31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਨਗਰ ਕੌਂਸਲ ਗੜ੍ਹਸ਼ੰਕਰ ਦੇ 13 ਵਾਰਡਾਂ 'ਚ ਚੋਣ ਮੈਦਾਨ ਭਖਿਆ

ਅਜੀਤ ਡੈਸਕ 22-05-2026
ਗੜ੍ਹਸ਼ੰਕਰ, 21 ਮਈ (ਧਾਲੀਵਾਲ)-ਜਿਵੇਂ ਜਿਵੇਂ ਜੇਠ ਮਹੀਨੇ ਦੀ ਗਰਮੀ ਤੇਜ਼ ਹੋ ਰਹੀ ਹੈ, ਤਿਵੇਂ ਤਿਵੇਂ ਨਗਰ ਕੌਂਸਲ ਗੜ੍ਹਸ਼ੰਕਰ ਦੇ 13 ਵਾਰਡਾਂ ਦਾ ਚੋਣ ਮੈਦਾਨ ਜੇਠ-ਹਾੜ ਦੀ ਗਰਮੀ ਵਾਂਗ ਤਪਦਾ ਨਜ਼ਰ ਆ ਰਿਹਾ ਹੈ | 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਨਗਰ ਕੌਂਸਲ ਗੜ੍ਹਸ਼ੰਕਰ ਦੇ 13 ਵਾਰਡਾਂ ਤੋਂ ਕੁਲ 50 ਉਮੀਦਵਾਰ ਮੈਦਾਨ 'ਚ ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਵਲੋਂ 13, ਕਾਂਗਰਸ ਵਲੋਂ 9, ਬਸਪਾ ਵਲੋਂ 9, ਭਾਜਪਾ ਵਲੋਂ 7 ਵਾਰਡਾਂ ਤੇ ਚੋਣ ਲੜੀ ਜਾ ਰਹੀ ਹੈ, ਉਥੇ ਹੀ ਵੱਖ-ਵੱਖ ਵਾਰਡਾਂ ਤੋਂ 12 ਆਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਹਨ | ਸ਼੍ਰੋਮਣੀ ਅਕਾਲੀ ਦਲ ਗੜ੍ਹਸ਼ੰਕਰ ਨਗਰ ਕੌਂਸਲ ਚੋਣਾਂ ਵਿਚ ਇਕ ਵੀ ਉਮੀਦਵਾਰ ਮੈਦਾਨ ਵਿਚ ਨਹੀਂ ਉਤਾਰ ਸਕੀ | ਕਾਂਗਰਸ ਤੇ ਭਾਜਪਾ ਕ੍ਰਮਵਾਰ 4 ਅਤੇ 6 ਵਾਰਡਾਂ ਵਿਚ ਆਪਣੇ ਉਮੀਦਵਾਰ ਨਹੀਂ ਉਤਾਰ ਸਕੀਆਂ | ਨਤੀਜਾ ਕੁਝ ਵੀ ਆਵੇ ਪਰ 9 ਵਾਰਡਾਂ 'ਚ ਉਮੀਦਵਾਰ ਉਤਾਰ ਕੇ ਬਸਪਾ ਵੀ ਪੂਰੇ ਜੋਸ਼ ਵਿਚ ਨਜ਼ਰ ਆ ਰਹੀ ਹੈ | ਵੱਖ-ਵੱਖ ਵਾਰਡਾਂ 'ਚ ਕਾਂਟੇ ਦੀ ਟੱਕਰ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ |
ਆਮ ਆਦਮੀ ਪਾਰਟੀ ਦੇ ਉਮੀਦਵਾਰ : ਵਾਰਡ 1 ਤੋਂ ਬਿਮਲਾ ਦੇਵੀ, ਵਾਰਡ 2 ਤੋਂ ਹਰਦੀਪ ਸਿੰਘ, ਵਾਰਡ 3 ਤੋਂ ਜਸਬੀਰ ਕੌਰ, ਵਾਰਡ 4 ਤੋਂ ਪਿ੍ੰਸ, ਵਾਰਡ 5 ਤੋਂ ਨੀਰਜ ਖੰਨਾ, ਵਾਰਡ 6 ਤੋਂ ਹਰਪ੍ਰੀਤ ਸਿੰਘ, ਵਾਰਡ 7 ਤੋਂ ਸਰਬਜੀਤ ਕੌਰ, ਵਾਰਡ 8 ਤੋਂ ਸੋਮ ਨਾਥ ਬੰਗੜ, ਵਾਰਡ 9 ਤੋਂ ਜਸਵਿੰਦਰ ਕੌਰ, ਵਾਰਡ 10 ਤੋਂ ਯੋਗੇਸ਼ ਕੁਮਾਰ ਵਾਲੀਆ, ਵਾਰਡ 11 ਤੋਂ ਸੋਨਿਕਾ, ਵਾਰਡ 12 ਤੋਂ ਉਪਕਰਨ ਸਿੰਘ ਬੰਗੜ੍ਹ ਤੇ ਵਾਰਡ 13 ਤੋਂ ਸੋਨੀਆ ਚੋਣ ਮੈਦਾਨ ਵਿਚ ਹਨ |
ਕਾਂਗਰਸ ਦੇ ਉਮੀਦਵਾਰ : ਵਾਰਡ 1 ਤੋਂ ਕੋਮਲ, ਵਾਰਡ 2 ਤੋਂ ਦਲਵਿੰਦਰ ਸਿੰਘ ਮਨੋਚਾ, ਵਾਰਡ 6 ਤੋਂ ਅਮਰੀਕ ਸਿੰਘ, ਵਾਰਡ 7 ਤੋਂ ਭਾਵਨਾ ਕ੍ਰਿਪਾਲ, ਵਾਰਡ 8 ਤੋਂ ਪਵਨ ਕੁਮਾਰ, ਵਾਰਡ 10 ਤੋਂ ਭੁਪਿੰਦਰ ਸਿੰਘ, ਵਾਰਡ 11 ਤੋਂ ਸਿਮਰਨ ਤਨੇਜਾ, ਵਾਰਡ 12 ਤੋਂ ਉਂਕਾਰ ਸਿੰਘ, ਵਾਰਡ 13 ਤੋਂ ਰਮਨ ਚੋਣ ਲੜ ਰਹੇ ਹਨ |
ਭਾਜਪਾ ਦੇ ਉਮੀਦਵਾਰ : ਵਾਰਡ 2 ਤੋਂ ਨੀਤਿਨ ਸ਼ਰਮਾ, ਵਾਰਡ 3 ਤੋਂ ਵਿਜੇ ਕੁਮਾਰੀ, ਵਾਰਡ 5 ਤੋਂ ਜੋਗਿੰਦਰ ਕੌਰ, ਵਾਰਡ 6 ਤੋਂ ਰਣਦੀਪ ਸਿੰਘ ਬੈਂਸ, ਵਾਰਡ 7 ਤੋਂ ਕੰਚਨ ਰਾਣੀ, ਵਾਰਡ 8 ਤੋਂ ਰਾਮ ਮੂਰਤੀ, ਵਾਰਡ 13 ਤੋਂ ਅਨੀਤਾ ਰਾਣੀ ਚੋਣ ਮੈਦਾਨ ਵਿਚ ਹਨ |
ਬਸਪਾ ਦੇ ਉਮੀਦਵਾਰ : ਵਾਰਡ 2 ਤੋਂ ਹਰਬੰਸ ਲਾਲ ਭੱਟੀ, ਵਾਰਡ 3 ਤੋਂ ਜਸਪ੍ਰੀਤ ਕੌਰ, ਵਾਰਡ 5 ਤੋਂ ਅਮਰਜੀਤ, ਵਾਰਡ 7 ਤੋਂ ਅਮਰਜੀਤ ਕੌਰ, ਵਾਰਡ 8 ਤੋਂ ਯੁਵਰਾਜ ਸਿੰਘ, ਵਾਰਡ 9 ਤੋਂ ਸ਼ਾਲੂ ਦੇਵੀ, ਵਾਰਡ 10 ਤੋਂ ਜਸਵੀਰ ਸਿੰਘ, ਵਾਰਡ 12 ਤੋਂ ਚਮਨ ਲਾਲ, ਵਾਰਡ 13 ਤੋਂ ਪ੍ਰਵੀਨ ਕੁਮਾਰ ਚੋਣ ਲੜ ਰਹੇ ਹਨ |
ਚੋਣ ਲੜ ਰਹੇ ਆਜ਼ਾਦ ਉਮੀਦਵਾਰ : ਵਾਰਡ 2 ਤੋਂ ਦਰਸ਼ਨ ਕੁਮਾਰ, ਵਿਨੋਦ ਕੁਮਾਰ ਸੈਣੀ ਤੇ ਅਮਿਤ ਕੁਮਾਰ, ਵਾਰਡ 3 ਤੋਂ ਬਲਜੀਤ ਕੌਰ, ਵਾਰਡ 4 ਤੋਂ ਕੁਲਵਿੰਦਰ ਸੰਘਾ ਤੇ ਪਵਨ ਕੁਮਾਰ, ਵਾਰਡ 7 ਤੋਂ ਊਸ਼ਾ ਰਾਣੀ, ਵਾਰਡ 9 ਤੋਂ ਹਰਜੀਤ ਕੌਰ, ਵਾਰਡ 10 ਤੋਂ ਵਿਕਰਾਂਤ ਰਣਦੇਵ, ਵਾਰਡ 11 ਤੋਂ ਨੀਰੂ ਸ਼ਰਮਾ, ਵਾਰਡ 12 ਤੋਂ ਰਮੇਸ਼ ਕੁਮਾਰ, ਵਾਰਡ 13 ਤੋਂ ਪ੍ਰਵੀਨ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹਨ |
ਪਿਛਲੀ ਖ਼ਬਰ ਮੁਹੱਲਾ ਕੀਰਤੀ ਨਗਰ ਦੇ ਵਾਸੀਆਂ ਵਲੋਂ ਨਗਰ ਨਿਗਮ ਚੋਣਾਂ ਦੇ ਬਾਈਕਾਟ ਦਾ ਐਲਾਨ ਅਗਲੀ ਖ਼ਬਰ ਹਿਮਾਚਲ 'ਚ ਪੰਜਾਬ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਕਰੇ ਕਾਰਵਾਈ-ਗੇਰਾ, ਟਿੰਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।