਲਈ ਰਹੀਮਪੁਰ ਮੰਡੀ ’ਚ ਗਿਆ ਸੀ। ਜਦੋਂ ਉਸਦਾ ਲੜਕਾ ਮੰਡੀ ਦੇ ਗੇਟ ਸਾਹਮਣੇ ਜਾ ਰਿਹਾ ਸੀ ਤਾਂ ਇਕ ਕਾਰ ’ਚ 4 ਲੋਕਾਂ ਨੇ ਉਸ ’ਤੇ ਫਾਇਰਿੰਗ ਕਰ ਦਿੱਤੀ। ਉਸਨੇ ਦੱਸਿਆ ਕਿ ਜਿਸਦੇ ਚੱਲਦਿਆਂ ਮਨਪ੍ਰੀਤ ਸਿੰਘ ਤੇ ਉਸਦੇ 2 ਹੋਰ ਦੋਸਤ ਗੁਰਜੀਤ ਸੈਣੀ ਤੇ ਪ੍ਰਭਜੋਤ ਜ਼ਖਮੀ ਹੋ ਗਏ ਅਤੇ ਵੱਧ ਗੋਲੀਆਂ ਲੱਗਣ ਕਾਰਨ ਮਨਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਉਕਤ ਸ਼ਿਕਾਇਤ ਮਿਲਣ ਤੋਂ ਬਾਅਦ ਚਾਰ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ਼ ਕਰਕੇ 3 ਕਥਿਤ ਦੋਸ਼ੀਆਂ ਅਤਿੰਦਰਪਾਲ ਸਿੰਘ ਉਰਫ਼ ਤਿੰਦਰ ਵਾਸੀ ਢਡਿਆਲਾ, ਅਮਨਜੀਤ ਸਿੰਘ ਉਰਫ਼ ਬੀਰੂ ਵਾਸੀ ਭੱਠੇ ਅਤੇ ਜਸਪਾਲ ਸਿੰਘ ਉਰਫ਼ ਪਾਲਾ ਵਾਸੀ ਪਿੰਡ ਕਾਠੇ ਨੂੰ ਨਾਮਜ਼ਦ ਕਰ ਲਿਆ ਹੈ। ਇਸ ਸੰਬੰਧੀ ਡੀ.ਐੱਸ.ਪੀ. ਸਿਟੀ ਕੁਲਭੂਸ਼ਣ ਸ਼ਰਮਾ ਨੇ ਦੱਸਿਆ ਕਿ ਘਟਨਾ ਸਥਾਨ ਨਜ਼ਦੀਕ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਤਕਨੀਕੀ ਮਾਧਿਅਮਾਂ ਰਾਹੀਂ ਵੀ ਮਹੱਤਵਪੂਰਨ ਸੁਰਾਗ ਮਿਲੇ ਹਨ। ਇਸ ਦੌਰਾਨ ਹੱਤਿਆ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਹੱਤਿਆ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਕੁੱਝ ਸਮਾਂ ਪਹਿਲਾਂ ਹੀ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਤੋਂ ਜ਼ਮਾਨਤ ’ਤੇ ਬਾਹਰ ਆਇਆ ਸੀ।