13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਤੀਆਂ ਦਾ ਤਿਉਹਾਰ ਮਨਾਇਆ

ਗੜ੍ਹਦੀਵਾਲਾ, 12 ਅਗਸਤ (ਚੱਗਰ)- ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪ੍ਰਿੰ. ਡਾ.

ਅਜੀਤ ਡੈਸਕ 13-08-2026
ਗੜ੍ਹਦੀਵਾਲਾ, 12 ਅਗਸਤ (ਚੱਗਰ)- ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪ੍ਰਿੰ. ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਸਭਿਆਚਾਰਕ ਕਮੇਟੀ, ਹੈਪੀਨੈੱਸ ਕਮੇਟੀ, ਵੁਮੈਨ ਇੰਪਾਵਰਮੈਂਟ ਸੈੱਲ, ਨੰਨ੍ਹੀ ਛਾਂ ਅਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪ੍ਰੋਗਰਾਮ ਦੀ ਆਰੰਭਤਾ ਰਵਾਇਤੀ ਰਸਮਾਂ ਨਾਲ ਹੋਈ। ਇਸ ਮੌਕੇ ਜਿੱਥੇ ਵਿਦਿਆਰਥਣਾਂ ਦੁਆਰਾ ਲੋਕ ਗੀਤ, ਗਿੱਧਾ ਤੇ ਡਾਂਸ ਦੀ ਪੇਸ਼ਕਾਰੀ ਕੀਤੀ ਗਈ ਉੱਥੇ ਵਿਦਿਆਰਥਣਾਂ ਨੇ ਮਹਿੰਦੀ ਮੁਕਾਬਲੇ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਜਿਸ ਵਿਚ ਮਨਪ੍ਰੀਤ ਕੌਰ ਜੇਤੂ ਰਹੀ ਜਦ ਕਿ ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਮਿਸ ਤੀਜ ਚੁਣਿਆ ਗਿਆ। ਮੈਡਮ ਚਰਨ ਕਮਲ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੈਡਮ ਸ੍ਰਿਸ਼ਟਾ ਸੈਣੀ ਤੇ ਮਿਸ ਖ਼ੁਸ਼ਬੂ ਵੀ ਸ਼ਾਮਿਲ ਹੋਏ। ਇਸ ਮੌਕੇ ਪ੍ਰਿੰ. ਡਾ. ਜਸਪਾਲ ਸਿੰਘ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਜਿੱਥੇ ਪਿਆਰ, ਮਿਲਵਰਤਨ ਅਤੇ ਨਾਰੀ ਸ਼ਕਤੀ ਦਾ ਪ੍ਰਤੀਕ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਸਭਿਆਚਾਰ ਤੇ ਵਿਰਸੇ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਦੇਹਰੀਵਾਲ ਸਕੂਲ ’ਚ ਜ਼ਿਲ੍ਹਾ ਪੱਧਰੀ ਵੇਟ ਲਿਫ਼ਟਿੰਗ ਟੂਰਨਾਮੈਂਟ 15 ਨੂੰ ਅਗਲੀ ਖ਼ਬਰ ਰੋਟਰੀ ਕਲੱਬ ਮਿਡ ਟਾਊਨ ਵਲੋਂ ਭਾਗੋਵਾਲ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।