13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਦੇਹਰੀਵਾਲ ਸਕੂਲ ’ਚ ਜ਼ਿਲ੍ਹਾ ਪੱਧਰੀ ਵੇਟ ਲਿਫ਼ਟਿੰਗ ਟੂਰਨਾਮੈਂਟ 15 ਨੂੰ

ਅੱਡਾ ਸਰਾਂ, 12 ਅਗਸਤ (ਮਸੀਤੀ)- ਵੇਟ ਲਿਫ਼ਟਿੰਗ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ 15 ਅਗਸਤ ਨੂੰ ਜ਼ਿਲ੍ਹਾ ਪੱਧਰੀ ਵੇਟ ਲਿਫ਼ਟਿੰਗ ਟੂਰਨਾਮੈਂਟ ਸਰਕਾਰੀ ਹਾਈ ਸਕੂਲ ਦੇਹਰੀਵਾਲ ਦੇ ਵੇਟ ਲਿਫ਼ਟਿੰਗ ਸੈਂਟਰ ’ਚ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਬਲਜਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਹੇਅਰ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦਾ ਉਦਘਾਟਨ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਤਾਰਾ ਸਿੰਘ ਅਰਜੁਨ ਐਵਾਰਡੀ ਕਰਨਗੇ ਜਦਕਿ ਇਨਾਮਾਂ ਦੀ ਵੰਡ ਕੋਚ ਜਸਵੀਰ ਸਿੰਘ ਕਟਾਰੀਆ ਕਰਨਗੇ।

ਅਜੀਤ ਡੈਸਕ 13-08-2026
ਅੱਡਾ ਸਰਾਂ, 12 ਅਗਸਤ (ਮਸੀਤੀ)- ਵੇਟ ਲਿਫ਼ਟਿੰਗ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ 15 ਅਗਸਤ ਨੂੰ ਜ਼ਿਲ੍ਹਾ ਪੱਧਰੀ ਵੇਟ ਲਿਫ਼ਟਿੰਗ ਟੂਰਨਾਮੈਂਟ ਸਰਕਾਰੀ ਹਾਈ ਸਕੂਲ ਦੇਹਰੀਵਾਲ ਦੇ ਵੇਟ ਲਿਫ਼ਟਿੰਗ ਸੈਂਟਰ ’ਚ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਬਲਜਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਹੇਅਰ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦਾ ਉਦਘਾਟਨ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਤਾਰਾ ਸਿੰਘ ਅਰਜੁਨ ਐਵਾਰਡੀ ਕਰਨਗੇ ਜਦਕਿ ਇਨਾਮਾਂ ਦੀ ਵੰਡ ਕੋਚ ਜਸਵੀਰ ਸਿੰਘ ਕਟਾਰੀਆ ਕਰਨਗੇ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿਚ ਅੰਡਰ-14 ,17, 19 ਅਤੇ ਓਪਨ ਵਰਗ ਦੇ ਲੜਕੇ-ਲੜਕੀਆਂ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸਰਪੰਚ ਅਵਤਾਰ ਸਿੰਘ, ਸਾਬਕਾ ਸਰਪੰਚ ਹਰਦਿਆਲ ਸਿੰਘ, ਨੰਬਰਦਾਰ ਮਨਪ੍ਰੀਤ ਸਿੰਘ, ਨੰਬਰਦਾਰ ਉਂਕਾਰ ਸਿੰਘ, ਉਪਕਾਰ ਸਿੰਘ, ਬੰਟੂ, ਕੁਲਵਿੰਦਰ ਸਿੰਘ, ਮਣੀ, ਡਾ.ਸ਼ੰਮੀ, ਸਰਬਜੋਤ ਸਿੰਘ ਸੰਧੂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਰਿੰਦਰਜੀਤ ਸਿੰਘ ਹੁਸੈਨਪੁਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਬਣੇ ਅਗਲੀ ਖ਼ਬਰ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।