22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਵਲੋਂ ਪਾਵਰਕਾਮ ਦੇ ਮੰਡਲ ਦਫ਼ਤਰ ਮੂਹਰੇ ਧਰਨਾ

ਗੜ੍ਹਸ਼ੰਕਰ, 21 ਅਗਸਤ (ਧਾਲੀਵਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਪੰਜਾਬ ਵਲੋਂ ਸੂਬੇ ਪੱਧਰ ’ਤੇ ਉਲੀਕੇ ਸੰਘਰਸ਼ ਤਹਿਤ ਪਾਵਰ ਕਾਮ ਦੇ ਮੰਡਲ ਦਫ਼ਤਰ ਗੜ੍ਹਸ਼ੰਕਰ ਵਿਖੇ ਪਾਵਰ ਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਬਿਜਲੀ ਵਿਭਾਗ ਵਲੋਂ ਹਜ਼ਾਰਾਂ ਪੋਸਟਾਂ ਖ਼ਾਲੀ ਹੋਣ ਦੇ ਬਾਵਜੂਦ ਵੀ ਪੱਕੀ ਭਰਤੀ ਨਹੀਂ ਕੀਤੀ ਜਾ ਰਹੀ, ਸਗੋਂ ਘੱਟ ਬੰਦਿਆਂ ਤੋਂ ਵੱਧ ਕੰਮ ਲੈਣ ਦੀ ਨੀਤੀ ਤਹਿਤ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਦਿਆਂ ਬਿਜਲੀ ਖੇਤਰ ਵਿਚ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਨੂੰ ਰਾਸ ਬੈਠਦੇ ਪ੍ਰਬੰਧ ਕੀਤੇ ਜਾ ਰਹੇ ਹਨ।

ਪੁਲਿਸ ਖਿਲਾਫ ਪ੍ਰਭਾਤ ਚੌਂਕ ’ਚ ਰੋਸ ਪ੍ਰਦਰਸ਼ਨ ਕਰਦੇ ਹੋਏ ਪਰਿਵਾਰਿਕ ਮੈਂਬਰ। ਤਸਵੀਰ: ਹਮਸ਼ਾਇਨ ਸਟੂਡੀਓ 22-08-2026
ਗੜ੍ਹਸ਼ੰਕਰ, 21 ਅਗਸਤ (ਧਾਲੀਵਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਪੰਜਾਬ ਵਲੋਂ ਸੂਬੇ ਪੱਧਰ ’ਤੇ ਉਲੀਕੇ ਸੰਘਰਸ਼ ਤਹਿਤ ਪਾਵਰ ਕਾਮ ਦੇ ਮੰਡਲ ਦਫ਼ਤਰ ਗੜ੍ਹਸ਼ੰਕਰ ਵਿਖੇ ਪਾਵਰ ਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਬਿਜਲੀ ਵਿਭਾਗ ਵਲੋਂ ਹਜ਼ਾਰਾਂ ਪੋਸਟਾਂ ਖ਼ਾਲੀ ਹੋਣ ਦੇ ਬਾਵਜੂਦ ਵੀ ਪੱਕੀ ਭਰਤੀ ਨਹੀਂ ਕੀਤੀ ਜਾ ਰਹੀ, ਸਗੋਂ ਘੱਟ ਬੰਦਿਆਂ ਤੋਂ ਵੱਧ ਕੰਮ ਲੈਣ ਦੀ ਨੀਤੀ ਤਹਿਤ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਦਿਆਂ ਬਿਜਲੀ ਖੇਤਰ ਵਿਚ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਨੂੰ ਰਾਸ ਬੈਠਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਕ ਹੀ ਮੁਲਾਜ਼ਮ ਤੋਂ ਕਈ-ਕਈ ਮੁਲਾਜ਼ਮਾਂ ਦਾ ਕੰਮ ਲਿਆ ਜਾ ਰਿਹਾ ਹੈ। ਕੰਮ ਭਾਰ ਘਟਾਉਣ ਦੀ ਥਾਂ ਪਹਿਲਾ ਹੀ ਵਰਕ ਲੋਡ ਨਾਲ ਲਿਤਾੜੇ ਮੁਲਾਜ਼ਮਾਂ ਨੂੰ ਬ੍ਰੇਕ ਡਾਊਨਾਂ, ਕੰਪਲੇਟਾਂ ਜਲਦੀ ਹੱਲ ਕਰਨ ਅਤੇ ਦੇਰੀ ਲਈ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਦੇ ਫ਼ਰਮਾਨ ਕੀਤੇ ਜਾ ਰਹੇ ਹਨ। ਟੈਕਨੀਕਲ ਕਾਮਿਆਂ ਨੂੰ ਕੰਮ ਦੌਰਾਨ ਅਤਿ ਜਰੂਰੀ ਸੇਫ਼ਟੀ ਕਿੱਟਾਂ ਤੇ ਟੂਲ ਦੇਣ ਦੀ ਥਾਂ ਵੱਡੀ ਅਫ਼ਸਰਸ਼ਾਹੀ ਵਲੋਂ ਵੱਡੇ ਕਮਿਸ਼ਨਾਂ ਰਾਹੀਂ ਖ਼ਰੀਦੇ ਬੇਲੋੜੇ ਮੋਬਾਈਲ ਫ਼ੋਨ ਜਬਰੀ ਦਿੱਤੇ ਜਾ ਰਹੇ ਹਨ। ਪੰਜਾਬ ਤੇ ਚੰਡੀਗੜ੍ਹ ਦੀਆਂ ਯੂਨੀਅਨਾਂ ਵਲੋਂ 27 ਅਗਸਤ ਨੂੰ ਸਮੂਹਿਕ ਛੁੱਟੀ ਕਰਨ ਦੇ ਫ਼ੈਸਲੇ ਨਾਲ ਇਕਜੁੱਟਤਾ ਕਰਦੇ ਹੋਏ ਫ਼ੈਸਲਾ ਕੀਤਾ ਗਿਆ ਕਿ ਜੇਕਰ ਹੜਤਾਲ ਹੁੰਦੀ ਹੈ ਤਾਂ ਹੜਤਾਲ ਕਰਕੇ ਕੰਮ ਠੱਪ ਰੱਖਿਆ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਨੰਦ ਲਾਲ, ਸਰਕਲ ਸਕੱਤਰ ਹਰਜੀਤ ਸਿੰਘ ਫ਼ੌਜੀ, ਹਰਜਿੰਦਰ ਸਿੰਘ ਪ੍ਰਧਾਨ ਮੰਡਲ ਗੜ੍ਹਸ਼ੰਕਰ, ਕਮਲਜੀਤ ਸਿੰਘ, ਮਨਜੀਤ ਸਿੰਘ, ਪਾਵਰ ਕਾਮ ਐਂਡ ਟਰਾਂਸਕੋ ਯੂਨੀਅਨ ਦੇ ਮੰਡ ਲ ਪ੍ਰਧਾਨ ਲਖਵੀਰ ਸਿੰਘ, ਰਵੀ ਕੁਮਾਰ, ਗੁਰਪ੍ਰੀਤ ਸਿੰਘ, ਪੈਨਸ਼ਨਰ ਐਸੋਸੀਏਸ਼ਨ ਵਲੋਂ ਰਣਜੀਤ ਸਿੰਘ ਫੋਰਮੈਨ, ਸੁੱਚਾ ਸਿੰਘ, ਸੋਹਣ ਲਾਲ, ਨਿਰਮਲ ਸਿੰਘ ਆਦਿ ਹਾਜ਼ਰ ਹੋਏ।
ਪਿਛਲੀ ਖ਼ਬਰ ਰਾਣਾ ਜਨਕ ਸਿੰਘ ਦੀ ਪੁਸਤਕ ਦੇਸ਼ ਪ੍ਰਦੇਸ ਜਾਰੀ ਅਗਲੀ ਖ਼ਬਰ ਔਰਤ ਦੀ ਮੌਤ ਮਾਮਲੇ ’ਚ ਪਰਿਵਾਰਿਕ ਮੈਂਬਰਾਂ ਵਲੋਂ ਪ੍ਰਭਾਤ ਚੌਂਕ ’ਚ ਪੁਲਿਸ ਖ਼ਿਲਾਫ਼ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।