28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ <br/>

ਡਾਕਟਰ ਬੀ.ਆਰ ਅੰਬੇਡਕਰ ਦੀ ਤਸਵੀਰ ਤੇ ਫ਼ੁਲ ਮਲਾਵਾਂ ਭੇਟ ਕਰਦੇ ਹੋਏ ਸਾਬਕਾ ਵਿਧਾਇਕ ਮੈਡਮ ਇੰਦੂ ਬਾਲਾ, ਬਲਾਕ ਪ੍ਰਧਾਨ ਰਵਿੰਦਰ ਸਿੰਘ ਤੇ ਹੋਰ ਕਾਂਗਰਸੀ ਵਰਕਰ | ਤਸਵੀਰ : ਰਾਮਗੜ•ੀਆ<br/> 15-04-2026

ਮੁਕੇਰੀਆਂ, 14 ਅਪ੍ਰੈਲ (ਰਾਮਗੜ੍ਹੀਆ)-ਕਾਂਗਰਸ ਦਫ਼ਤਰ ਮੁਕੇਰੀਆਂ ਵਿਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਬਲਾਕ ਪ੍ਰਧਾਨ ਰਵਿੰਦਰ ਸਿੰਘ ਦੀ ਅਗਵਾਈ 'ਚ ਮਨਾਇਆ ਗਿਆ | ਇਸ ਮੌਕੇ ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ ਵੀ ਹਾਜ਼ਰ ਸਨ | ਇਸ ਮੌਕੇ ਉਨ੍ਹਾਂ ਦੀ ਫ਼ੋਟੋ 'ਤੇ ਫ਼ੁਲ ਮਾਲਾਵਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਉਨ੍ਹਾਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਜੀਵਨੀ ਵਾਰੇ ਜਾਣਕਾਰੀ ਦਿੱਤੀ | ਇਸ ਮੌਕੇ ਬਲਾਕ ਪ੍ਰਧਾਨ ਕਾਂਗਰਸ ਰਵਿੰਦਰ ਸਿੰਘ, ਮਾਸਟਰ ਰਮੇਸ਼, ਡਾ. ਕਰਤਾਰ ਸਿੰਘ, ਗੋਰੀ ਅਰੋੜਾ, ਅਰਜੁਨ ਕੁਮਾਰ ਹੈਪੀ, ਵਿਪੁਲ ਸ਼ਰਮਾ, ਉਮੇਸ਼ ਕੁਮਾਰ, ਦਵਿੰਦਰ ਸਿੰਘ, ਕਮਲਜੀਤ ਸਿੰਘ ਸਾਬਕਾ ਪ੍ਰਧਾਨ, ਜੈ ਲਾਲ, ਅਨਿਲ ਕੁਮਾਰ ਯੂਥ ਮੈਂਬਰ, ਸੰਚਿਤ ਸ਼ਰਮਾ ਆਦਿ ਵੱਡੀ ਗਿਣਤੀ 'ਚ ਕਾਂਗਰਸ ਵਰਕਰ ਹਾਜ਼ਰ ਸਨ |
ਪ੍ਰੋ. ਜੀ. ਐੱਸ. ਮੁਲਤਾਨੀ ਦੀ ਅਗਵਾਈ 'ਚ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਮਨਾਇਆ
ਮੁਕੇਰੀਆਂ, (ਰਾਮਗੜ੍ਹੀਆ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋ. ਜੀ. ਐੱਸ. ਮੁਲਤਾਨੀ ਨੇ ਆਪਣੇ ਵਰਕਰਾਂ ਨਾਲ ਤਲਵਾੜਾ ਬੱਸ ਸਟੈਂਡ (ਮੁਕੇਰੀਆਂ) ਵਿਖੇ ਜਾ ਕੇ ਡਾ. ਭੀਮ ਰਾਓ ਅੰਬੇਦਕਰ ਜੀ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਅਤੇ ਉਨ੍ਹਾਂ ਨੂੰ ਸਜਦਾ ਕੀਤਾ | ਉਨ•ਾਂ ਕਿਹਾ ਕਿ ਜੋ ਬਾਬਾ ਸਾਹਿਬ ਜੀ ਨੇ ਸਾਨੂੰ ਅਧਿਕਾਰ ਦਿੱਤੇ ਹਨ, ਉਸ ਦਾ ਅਸੀਂ ਦੇਣਾ ਨਹੀਂ ਦੇ ਸਕਦੇ | ਉਨ੍ਹਾਂ ਕਿਹਾ ਕਿ ਅੰਬੇਡਕਰ ਸਾਹਿਬ ਇੱਕ ਮਹਾਨ ਵਿਦਵਾਨ ਸਨ, ਜਿਨ੍ਹਾਂ ਸਾਡੇ ਦੇਸ਼ ਨੂੰ ਸੰਵਿਧਾਨ ਦੀ ਰਚਨਾ ਕਰ ਕੇ ਦਿੱਤੀ ਅਤੇ ਸਾਨੂੰ ਸਮਾਨਤਾ ਦਾ ਅਧਿਕਾਰ ਦਿੱਤਾ | ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰਾ ਦੇਸ਼ ਬਾਬਾ ਸਾਹਿਬ ਜੀ ਦੇ ਸੰਵਿਧਾਨ ਦਾ ਸੁੱਖ ਮਾਣ ਰਿਹਾ ਹੈ | ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਜੀ ਨੇ ਪੜੋ੍ਹ ਜੁੜੇ ਤੇ ਸੰਘਰਸ਼ ਕਰੋ ਦਾ ਨਾਅਰਾ ਦਿੱਤਾ ਉਨ੍ਹਾਂ ਨੇ ਪੜੋ੍ਹ ਅੱਖਰ ਪਹਿਲਾਂ ਇਸ ਲਈ ਕਿਹਾ ਕਿ ਪੜੇ ਲਿਖੇ ਹੋਵਾਂਗੇ ਤਾਂ ਹੀ ਚੰਗੀ ਜਗ੍ਹਾ ਜੁੜਾਂਗੇ ਤੇ ਸੰਘਰਸ਼ ਕਰਾਂਗੇ | ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਸਾਰਿਆਂ ਨੂੰ ਉਨ•ਾਂ ਦੇ ਨਕਸ਼ੇ ਕਦਮ 'ਤੇ ਚੱਲਣਾ ਚਾਹੀਦਾ ਹੈ ਤਾਂ ਜੋ ਬੱਚੇ ਸਮਾਜ ਦਾ ਵਧੀਆ ਅੰਗ ਬਣ ਸਕਣ | ਇਸ ਮੌਕੇ ਉਨ੍ਹਾਂ ਨਾਲ ਮਾ. ਸੇਵਾ ਸਿੰਘ ਐੱਮ.ਸੀ., ਰਾਮ ਕੁਮਾਰ ਬਲਾਕ ਪ੍ਰਧਾਨ, ਕੈਪ. ਸਤਪਾਲ, ਮੋਹਨ ਲਾਲ ਵਾਰਡ ਪ੍ਰਧਾਨ, ਮਨਜੀਤ ਸਿੰਘ ਵਾਰਡ ਪ੍ਰਧਾਨ, ਜਤਿੰਦਰ ਸਿੰਘ ਵਾਰਡ ਪ੍ਰਧਾਨ, ਸਰਬਜੀਤ ਸਿੰਘ ਟਰਾਂਸਪੋਰਟ ਵਾਲੇ, ਸੰਜੀਵ ਸੋਨੀ ਵਾਰਡ ਪ੍ਰਧਾਨ, ਕਰਨੈਲ ਸਿੰਘ ਬਲਾਕ ਪ੍ਰਧਾਨ, ਅਮਿਤ ਕੁਮਾਰ ਬਲਾਕ ਪ੍ਰਧਾਨ, ਪਵਨ ਆਦਿ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਵਰਕਰ ਹਾਜ਼ਰ ਸਨ |
ਬਹੁਰੰਗ ਕਲਾ ਮੰਚ ਹੁਸ਼ਿਆਰਪੁਰ ਨੇ ਅੰਬੇਡਕਰ ਜੈਅੰਤੀ ਮਨਾਈ
ਹੁਸ਼ਿਆਰਪੁਰ, (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਬਹੁਰੰਗ ਕਲਾ ਮੰਚ ਹੁਸ਼ਿਆਰਪੁਰ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਨ ਮੌਕੇ ਭਗਤ ਨਗਰ ਵਿਖੇ ਬਾਬਾ ਸਾਹਿਬ ਸਮਾਰਕ ਉਪਰ ਭੀਮ ਰਾਓ ਅੰਬੇਡਕਰ ਨੂੰ ਫੁੱਲਾਂ ਦੇ ਹਾਰ ਪਾ ਕੇ ਮਨਾਇਆ ਗਿਆ | ਇਸ ਮੌਕੇ ਸਿੱਖਿਆ ਵਿਭਾਗ ਦੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਅਸ਼ਵਨੀ ਕੁਮਾਰ ਦੱਤਾ, ਸਮਾਜ ਸੇਵਕ ਡਾ. ਐੱਮ. ਜਮੀਲ ਬਾਲੀ, ਐਮ.ਸੀ ਵਰੁਨ ਸ਼ਰਮਾ, ਸਤਿ ਸ੍ਰੀ ਅਕਾਲ ਦੋਆਬਾ ਦੇ ਪ੍ਰਧਾਨ ਰਮੇਸ਼ ਕੁਮਾਰ ਅਤੇ ਬਹੁਰੰਗ ਕਲਾ ਮੰਚ ਦੇ ਸਰਪ੍ਰਸਤ ਨਿਰਦੇਸ਼ਕ ਅਸ਼ੋਕ ਪੁਰੀ ਹਾਜ਼ਿਰ ਸਨ | ਡਾ. ਬਾਲੀ ਨੇ ਕਿਹਾ ਕਿ ਡਾ. ਅੰਬੇਡਕਰ ਦੀ ਵਿਚਾਰਧਾਰਾ ਸਾਰੇ ਭਾਰਤੀ ਰਾਸ਼ਟਰ ਨੂੰ ਇਕ ਮੰਨਣ ਦੀ ਹੈ, ਉਹ ਇੱਕ ਜੁਝਾਰੂ ਨੇਤਾ, ਵਧੀਆ ਅਰਥ ਸ਼ਾਸਤਰੀ, ਵਿਦਿਆ ਸ਼ਾਸਤਰੀ, ਸੰਪਾਦਕ, ਸਮਾਜ ਸੁਧਾਰਕ ਅਤੇ ਸੰਵਿਧਾਨ ਦੇ ਰਚੇਤਾ ਸਨ | ਅਸ਼ਵਨੀ ਦੱਤਾ ਨੇ ਕਿਹਾ ਕਿ ਬਾਬਾ ਸਾਹਿਬ ਦੀ ਸੋਚ ਦੇ ਭਾਰਤ ਦੀ ਸਿਰਜਣਾ ਅਜੇ ਵੀ ਬਾਕੀ ਹੈ, ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਅੱਜ ਵੀ ਜੀਵਨ ਦੇ ਪਹਿਲੇ ਸਿਧਾਂਤ ਵਿਦਿਆ ਨੂੰ ਪ੍ਰਮੁੱਖਤਾ ਮਿਲਣੀ ਚਾਹੀਦੀ ਹੈ | ਬਹੁਰੰਗ ਕਲਾ ਮੰਚ ਦੇ ਨਿਰਦੇਸ਼ਕ ਅਸ਼ੋਕ ਪੁਰੀ ਨੇ ਦੱਸਿਆ ਕਿ ਬਾਬਾ ਸਾਹਿਬ ਨੂੰ ਇੱਕ ਦਿਨ ਹੀ ਯਾਦ ਕਰਕੇ ਸਮਾਚ ਦਾ ਵਿਕਾਸ ਨਹੀਂ ਹੋ ਸਕਦਾ, ਸਗੋਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਕਾਲ ਵਿੱਚ ਆਪਨਾਉਣਾ ਪਵੇਗਾ |

ਪਿਛਲੀ ਖ਼ਬਰ ਡੇਰਾ ਬਾਬਾ ਚਰਨਸ਼ਾਹ ਬਹਾਦਰਪੁਰ 'ਚ ਵਿਸਾਖੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ <br/> ਅਗਲੀ ਖ਼ਬਰ ਦਯਾਨੰਦ ਆਦਰਸ਼ ਵਿਦਿਆਲਯ ਦਾ ਪੰਜਵੀਂ ਦਾ ਨਤੀਜਾ 100 ਫ਼ੀਸਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।