09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸੜਕਾਂ ’ਤੇ ਘੁੰਮਦੇ ਬੇਸਹਾਰਾ ਪਸ਼ੂ ਲੋਕਾਂ ਲਈ ਬਣ ਰਹੇ ਜਾਨ ਦਾ ਖੌਅ

ਗੜ੍ਹਸ਼ੰਕਰ, 8 ਅਗਸਤ (ਧਾਲੀਵਾਲ)- ਗੜ੍ਹਸ਼ੰਕਰ ’ਚ ਘੁੰਮ ਰਹੇ ਅਵਾਰਾਂ ਪਸ਼ੂਆਂ ਜਿਨ੍ਹਾਂ ’ਚ ਬਹੁ ਗਿਣਤੀ ਸਾਨ੍ਹਾਂ ਦੀ ਹੈ, ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ। ਸ਼ਹਿਰ ਵਿਚ ਹਾਲ ਹੀ ਵਿਚ ਇਕ ਭੂਤਰੇ ਸਾਨ੍ਹ ਵਲੋਂ ਇਕ ਰੈਸਟੋਰੈਂਟ ਮਾਲਕ ’ਤੇ ਹਮਲਾ ਕੀਤਾ ਗਿਆ ਹੈ।

ਅਜੀਤ ਡੈਸਕ 09-08-2026
ਗੜ੍ਹਸ਼ੰਕਰ, 8 ਅਗਸਤ (ਧਾਲੀਵਾਲ)- ਗੜ੍ਹਸ਼ੰਕਰ ’ਚ ਘੁੰਮ ਰਹੇ ਅਵਾਰਾਂ ਪਸ਼ੂਆਂ ਜਿਨ੍ਹਾਂ ’ਚ ਬਹੁ ਗਿਣਤੀ ਸਾਨ੍ਹਾਂ ਦੀ ਹੈ, ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ। ਸ਼ਹਿਰ ਵਿਚ ਹਾਲ ਹੀ ਵਿਚ ਇਕ ਭੂਤਰੇ ਸਾਨ੍ਹ ਵਲੋਂ ਇਕ ਰੈਸਟੋਰੈਂਟ ਮਾਲਕ ’ਤੇ ਹਮਲਾ ਕੀਤਾ ਗਿਆ ਹੈ। ਇਹ ਘਟਨਾ ਹੁਸ਼ਿਆਰਪੁਰ ਰੋਡ ’ਤੇ ਸਥਿਤ ਮਾਰਕੀਟ ਵਿਚ ਵਾਪਰੀ ਹੈ ਜਿੱਥੇ ਕਲਾਊਡ 75 ਰੈਸਟੋਰੈਂਟ ਚਲਾ ਰਹੇ ਮਾਲਕ ਨੇ ਜਦੋਂ ਸਾਨ੍ਹ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਰੈਸਟੋਰੈਂਟ ਮਾਲਕ ਨੂੰ ਮਾਰਨ ਨੂੰ ਭੱਜ ਪਿਆ। ਰੈਸਟੋਰੈਂਟ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਰਕੀਟ ਅਤੇ ਆਸ ਪਾਸ ਕਈ ਆਵਾਰਾ ਸਾਨ੍ਹ ਤੇ ਹੋਰ ਪਸ਼ੂ ਘੁੰਮਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇਕ ਸਾਨ੍ਹ ਰੈਸਟੋਰੈਂਟ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਜਦੋਂ ਉਸ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਰੈਸਟੋਰੈਂਟ ਅੰਦਰ ਦਾਖਲ ਹੋ ਕੇ ਮੇਰੇ ਵੱਲ ਨੂੰ ਮਾਰਨ ਲਈ ਭੱਜਿਆ ਤੇ ਉਹ ਰੈਸਟੋਰੈਂਟ ਦੀ ਉੱਪਰਲੀ ਮੰਜ਼ਿਲ ਲਈ ਮੇਰੇ ਮਗਰ 3-4 ਪੌੜੀਆਂ ਵੀ ਚੜ੍ਹ ਗਿਆ ਪਰ ਇਸ ਘਟਨਾ ’ਚ ਵਾਲ ਵਾਲ ਬਚਾਅ ਹੋ ਗਿਆ। ਲੋਕਾਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਅਵਾਰਾਂ ਸਾਨ੍ਹਾਂ ਨੂੰ ਨੱਥ ਪਾਈ ਜਾਵੇ।
ਪਿਛਲੀ ਖ਼ਬਰ ਸੇਵਾ-ਮੁਕਤੀ ਤੋਂ ਬਾਅਦ ਵੀ ਸਿੱਖਿਆ ’ਚ ਸੇਵਾ ਦਾ ਫ਼ਰਜ਼ ਨਿਭਾਅ ਰਹੇ ਹਨ ਜਸਪਾਲ ਸਿੰਘ ਸ਼ੌਂਕੀ ਅਗਲੀ ਖ਼ਬਰ ਖ਼ਾਲਸਾ ਕਾਲਜ ’ਚ ਅਰਦਾਸ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।