ਹੁਸ਼ਿਆਰਪੁਰ, 7 ਮਈ (ਹਰਪ੍ਰੀਤ ਕੌਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਵਿਖੇ ਪਿ੍ੰਸੀਪਲ ਮਲਕੀਤ ਕੌਰ, ਗਾਈਡੈਂਸ ਕਾਊਾਸਲਰ ਲੈਕਚਰਾਰ ਗੁਰਪ੍ਰੀਤ ਕੌਰ ਤੇ ਲੈਕਚਰਾਰ ਮੁਨੀਸ਼ ਮੌਦਗਿਲ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਾਇਆ | ਟ੍ਰੈਫਿਕ ਪੁਲਿਸ ਅਧਿਕਾਰੀਆਂ ਏ. ਐਸ. ਆਈ. ਤਜਿੰਦਰ ਕੌਰ ਤੇ ਏ. ਐਸ. ਆਈ. ਮਨੋਹਰ ਚੰਦ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ | ਉਨ੍ਹਾਂ ਕਿਹਾ ਕਿ ਸੜਕ 'ਤੇ ਚੱਲਦੇ ਸਮੇਂ ਹਮੇਸ਼ਾ ਸੱਜੇ ਪਾਸੇ ਚੱਲਿਆ ਜਾਵੇ, ਰੌਸ਼ਨੀ ਦੇ ਸੰਕੇਤਾਂ ਦੀ ਪਾਲਣਾ ਕੀਤੀ ਜਾਵੇ, ਦੋ ਪਹੀਆ ਵਾਹਨਾਂ 'ਤੇ ਹੈਲਮੈਟ ਅਤੇ ਚਾਰ ਪਹੀਆ ਵਾਹਨ 'ਤੇ ਸੀਟ ਬੈਲਟ ਦੀ ਵਰਤੋਂ ਕੀਤੀ ਜਾਵੇ, ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕੀਤੀ ਜਾਵੇ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਅਤੇ ਸੋਸ਼ਲ ਮੀਡੀਆ ਦੀ ਵਰਤੋ ਨੂੰ ਸਹੀ ਢੰਗ ਨਾਲ ਕਰਨ ਦੀ ਨਸੀਅਤ ਵੀ ਦਿੱਤੀ | ਉਨ੍ਹਾਂ ਕਿਹਾ ਕਿ ਜ਼ਰੂਰਤ ਪੈਣ 'ਤੇ ਹੈਲਪਲਾਈਨ ਨੰਬਰ 112, 181 ਤੇ 1930 'ਤੇ ਸੰਪਰਕ ਕੀਤਾ ਜਾਵੇ | ਇਸ ਮੌਕੇ ਮਾਸਟਰ ਬਲਬੀਰ ਸਿੰਘ, ਅਮਨਰੂਪ ਕੌਰ, ਮੁਕੇਸ਼ ਕੁਮਾਰ ਤੇ ਅਰਵਿੰਦਰ ਕੌਰ ਮੌਜੂਦ ਸਨ |