ਸੇਵਾ-ਮੁਕਤੀ ਤੋਂ ਬਾਅਦ ਵੀ ਸਿੱਖਿਆ ’ਚ ਸੇਵਾ ਦਾ ਫ਼ਰਜ਼ ਨਿਭਾਅ ਰਹੇ ਹਨ ਜਸਪਾਲ ਸਿੰਘ ਸ਼ੌਂਕੀ
ਗੜ੍ਹਸ਼ੰਕਰ, 8 ਅਗਸਤ (ਧਾਲੀਵਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਤੋਂ ਸੇਵਾ-ਮੁਕਤ ਹੋਣ ਉਪਰੰਤ ਵੀ ਜਸਪਾਲ ਸਿੰਘ ਸ਼ੌਂਕੀ ਸਿੱਖਿਆ ‘ਚ ਸੇਵਾ ਦਾ ਫ਼ਰਜ਼ ਨਿਭਾਅ ਰਹੇ ਹਨ। ਉਹ ਨਿਯਮਿਤ ਤੌਰ ‘ਤੇ ਸਕੂਲ ਪਹੁੰਚ ਕੇ ਵਿਦਿਆਰਥੀਆਂ ਨੂੰ ਆਪਣਾ ਕੀਮਤੀ ਗਿਆਨ ਅਤੇ ਲੰਬੇ ਅਧਿਆਪਨ ਅਨੁਭਵ ਦਾ ਲਾਭ ਦੇ ਰਹੇ ਹਨ ਜਿਸ ਸਦਕਾ ਵਿਦਿਆਰਥੀਆਂ ਦੇ ਬੌਧਿਕ ਅਤੇ ਨੈਤਿਕ ਵਿਕਾਸ ਨੂੰ ਬਲ ਮਿਲ ਰਿਹਾ ਹੈ।
ਜ
ਜਸਪਾਲ ਸਿੰਘ ਸ਼ੌਂਕੀ
09-08-2026
ਗੜ੍ਹਸ਼ੰਕਰ, 8 ਅਗਸਤ (ਧਾਲੀਵਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਤੋਂ ਸੇਵਾ-ਮੁਕਤ ਹੋਣ ਉਪਰੰਤ ਵੀ ਜਸਪਾਲ ਸਿੰਘ ਸ਼ੌਂਕੀ ਸਿੱਖਿਆ ‘ਚ ਸੇਵਾ ਦਾ ਫ਼ਰਜ਼ ਨਿਭਾਅ ਰਹੇ ਹਨ। ਉਹ ਨਿਯਮਿਤ ਤੌਰ ‘ਤੇ ਸਕੂਲ ਪਹੁੰਚ ਕੇ ਵਿਦਿਆਰਥੀਆਂ ਨੂੰ ਆਪਣਾ ਕੀਮਤੀ ਗਿਆਨ ਅਤੇ ਲੰਬੇ ਅਧਿਆਪਨ ਅਨੁਭਵ ਦਾ ਲਾਭ ਦੇ ਰਹੇ ਹਨ ਜਿਸ ਸਦਕਾ ਵਿਦਿਆਰਥੀਆਂ ਦੇ ਬੌਧਿਕ ਅਤੇ ਨੈਤਿਕ ਵਿਕਾਸ ਨੂੰ ਬਲ ਮਿਲ ਰਿਹਾ ਹੈ। ਸਕੂਲ ਦੇ ਸਰਪ੍ਰਸਤ ਸਮਾਜ ਸੇਵੀ ਸ. ਹਰਦੇਵ ਸਿੰਘ ਕਾਹਮਾ ਨੇ ਜਸਪਾਲ ਸਿੰਘ ਸ਼ੌਂਕੀ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿਚ ਜਿੱਥੇ ਬਹੁਤੇ ਕਰਮਚਾਰੀ ਸੇਵਾ-ਮੁਕਤੀ ਤੋਂ ਬਾਅਦ ਆਰਾਮਦਾਇਕ ਜੀਵਨ ਨੂੰ ਤਰਜੀਹ ਦਿੰਦੇ ਹਨ, ਉੱਥੇ ਜਸਪਾਲ ਸਿੰਘ ਸ਼ੌਂਕੀ ਸੇਵਾ-ਮੁਕਤੀ ਤੋਂ ਬਾਅਦ ਉਸੇ ਸਮਰਪਣ ਅਤੇ ਜਜ਼ਬੇ ਨਾਲ ਸਕੂਲ ਵਿਚ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਜਸਪਾਲ ਸਿੰਘ ਸ਼ੌਂਕੀ ਦੀ ਨਿਸ਼ਕਾਮ ਸੇਵਾ, ਸਾਦਗੀ, ਅਨੁਸ਼ਾਸਨ ਤੇ ਕਰਤੱਵ ਨਿਸ਼ਠਾ ਸਮੁੱਚੇ ਅਧਿਆਪਕ ਵਰਗ ਤੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹੈ। ਸਕੂਲ ਮੁਖੀ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਸਕੂਲ ਦੇ ਹਰ ਵਿੱਦਿਅਕ, ਸੱਭਿਆਚਾਰਕ ਤੇ ਸਮਾਜਿਕ ਸਮਾਗਮ ਵਿਚ ਜਸਪਾਲ ਸਿੰਘ ਸ਼ੌਂਕੀ ਦੀ ਪ੍ਰਭਾਵਸ਼ਾਲੀ ਸਟੇਜ ਸੰਚਾਲਨ ਸ਼ੈਲੀ ਪ੍ਰੋਗਰਾਮ ਨੂੰ ਵਿਸ਼ੇਸ਼ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਜਸਪਾਲ ਸਿੰਘ ਸ਼ੌਂਕੀ ਦਾ ਸਕੂਲ ਨਾਲ ਅਟੁੱਟ ਲਗਾਅ ਤੇ ਵਿਦਿਆਰਥੀਆਂ ਪ੍ਰਤੀ ਪਿਆਰ ਇਹ ਦਰਸਾਉਂਦਾ ਹੈ ਕਿ ਇਕ ਸਮਰਪਿਤ ਅਧਿਆਪਕ ਕਦੇ ਵੀ ਆਪਣੇ ਫ਼ਰਜ਼ ਤੋਂ ਸੇਵਾ-ਮੁਕਤ ਨਹੀਂ ਹੁੰਦਾ। ਪਿੰਡ ਦੇ ਸਰਪੰਚ ਸੁਰਿੰਦਰ ਦੁੱਗਲ ਨੇ ਵੀ ਜਸਪਾਲ ਸਿੰਘ ਸ਼ੌਂਕੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ।