ਪਿੰਡ ਬਜਵਾੜਾ ਕਲਾਂ ਵਿਖੇ ਕਰਵਾਏ ਸਮਾਗਮ ਦੌਰਾਨ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਦਾ ਹੋਇਆ ਰਾਗੀ ਜਥਾ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ
ਹੁਸ਼ਿਆਰਪੁਰ, 17 ਅਗਸਤ (ਨਰਿੰਦਰ ਸਿੰਘ ਬੱਡਲਾ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਬਜਵਾੜਾ ਕਲਾਂ ਵਿਖੇ ਛਾਉਣੀ ਨਿਹੰਗ ਸਿੰਘਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਛਾਉਣੀ ਨਿਹੰਗ ਸਿੰਘਾਂ ਤਰਨਾ ਦਲ ਬਜਵਾੜਾ ਕਲਾਂ, ਭਾਈ ਨਰੇਸ਼ ਸਿੰਘ ਮੁੱਖ ਗ੍ਰੰਥੀ ਬਜਵਾੜਾ ਕਲਾਂ, ਬਾਬਾ ਸੁਰਜਨ ਸਿੰਘ ਜਲੰਧਰ, ਭਾਈ ਬਲਜੀਤ ਸਿੰਘ, ਭਾਈ ਬਲਜੋਤ ਸਿੰਘ-ਭਾਈ ਸਿਮਰਨ ਜੀਤ ਸਿੰਘ ਚੱਬੇਵਾਲ ਆਦਿ ਨੇ ਗੁਰਬਾਣੀ, ਗੁਰਇਤਿਹਾਸ ਤੇ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਸ੍ਰੀ ਮੁਕਤਸਰ ਸਾਹਿਬ ਵਿਖੇ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਚੰਗੀਆਂ ਸੇਵਾਵਾਂ ਲਈ ਕਰ ਅਤੇ ਆਬਾਕਾਰੀ ਵਿਭਾਗ ਦੇ ਜੂਨੀਅਰ ਅਸਿਸਟੈਂਟ ਜੋਬਨਦੀਪ ਸਿੰਘ ਸੰਧੂ ਨੂੰ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਨਾਲ ਐਸ.ਐਸ.ਪੀ. ਅਭਿਮਨਿਊ ਰਾਣਾ, ਏ.ਡੀ.ਸੀ. ਡੈਵੀ ਗੋਇਲ, ਐਸ.ਡੀ.ਐਮ. ਗੁਰਕਿਰਨਦੀਪ ਸਿੰਘ ਸਿੱਧੂ, ਹੋਰ ਅਧਿਕਾਰੀ ਤੇ ਆਗੂ। ਵੇਰਵਾ : ਰਣਜੀਤ ਸਿੰਘ ਢਿੱਲੋਂ, ਅਜੀਤ ਤਸਵੀਰ
18-08-2026