10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕੰਧਾਲਾ ਜੱਟਾਂ ਦੇ ਨੌਜਵਾਨ ਦੀ ਇਟਲੀ 'ਚ ਟਰੇਨ ਡਰਾਈਵਰ ਵਜੋਂ ਹੋਈ ਚੋਣ, ਪਿੰਡ ਵਿਚ ਖ਼ੁਸ਼ੀ ਦਾ ਮਾਹੌਲ

ਅਜੀਤ ਡੈਸਕ 20-04-2026
ਅੱਡਾ ਸਰਾਂ,19 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)-ਪਿੰਡ ਕੰਧਾਲਾ ਜੱਟਾਂ ਦੇ ਮਨਵੀਰ ਸਿੰਘ ਧਾਲੀਵਾਲ ਪੁੱਤਰ ਲਸ਼ਕਰ ਸਿੰਘ ਧਾਲੀਵਾਲ ਦੀ ਇਟਲੀ ਵਿਚ ਟਰੇਨ ਇਟਾਲੀਆ ਚਲਾਉਣ ਲਈ ਚੋਣ ਹੋਣ 'ਤੇ ਪਿੰਡ ਵਿਚ ਖ਼ੁਸ਼ੀ ਦਾ ਮਾਹੌਲ ਹੈ | ਪਿੰਡ ਵਿਚ ਲੋਕਾਂ ਨੂੰ ਜਦੋਂ ਇਸ ਖ਼ਬਰ ਦਾ ਪਤਾ ਲੱਗਾ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੈਕਟਰੀ ਮਨਜੀਤ ਸਿੰਘ ਨੂੰ ਵਧਾਈਆਂ ਦਿੱਤੀਆਂ | ਇਸ ਖ਼ੁਸ਼ੀ ਵਿਚ ਸੈਕਟਰੀ ਮਨਜੀਤ ਸਿੰਘ ਨੇ ਵਧਾਈਆਂ ਦੇਣ ਪਹੁੰਚੇ ਪਿੰਡ ਦੇ ਲੋਕਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਲੱਡੂ ਵੰਡੇ | ਸੈਕਟਰੀ ਮਨਜੀਤ ਸਿੰਘ ਨੇ ਦੱਸਿਆ ਕਿ ਮਨਵੀਰ ਸਿੰਘ ਧਾਲੀਵਾਲ ਦਾ ਜਨਮ ਇਟਲੀ ਵਿਚ ਹੀ ਮਾਤਾ ਗੁਰਸ਼ਰਨ ਕੌਰ ਦੀ ਕੁੱਖੋਂ ਹੋਇਆ | ਆਪਣੀ ਮੁੱਢਲੀ ਪੜ੍ਹਾਈ ਇਟਲੀ ਵਿਚ ਹੀ ਲੋਕਲ ਸ਼ਹਿਰ ਤੋਂ ਪ੍ਰਾਪਤ ਕੀਤੀ ਅਤੇ ਟੈਲੀਕੋਮਨੀਕੇਸ਼ਨ ਦਾ ਡਿਪਲੋਮਾ ਅਪ੍ਰੀਲੀਆ ਸ਼ਹਿਰ ਤੋਂ ਹਾਸਿਲ ਕਰਨ ਉਪਰੰਤ ਟਰੇਨ ਇਟਾਲੀਆ ਵਿਚ ਕੋਚਿੰਗ ਹਾਸਿਲ ਕੀਤੀ | ਜਿਸ ਤੋਂ ਬਾਅਦ ਉਸ ਦੀ ਸਲੈਕਸ਼ਨ ਹੋ ਗਈ ਅਤੇ ਨੌਕਰੀ ਹਾਸਿਲ ਕੀਤੀ ਅਤੇ ਇਟਲੀ ਵਿਚ ਭਾਰਤੀ ਭਾਈਚਾਰੇ ਦਾ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਪਰਿਵਾਰ ਨਾਲ ਖ਼ੁਸ਼ੀ ਸਾਂਝੀ ਕਰਨ ਵਾਲਿਆਂ ਵਿਚ ਸੈਕਟਰੀ ਮਨਜੀਤ ਸਿੰਘ, ਮਨਜੀਤ ਸਿੰਘ ਧਾਲੀਵਾਲ , ਸੁੱਚਾ ਸਿੰਘ ਲੰਬੜਦਾਰ, ਇਕਬਾਲ ਸਿੰਘ ਬਾਲੀ , ਕੁਲਵੰਤ ਸਿੰਘ, ਇੰਦਰਜੀਤ ਸਿੰਘ ਧਾਲੀਵਾਲ , ਜਸਵੀਰ ਸਿੰਘ ਧਾਲੀਵਾਲ , ਸਤਵਿੰਦਰ ਸਿੰਘ, ਕੁਲਵਿੰਦਰ ਸਿੰਘ ਸੋਨੀ ਪੰਚ , ਜਸਪਾਲ ਸਿੰਘ ਭੱਟੀ , ਹਰਪ੍ਰੀਤ ਸਿੰਘ ਧਾਲੀਵਾਲ , ਕੁਲਦੀਪ ਸਿੰਘ ਕੀਪਾ ਸਾਉਥ ਅਫ਼ਰੀਕਾ , ਦੀਦਾਰ ਸਿੰਘ, ਬਲਜੀਤ ਸਿੰਘ ਬੱਲੂ , ਅਮਰੀਕ ਸਿੰਘ ਬੱਬੀ , ਸਿਮਰਪ੍ਰੀਤ ਸਿੰਘ ਗੱਗੀ , ਮਨਰਾਜ ਸਿੰਘ , ਪ੍ਰਭਸਿਮਰਤ ਸਿੰਘ , ਅੰਮਿ੍ਤ ਸਿੰਘ, ਗੁਰਤੇਜ ਸਿੰਘ , ਬਨੀਤ ਸਿੰਘ , ਦੀਪਾ ਕੰਧਾਲਾ , ਮਾਨਵ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਪਿੰਡ ਝਿੰਗੜ ਖੁਰਦ ਦੀਆਂ ਸੰਗਤਾਂ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਅਗਲੀ ਖ਼ਬਰ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਲੋਂ ਬੇਅਦਬੀ ਰੋਕੂ ਕਾਨੂੰਨ ਬਣਾਉਣ ਲਈ ਸਰਕਾਰ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।