20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨਗਰ ਕੌਂਸਲ ਚੋਣਾਂ ਲਈ ਚੋਣ ਸਮੱਗਰੀ ਲੈ ਕੇ ਚੋਣ ਅਮਲਾ ਹੋਇਆ ਰਵਾਨਾ

ਅਜੀਤ ਡੈਸਕ 26-05-2026
ਗੜ੍ਹਦੀਵਾਲਾ, 25 ਮਈ (ਚੱਗਰ)-26 ਮਈ ਨੂੰ ਹੋ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਲਈ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਬਣਾਏ ਗਏ ਵਿਸ਼ੇਸ਼ ਚੋਣ ਦਫ਼ਤਰ ਤੋਂ ਚੋਣ ਰਿਟਰਨਿੰਗ ਅਫ਼ਸਰ ਅਮਨਦੀਪ ਸਿੰਘ ਦੀ ਦੇਖ-ਰੇਖ ਹੇਠ ਅੱਜ ਚੋਣ ਅਮਲੇ ਨੂੰ ਉਨ੍ਹਾਂ ਦੇ ਪੋਲਿੰਗ ਬੂਥਾਂ 'ਤੇ ਪੁਲਿਸ ਸੁਰੱਖਿਆ ਹੇਠ ਰਵਾਨਾ ਕੀਤਾ | ਇਸ ਤੋਂ ਪਹਿਲਾਂ ਆਰ. ਓ. ਅਮਨਦੀਪ ਸਿੰਘ ਤੇ ਹੋਰ ਅਧਿਕਾਰੀਆਂ ਵਲੋਂ ਚੋਣ ਅਮਲੇ ਨੂੰ ਪਾਰਦਰਸ਼ੀ ਢੰਗ ਨਾਲ ਵੋਟਾਂ ਪੋਲਿੰਗ ਕਰਾਉਣ ਅਤੇ ਚੋਣ ਕਮਿਸ਼ਨਰ ਵਲੋਂ ਜਾਰੀ ਹਦਾਇਤਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਚੋਣ ਅਮਲੇ ਵਲੋਂ ਚੋਣਾਂ ਸੰਬੰਧੀ ਮਿਲੀ ਸਮੱਗਰੀ (ਕਾਗਜ-ਪੱਤਰਾਂ) ਦੀ ਚੰਗੀ ਤਰ੍ਹਾਂ ਘੋਖ ਪੜਤਾਲ ਕਰਨ ਉਪਰੰਤ ਹੀ ਰਵਾਨਗੀ ਲਈ ਗਈ, ਜਦਕਿ ਵੱਖ-ਵੱਖ ਬੱਸਾਂ ਰਾਹੀਂ ਚੋਣ ਅਮਲੇ ਨੂੰ ਗੜ੍ਹਦੀਵਾਲਾ ਦੇ ਵੱਖ-ਵੱਖ ਪੋਲਿੰਗ ਬੂਥਾ 'ਤੇ ਪਹੁੰਚਾਇਆਂ ਗਿਆ | ਇਸ ਮੌਕੇ ਐਸ. ਐਚ. ਓ. ਗੜ੍ਹਦੀਵਾਲਾ ਸਤਪਾਲ ਸਿੰਘ ਬਾਜਵਾ ਤੇ ਪੁਲਿਸ ਦੇ ਉੱਚ ਅਧਿਕਾਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਚ ਪ੍ਰੀ-ਪ੍ਰਾਈਮਰੀ ਤੇ ਪ੍ਰਾਈਮਰੀ ਵਿਦਿਆਰਥੀਆਂ ਲਈ ਸ਼ਾਨਦਾਰ ਪੂਲ ਪਾਰਟੀ ਦਾ... ਅਗਲੀ ਖ਼ਬਰ ਗੜ੍ਹਦੀਵਾਲਾ 'ਚ ਅੱਜ 5939 ਵੋਟਰ 37 ਉਮੀਦਵਾਰਾਂ ਦੀ ਕਿਸਮਤ ਕਰਨਗੇ ਡੱਬਿਆਂ 'ਚ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।