ਚੌਲਾਂਗ, 20 ਅਪ੍ਰੈਲ (ਸੁਖਦੇਵ ਸਿੰਘ)-ਇੱਥੋਂ ਨਜ਼ਦੀਕ ਪੈਂਦੇ ਪਿੰਡ ਨੰਗਲ ਫ਼ਰੀਦ ਦੇ ਖੇਤਾਂ ਵਿਚ ਚੋਰਾਂ ਨੇ ਟਰਾਂਸਫ਼ਾਰਮਰ ਖ਼ੋਲ ਕੇ ਵਿਚੋਂ ਸਾਮਾਨ ਤੇ ਤੇਲ ਕੱਢ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਅਨੁਸਾਰ ਜਰਨੈਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਨੰਗਲ ਫ਼ਰੀਦ ਜਿਨ੍ਹਾਂ ਦਾ ਡੇਰਾ ਪਿੰਡ ਦੇ ਬਾਹਰ ਪੈਦਾ ਹੈ | ਉਨ੍ਹਾਂ ਦੀ ਮੋਟਰ 'ਤੇ ਟਰਾਂਸਫ਼ਾਰਮਰ ਲੱਗਾ ਹੋਇਆ ਸੀ ਜਿਸ ਨੂੰ ਬੀਤੀ ਰਾਤ ਅਣਪਛਾਤੇ ਵਿਅਕਤੀ ਖ਼ੋਲ ਕੇ ਤੇਲ ਤੇ ਟਰਾਂਸਫ਼ਾਰਮਰ ਦਾ ਸਮਾਨ ਲੈਣ ਗਏ ਜਿਸ ਦਾ ਅੱਜ ਸਵੇਰੇ ਪਤਾ ਲੱਗਾ | ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ |