ਤਲਵਾੜਾ, 14 ਅਪ੍ਰੈਲ (ਮਨੀਸ਼ਾ ਮਹਿਤਾ)-ਤਲਵਾੜਾ ਦੇ ਸੈਕਟਰ-2 ਵਿਖੇ ਸਥਿਤ ਸ੍ਰੀ ਗੁਰੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਾਰੇ ਵਿਦਿਆਰਥੀ 85 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਪਾਸ ਹੋਵੇ | ਸਕੂਲ ਦੀ ਹੋਣਹਾਰ ਪਿ੍ੰਸੀਪਲ ਕੁਸ਼ੂਮ ਸ਼ਰਮਾ ਨੇ ਦੱਸਿਆ ਕਿ ਵਿਦਿਆਰਥਣ ਮੁਸਕਾਨ ਨੇ 99.4 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ, ਰਾਵੀਆ ਨੇ 99 ਫ਼ੀਸਦੀ, ਲਵਨਿਆ ਗੁਪਤਾ ਨੇ 99 ਫ਼ੀਸਦੀ, ਸੀਕਤ ਕੌਰ ਨੇ 98.6 ਫ਼ੀਸਦੀ ਅੰਕ ਲੈ ਕੇ ਦੂਜਾ ਸਥਾਨ, ਲਵਲੀਨ 98.4 ਫ਼ੀਸਦੀ ਅਤੇ ਸੁਖਮਨਪ੍ਰੀਤ ਸਿੰਘ 98.4 ਫ਼ੀਸਦੀ, ਆਦਿੱਤਿਆ ਸਿੰਘ 97.6 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਦੇ ਪ੍ਰਧਾਨ ਗੁਰਸਾਹਿਬ ਸਿੰਘ ਚੇਅਰਮੈਨ ਇੰਜ. ਏ. ਪੀ. ਐੱਸ. ਊਬੀ, ਮੈਨੇਜਰ ਇੰਜ. ਅਮਰਪਾਲ ਸਿੰਘ ਜੌਹਰ ਸਾਬਕਾ ਉਪ ਪ੍ਰਧਾਨ ਨਗਰ ਪੰਚਾਇਤ ਤਲਵਾੜਾ, ਵਾਈਸ ਮੈਨੇਜਰ ਮਨਦੀਪ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੈਣੀ, ਪ੍ਰਬੰਧਕੀ ਅਫ਼ਸਰ ਅਮਰਜੀਤ ਸਿੰਘ ਢਿੱਲੋਂ, ਪਿ੍ੰਸੀਪਲ ਕੁਸੂਮ ਸ਼ਰਮਾ ਤੇ ਸਮੂਹ ਸਟਾਫ਼ ਨੇ ਖ਼ੁਸ਼ੀ ਜ਼ਾਹਿਰ ਕੀਤੀ ਹੈ |