19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪਿੰਡ ਨਮੋਲੀ ਵਿਖੇ ਸਰਬਜੋਤ ਸਿੰਘ ਸਾਬੀ ਨੇ ਕੀਤੀ ਲੋਕ ਮਿਲਣੀ

ਤਲਵਾੜਾ, 18 ਅਗਸਤ (ਮਹਿਤਾ)- ਹਲਕਾ ਮੁਕੇਰੀਆਂ ਦੇ ਪਿੰਡ ਨਮੋਲੀ ਵਿਖੇ ਸ. ਸਰਬਜੋਤ ਸਿੰਘ ਸਾਬੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਨੇ ਪਿੰਡ ਵਾਸੀਆਂ ਨਾਲ ਲੋਕ ਮਿਲਣੀ ਕੀਤੀ।

ਅਜੀਤ ਡੈਸਕ 19-08-2026
ਤਲਵਾੜਾ, 18 ਅਗਸਤ (ਮਹਿਤਾ)- ਹਲਕਾ ਮੁਕੇਰੀਆਂ ਦੇ ਪਿੰਡ ਨਮੋਲੀ ਵਿਖੇ ਸ. ਸਰਬਜੋਤ ਸਿੰਘ ਸਾਬੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਨੇ ਪਿੰਡ ਵਾਸੀਆਂ ਨਾਲ ਲੋਕ ਮਿਲਣੀ ਕੀਤੀ। ਪਿੰਡ ਨਮੋਲੀ ਪਹੁੰਚਣ ਤੇ ਸਾਬਕਾ ਸਰਪੰਚ ਕਰਾੜੀ (ਬਹਿ ਜੋਗਨ), ਸੇਵਾ ਮੁਕਤ ਲੈਕਚਰਾਰ ਠਾਕੁਰ ਨਰਦੇਵ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਹਲਕਾ ਇੰਚਾਰਜ ਸ. ਸਾਬੀ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਹਲਕਾ ਵਾਸੀਆਂ ਵਲੋਂ ਮਿਲ ਰਹੇ ਅਥਾਹ ਪਿਆਰ, ਉਤਸ਼ਾਹ ਅਤੇ ਭਰਵਾਂ ਹੁੰਗਾਰਾ ਹੋਰ ਵੀ ਹੌਸਲਾ ਵਧਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਕੀਤੇ ਗਏ ਕੰਮਾਂ ਕਰਕੇ ਲੋਕਾਂ ’ਚ ਆਮ ਆਦਮੀ ਪਾਰਟੀ ਪ੍ਰਤੀ ਪੂਰੀ ਹਮਦਰਦੀ ਹੈ ਅਤੇ ਆਉਣ ਵਾਲੀਆਂ ਚੋਣਾਂ ’ਚ ਲੋਕ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਲਿਆਉਣਗੇ। ਉਨ੍ਹਾਂ ਕਿਹਾ ਕਿ ਜੋ ਕੰਮ ਸਾਢੇ ਚਾਰ ਸਾਲਾਂ ’ਚ ਆਮ ਆਦਮੀ ਪਾਰਟੀ ਨੇ ਕੀਤੇ ਹਨ ਉਹ ਕੰਮ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ ਜਿਸ ਕਰਕੇ ਲੋਕ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਹਨ। ਇਸ ਮੌਕੇ ਉੱਘੇ ਸਿੱਖਿਆ ਸ਼ਾਸਤਰੀ ਠਾਕੁਰ ਨਰਦੇਵ ਸਿੰਘ ਸੇਵਾ ਮੁਕਤ ਲੈਕਚਰਾਰ, ਸਾਬਕਾ ਸਰਪੰਚ ਰਘੁਵੀਰ ਸਿੰਘ ਬੱਗੂ, ਪੰਚਾਇਤ ਮੈਂਬਰ ਬਾਲ ਕ੍ਰਿਸ਼ਨ ਮਿੱਠੂ, ਸਰਪੰਚ ਨਮੋਲੀ ਜਸਵੰਤ ਸੋਨੀ, ਸਰਪੰਚ ਨਮੋਲੀ ਹਾਰ, ਰਾਕੇਸ਼ ਸੰਮਤੀ ਮੈਂਬਰ, ਮੋਹਿੰਦਰ ਸਿੰਘ ਸ੍ਰੀ ਪੰਡਾਇਣ, ਵਿਜੈ ਵਿੱਕੀ ਪ੍ਰਧਾਨ ਹਾਜੀਪੁਰ, ਰਾਕੇਸ਼ ਭਟੋਲੀ, ਰਾਜਿੰਦਰ ਜਿੰਦੂ, ਕੈਪਟਨ ਹੈਪੀ ਭਟੋਲੀ, ਸਰਪੰਚ ਮਾਨਸਰ ਅਨਿਲ ਠਾਕੁਰ ਆਦਿ ਤੋਂ ਇਲਾਵਾ ਸਮੂਹ ਪਿੰਡ ਨਿਵਾਸੀ ਅਤੇ ਆਪ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਵਾਈਸ ਚਾਂਸਲਰ ਵਲੋਂ ਕੀਤੀਆਂ 180 ਗੈਰ-ਕਾਨੂੰਨੀ ਨਿਯੁਕਤੀਆਂ ਰੱਦ ਬਾਬਾ ਫ਼ਰੀਦ ਯੂਨੀਵਰਸਿਟੀ ਦੀ ਬੋਰਡ ਆਫ਼ ਮੈਨੇਜਮੈ... ਅਗਲੀ ਖ਼ਬਰ ਸ਼੍ਰੀਮਤ ਗਰੁੱਪ ਨੇ ਕਰਵਾਇਆ ਚੈਨਲ ਪਾਰਟਨਰ ਮੀਟ ਪ੍ਰੋਗਰਾਮ ਸਿਟੀ ਸੈਂਟਰ ਅਤੇ ਅਮਰਾ ਗ੍ਰੀਨ ਵਿੱਚ ਨਿਵੇਸ਼ ਦੇ ਮੌਕਿਆਂ ਬਾਰੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।