20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਮੰਚ ਦੀ ਮੀਟਿੰਗ ਹੋਈ

ਅਜੀਤ ਡੈਸਕ 21-04-2026
ਦਸੂਹਾ, 20 ਅਪ੍ਰੈਲ (ਭੁੱਲਰ)-ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿੱਤਿਕ ਮੰਚ (ਰਜਿ.) ਪੰਜਾਬ ਦੀ ਪਲੇਠੀ ਯੂਮ ਮੀਟਿੰਗ ਪ੍ਰਧਾਨ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਵਿਚ ਮੰਚ ਵਲੋਂ ਅਗਲੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਮੀਟਿੰਗ ਵਿਚ ਸਰਵਸੰਮਤੀ ਨਾਲ ਇਹ ਸਹਿਮਤੀ ਪ੍ਰਗਟ ਕੀਤੀ ਗਈ ਕਿ ਮੰਚ ਦੁਆਬੇ ਦੇ ਸਾਹਿੱਤਿਕ ਧਰਾਤਲ ਨੂੰ ਹੋਰ ਮਜ਼ਬੂਤ ਕਰਨ ਲਈ ਇਲਾਕੇ ਦੇ ਸਾਰੇ ਉੱਭਰਦੇ ਸਾਹਿਤਕਾਂ ਨੂੰ ਇਸ ਮੰਚ ਤੇ ਇਕੱਤਰ ਕਰੇਗਾ ਅਤੇ ਸਾਹਿੱਤ ਜਗਤ ਦੇ ਸਿਰਮੋਚ ਸਾਹਿਤਕਾਰ ਕਹਾਣੀਕਾਰ, ਲੇਖਕ, ਨਾਟਕਕਾਰ, ਕਵੀ ਨਾਲ ਉੱਭਰਦੇ ਸਾਹਿਤਕਾਰਾਂ ਨਾਲ ਰੂ-ਬ-ਰੂ ਕਰਵਾਏਗਾ | ਇਸ ਸਬੰਧੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰੇਗੀ | ਇਸ ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਕਹਾਣੀਕਾਰ ਲਾਲ ਸਿੰਘ ਦਸੂਹਾ ਦੀ ਬਰਸੀ ਮੌਕੇ ਬਾੜੀ ਲਾਲ ਸਿੰਘ ਵਿਚ ਹੋਣ ਵਾਲੇ ਸਾਲਾਨਾ ਲੇਖਕ ਮੇਲੇ ਵਿਚ ਸਨਮਾਨ, ਕਹਾਣੀ ਦਰਬਾਰ, ਪੁਸਤਕ ਸਟਾਲ, ਕਵੀ ਦਰਬਾਰ ਅਤੇ ਹੋਰ ਸਾਹਿੱਤਿਕ ਗਤੀਵਿਧੀਆਂ ਕਰਨ ਲਈ ਤਿਆਰੀਆਂ ਆਰੰਭਿਆ ਜਾਣ | ਇਸ ਲਈ ਕਹਾਣੀਕਾਰ ਲਾਲ ਸਿੰਘ ਦੇ ਪੰਜ ਸਮਕਾਲੀ ਦੀ ਸਰਪ੍ਰਸਤੀ ਵਿਚ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ | ਇਸ ਨਾਲ ਹੀ ਇੱਕ ਅਹਿਮ ਫ਼ੈਸਲਾ ਲਿਆ ਕਿ ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਮੰਚ (ਰਜਿ.) ਪੰਜਾਬ ਦੁਆਬੇ ਦੇ ਵੱਖ-ਵੱਖ ਕਾਲਜਾਂ ਵਿਚ ਕਹਾਣੀ ਪ੍ਰਤੀਯੋਗਤਾ ਕਰਵਾ ਕੇ ਪਹਿਲੇ , ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਲਈ ਸਨਮਾਨ ਦੇਵੇਗਾ | ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਮੰਚ (ਰਜਿ.) ਪੰਜਾਬ ਸਾਲ ਵਿਚ ਇੱਕ ਵਾਰ ਉੱਭਰਦੇ ਲੇਖਕਾਂ ਦਾ ਇਕ ਕਿਤਾਬਚਾ ਵੀ ਪ੍ਰਕਾਸ਼ਿਤ ਕਰੇਗਾ | ਇਸ ਮੌਕੇ ਇਸ ਵਿਚ ਚੇਅਰਮੈਨ ਸੁਖਪਾਲਵੀਰ ਸਿੰਘ, ਵਾਈਸ ਪ੍ਰਧਾਨ ਜਗਜੀਤ ਸਿੰਘ, ਨਿਰਵੈਰ ਸਿੰਘ, ਰਸਮੀਤ ਕੁਮਾਰ, ਅਸ਼ੋਰ ਕੁਮਾਰ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੀ. ਏ. ਵੀ. ਸਕੂਲ 'ਚ ਨਵੇਂ ਸੈਸ਼ਨ 2026–27 ਮੌਕੇ ਹਵਨਯੱਗ ਕਰਵਾਇਆ ਅਗਲੀ ਖ਼ਬਰ ਫੂਡ ਸੇਫਟੀ ਟੀਮ ਨੇ ਵੱਖ-ਵੱਖ ਸਥਾਨਾਂ 'ਤੇ ਮਠਿਆਈ ਨਿਰਮਾਤਾਵਾਂ ਲਈ ਲਗਾਇਆ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।