30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਵਿਸ਼ਵ ਆਰਟਿਜ਼ਮ ਦਿਵਸ ਮੌਕੇ ਸੰਗੀਤਾ ਮਿੱਤਲ ਨੇ ਸਕੂਲ ਦੇ ਬੱਚਿਆਂ ਨਾਲ ਬਿਤਾਇਆ ਸਮਾਂ

ਵਿਸ਼ਵ ਆਰਟਿਜ਼ਮ ਦਿਵਸ ਮੌਕੇ ਆਰ. ਆਰ. ਐੱਮ. ਆਰਟਿਜ਼ਮ ਸਕੂਲ ਦੇ ਬੱਚਿਆਂ ਨਾਲ ਬਿਤਾਏ ਸਮੇਂ ਦੌਰਾਨ ਮੈਡਮ ਸੰਗੀਤਾ ਮਿੱਤਲ ਤੇ ਹੋਰ | ਤਸਵੀਰ: ਹਮਸ਼ਾਇਨ ਸਟੂਡੀਓ <br/> 03-04-2026
ਹੁਸ਼ਿਆਰਪੁਰ, 2 ਅਪ੍ਰੈਲ (ਬਲਜਿੰਦਰਪਾਲ ਸਿੰਘ)-ਆਰ. ਆਰ. ਐੱਮ. ਆਰਟਿਜ਼ਮ ਥੈਰਾਪਿਉਟਿਕ ਸਕੂਲ ਦੀ ਡਾਇਰੈਕਟਰ ਅਤੇ ਪ੍ਰਮੁੱਖ ਅਧਿਆਤਮਿਕ ਮਾਰਗ ਦਰਸ਼ਕ ਮੈਡਮ ਸੰਗੀਤਾ ਮਿੱਤਲ ਵਲੋਂ ਵਿਸ਼ਵ ਆਰਟਿਜ਼ਮ ਦਿਵਸ ਅਤੇ ਆਰਟਿਜ਼ਮ ਜਾਗਰੂਕਤਾ ਮਹੀਨੇ ਦੀ ਸ਼ੁਰੂਆਤ ਮੌਕੇ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ | ਉਨ੍ਹਾਂ ਦੱਸਿਆ ਕਿ ਹਰ ਸਾਲ ਵਿਸ਼ਵ ਆਰਟਿਜ਼ਮ ਜਾਗਰੂਕਤਾ ਦਿਵਸ ਸਾਨੂੰ ਆਰਟਿਜ਼ਮ ਨੂੰ ਪਹਿਚਾਨਣ ਦੀ ਨਹੀਂ ਬਲਕਿ ਉਸਦੇ ਪਿੱਛੇ ਜ਼ਿੰਦਗੀਆਂ ਨੂੰ ਸਮਝਣ ਦੀ ਪੇ੍ਰਰਨਾ ਦਿੰਦਾ ਹੈ | ਉਨ੍ਹਾਂ ਕਿਹਾ ਕਿ ਆਰਟਿਜ਼ਮ ਸਪੈਕਟਰਮ ਡਿਸਆਡਰ ਕੋਈ ਬਿਮਾਰੀ ਨਹੀਂ ਹੈ ਬਲਕਿ ਦੁਨੀਆ ਨੂੰ ਦੇਖਣ ਅਤੇ ਅਨੁਭਵ ਕਰਨ ਦਾ ਇਕ ਅਲੱਗ ਤਰੀਕਾ ਹੈ | ਉਨ੍ਹਾਂ ਕਿਹਾ ਕਿ ਇਸ 'ਚ ਕੁੱਝ ਅਨੋਖੀਆਂ ਖ਼ੂਬੀਆਂ ਵੀ ਹਨ ਅਤੇ ਕੁੱਝ ਚਣੌਤਿਆਂ ਵੀ ਹਨ | ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਇਕ ਅਨੁਮਾਨ ਅਨੁਸਾਰ 100 ਬੱਚਿਆਂ 'ਚੋਂ ਲਗਪਗ 1 ਬੱਚਾ ਇਸਦਾ ਸ਼ਿਕਾਰ ਹੁੰਦਾ ਹੈ | ਉਨ੍ਹਾਂ ਕਿਹਾ ਕਿ ਕੁੱਝ ਬੱਚੇ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਨਹੀਂ ਕਰ ਸਕਦੇ ਅਤੇ ਅੱਖਾਂ ਦਾ ਸੰਪਰਕ ਬਣਾਉਣ ਤੋਂ ਬਚਦੇ ਹਨ | ਇਹੀ ਸੰਵੇਦਨਸ਼ੀਲਤਾ ਉਨ੍ਹਾਂ ਦੇ ਅਨੁਭਵ ਨੂੰ ਚੌਣੂਤੀਪੁਰਨ ਬਣਾ ਦਿੰਦੀ ਹੈ | ਉਨ੍ਹਾਂ ਕਿਹਾ ਕਿ ਤੇਜ਼ ਆਵਾਜ਼, ਭੀੜ, ਜ਼ਿਆਦਾ ਰੌਸ਼ਨੀ ਅਤੇ ਖ਼ਾਸ ਸਪਰਸ਼ ਉਨ੍ਹਾਂ ਨੂੰ ਅਸਹਿਜ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਆਰ. ਆਰ. ਐੱਮ. ਆਰਟਿਜ਼ਮ ਥੈਰਾਪਿਉਟਿਕ ਸਕੂਲ 'ਚ ਉਨ੍ਹਾਂ ਨੂੰ ਕਈ ਵਾਰ ਬੱਚਿਆਂ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ ਜਿਸ 'ਚ ਉਨ੍ਹਾਂ ਸੰਵੇਦਨਾ ਦਾ ਗਹਿਰਾ ਅਨੁਭਵ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਜੋ ਵਾਤਾਵਰਨ ਆਮ ਬੱਚਿਆਂ ਨੂੰ ਸਹਿਜ ਲੱਗਦਾ ਹੈ ਉਹ ਬੱਚੇ ਅਜਿਹੇ ਵਾਤਾਵਰਨ 'ਚ ਅਸਿਹਜ ਮਹਿਸੂਸ ਕਰਦੇ ਹਨ | ਉਨ੍ਹਾਂ ਕਿਹਾ ਕਿ ਇਸ ਦੌਰਾਨ ਇਕ ਬੱਚਾ ਵਾਰ ਵਾਰ ਉੱਠ ਕੇ ਖਿੜਕੀ ਵੱਲ ਜਾ ਰਿਹਾ ਸੀ, ਜਿਸ ਨੂੰ ਵੇਖ ਕੇ ਅਸਿਹਿਜ ਮਹਿਸੂਸ ਹੋ ਰਿਹਾ ਸੀ, ਪਰ ਫਿਰ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਸ ਨਾਲ ਉਸ ਬੱਚੇ ਨੂੰ ਸਕੂਨ ਮਿਲ ਰਿਹਾ ਹੈ ਅਤੇ ਉਸਦਾ ਦਿ੍ਸ਼ਟੀਕੋਣ ਬਦਲ ਰਿਹਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਇਨ੍ਹਾਂ ਬੱਚਿਆਂ ਦੀ ਪਹਿਚਾਣ ਦੇਰੀ ਨਾਲ ਹੁੰਦੀ ਹੈ, ਜਿਸ ਕਾਰਨ ਕਈ ਵਾਰ ਬੱਚਿਆਂ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਬਣੀ ਰਹਿੰਦੀ ਹੈ | ਉਨ੍ਹਾਂ ਕਿਹਾ ਕਿ ਸਹੀ ਮਾਰਗ ਦਰਸ਼ਨ ਰੋਜ਼ਾਨਾ ਥਰੈਪੀ ਅਤੇ ਪਰਿਵਾਰ ਦਾ ਸਹਿਯੋਗ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ 'ਚ ਸਹਾਈ ਹੁੰਦਾ ਹੈ | ਉਨ੍ਹਾਂ ਕਿਹਾ ਕਿ ਵਿਸ਼ਵ ਆਰਟਿਜ਼ਮ ਜਾਗਰੂਕਤਾ ਦਿਵਸ ਮਨਾਉਣ ਮੌਕੇ ਇਹ ਪ੍ਰਣ ਕਰਨਾ ਚਾਹੀਦਾ ਹੈ ਅਜਿਹੇ ਬੱਚਿਆਂ ਦਾ ਪ੍ਰੇਮ ਪਿਆਰ ਅਤੇ ਸਨਮਾਨ ਨਾਲ ਪੇਸ਼ ਆਇਆ ਜਾਏ ਅਤੇ ਉਨ੍ਹਾਂ ਦੇ ਮਾਤਾ ਪਿਤਾ ਦੀ ਵੀ ਮਦਦ ਕੀਤੀ ਜਾਵੇ |
ਪਿਛਲੀ ਖ਼ਬਰ ਐੱਸ. ਪੀ. ਐੱਨ. ਕਾਲਜ 'ਚ ਰਸਾਇਣ ਵਿਗਿਆਨ ਵਿਭਾਗ ਵਲੋਂ ਵਰਕਸ਼ਾਪ ਅਗਲੀ ਖ਼ਬਰ ਮਸੀਹੀ ਭਾਈਚਾਰੇ ਨੇ ਗੁੱਡ ਫਰਾਈਡੇ ਸੰਬੰਧੀ ਕੱਢੀ ਸਲੀਬੀ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।