20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਹਾਈਡਲ ਨਹਿਰ ਦੇ ਪੁਲਾਂ 'ਤੇ ਪਏ ਟੋਇਆਂ ਕਾਰਨ ਵਾਪਰ ਸਕਦੀ ਹੈ ਵੱਡੀ ਦੁਰਘਟਨਾ

ਅਜੀਤ ਡੈਸਕ 02-04-2026
ਨੰਗਲ ਬਿਹਾਲਾਂ, 1 ਅਪ੍ਰੈਲ (ਵਿਨੋਦ ਮਹਾਜਨ)-ਮੁਕੇਰੀਆਂ ਹਾਈਡਲ ਪ੍ਰਾਜੈਕਟ ਨਹਿਰ 'ਤੇ ਸਥਿਤ ਕਈ ਪੁਲ ਜਿਨ੍ਹਾਂ ਉੱਪਰੋਂ ਲੰਘ ਕੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਅਤੇ ਵਾਹਨ ਆਰ-ਪਾਰ ਗੁਜ਼ਰ ਕੇ ਆਪਣੀ ਮੰਜ਼ਿਲ ਤਹਿ ਕਰਦੇ ਹਨ | ਇਨ੍ਹਾਂ ਪੁਲਾਂ ਵਿਚੋਂ ਕਈ ਪੁਲਾਂ ਦੀ ਹਾਲਤ ਬਹੁਤ ਹੀ ਖ਼ਰਾਬ ਹੋ ਚੁੱਕੀ ਹੈ | ਸਮੇਂ ਦੀਆਂ ਸਰਕਾਰਾਂ, ਹਾਈਡਲ ਤੇ ਪੀ. ਡਬਲਿਊ. ਡੀ. ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਦੀ ਲਾਪਰਵਾਹੀ ਕਿਸੇ ਵੇਲੇ ਵੱਡੀ ਘਟਨਾ ਦਾ ਕਾਰਨ ਬਣ ਸਕਦੀ ਹੈ | ਇਸ ਕੜੀ ਵਿਚ ਮੁਕੇਰੀਆਂ ਤੋਂ ਸੀਪਰੀਆਂ ਜਾਂਦੀ ਸੜਕ 'ਤੇ ਸਥਿਤ ਪਿੰਡ ਸਿੰਘੋਵਾਲ ਅਤੇ ਬੰਬੋਵਾਲ ਨੂੰ ਜੋੜਨ ਵਾਲਾ ਪੁਲ ਨੰਬਰ ਆਰ ਡੀ 21844 ਐਮ ਤੇ ਪਈ ਕੰਕਰੀਟ ਕਾਫ਼ੀ ਜਗ੍ਹਾ ਤੋਂ ਟੁੱਟ ਚੁੱਕੀ ਹੈ ਤੇ ਪੁਲ ਨੂੰ ਸਾਂਭਣ ਵਾਲੇ ਲੋਹੇ ਦੇ ਗਾਰਡਰ ਤੇ ਕਿੱਲ ਕਬਜ਼ੇ ਸਾਹਮਣੇ ਨਜ਼ਰ ਆਉਣ ਲੱਗ ਪਏ ਹਨ | ਨਜ਼ਦੀਕੀ ਪਿੰਡਾਂ ਦੇ ਲੋਕਾਂ ਵਲੋਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਸਮੇਂ-ਸਿਰ ਇਸ ਤੇਜ਼ੀ ਨਾਲ ਟੁੱਟ ਰਹੇ ਪੁਲ ਵੱਲ ਵਿਭਾਗਾਂ ਦੇ ਜ਼ਿੰਮੇਵਾਰ ਅਧਿਕਾਰੀਆਂ ਜਾਂ ਕਰਮਚਾਰੀਆਂ ਨੇ ਇਸ ਦੀ ਤੁਰੰਤ ਮੁਰੰਮਤ ਵੱਲ ਧਿਆਨ ਨਹੀਂ ਦਿੱਤਾ ਤਾਂ ਵੱਡੀ ਘਟਨਾ ਦੇ ਨਾਲ-ਨਾਲ ਇਸ ਸੜਕ 'ਤੇ ਆਵਾਜਾਈ ਵੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ | ਲੋਕਾਂ ਨੇ ਅੰਦੇਸ਼ਾ ਜ਼ਾਹਿਰ ਕੀਤੀ ਕਿ ਜਦੋਂ ਤੋਂ ਇਹ ਨਹਿਰ ਹੋਂਦ ਵਿਚ ਆਈ ਹੈ | ਇਸ 'ਤੇ ਸਥਿਤ ਪੁਲਾਂ ਦੀ ਸਾਂਭ-ਸੰਭਾਲ ਅਤੇ ਮੁਰੰਮਤ ਸ਼ਾਇਦ ਹੀ ਕਦੇ ਹੋਈ ਹੋਵੇ | ਇੱਥੇ ਇਹ ਦੱਸਣਯੋਗ ਹੈ ਕਿ ਇਸ ਪੁਲ ਤੋਂ ਅਗਲੇ ਇਟਿਆਂ ਤੇ ਸੁੰਦਰ ਪੁਰ ਨੇੜੇ ਸਥਿਤ ਪੁਲਾਂ ਦੀ ਹਾਲਤ ਵੀ ਬਹੁਤ ਖ਼ਰਾਬ ਹੋ ਚੁੱਕੀ ਹੈ |
ਪਿਛਲੀ ਖ਼ਬਰ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਨ ਦੇ ਵਿਰੋਧ 'ਚ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ 'ਆਪ' ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਚੀਮਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।