20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਟਰੇਡ ਯੂਨੀਅਨਾਂ ਨੇ ਲੇਬਰ ਕੋਡਾਂ ਵਿਰੁੱਧ ਕਾਲਾ ਦਿਨ ਮਨਾਇਆ

ਅਜੀਤ ਡੈਸਕ 02-04-2026
ਹੁਸ਼ਿਆਰਪੁਰ, 1 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਟਰੇਡ ਯੂਨੀਅਨਾਂ ਦੇ ਸੱਦੇ 'ਤੇ ਚਾਰ ਲੇਬਰ ਕੋਡਾਂ ਵਿਰੱੁਧ ਕਾਲਾ ਦਿਨ ਮਨਾਇਆ ਗਿਆ ਤੇ ਚਾਰ ਲੇਬਰ ਕੋਡਾਂ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਮੌਕੇ ਸੀਟੂ ਦੇ ਆਗੂ ਮਹਿੰਦਰ ਕੁਮਾਰ ਬੱਡੋਆਣ, ਗੁਰਬਖ਼ਸ਼ ਕੌਰ ਧਨਪਤ, ਸੀ. ਟੀ. ਯੂ. ਦੇ ਆਗੂ ਗੰਗਾ ਪ੍ਰਸ਼ਾਦ, ਫੈਡਰੇਸ਼ਨ ਵੱਲੋਂ ਸਤੀਸ਼ ਰਾਣਾ, ਗੁਰਪ੍ਰੀਤ ਸਿੰਘ, ਪੀ. ਸੀ. ਐੱਮ. ਐੱਸ. ਆਰ. ਯੂ. ਵਲੋਂ ਵਿਸ਼ਾਲ ਗੁਪਤਾ, ਸੰਜੇ ਠਾਕੁਰ, ਖੇਤ ਮਜ਼ਦੂਰਾ ਵਲੋਂ ਕਾਮਰੇਡ ਗੁਰਮੇਸ਼ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਚਾਰੇ ਲੇਬਰ ਕੋਡ ਤੁਰੰਤ ਰੱਦ ਕਰੇ ਅਤੇ ਮਜ਼ਦੂਰ ਜਮਾਤ ਵੱਲੋਂ ਸੰਘਰਸ਼ਾਂ ਨਾਲ ਬਣਾਏ ਸਾਰੇ ਕਾਨੂੰਨ ਬਹਾਲ ਕੀਤੇ ਜਾਣ | ਆਗੂਆਂ ਨੇ ਕਿਹਾ ਕਿ ਘੱਟੋ ਘੱਟ ਉਜਰਤ 26000 ਰੁਪਏ ਮਹੀਨਾ ਤੇ ਪੈਨਸ਼ਨ ਘੱਟੋ-ਘੱਟ 10000 ਰੁਪਏ ਮਹੀਨਾ ਕੀਤੀ ਜਾਵੇ | ਉਨ੍ਹਾਂ ਮੰਗ ਕੀਤੀ ਕਿ ਜੀ ਰਾਮ ਜੀ ਕਾਨੂੰਨ ਰੱਦ ਕਰਕੇ ਮਨਰੇਗਾ ਨੂੰ ਬਹਾਲ ਕੀਤਾ ਜਾਵੇ, ਬਿਜਲੀ ਬਿੱਲ 2025 ਤੁਰੰਤ ਵਾਪਸ ਲਿਆ ਜਾਵੇ , 12 ਘੰਟੇ ਡਿਊਟੀ ਖ਼ਤਮ ਕੀਤੀ ਜਾਵੇ , 8 ਘੰਟੇ ਦੀ ਡਿਊਟੀ ਬਹਾਲ ਕੀਤੀ ਜਾਵੇ , ਅਮਰੀਕਾ ਵਪਾਰ ਸਮਝੌਤਾ ਰੱਦ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਉਪਰੋਕਤ ਬਿੱਲ ਵਾਪਸ ਨਾ ਲਏ ਤਾਂ ਮਜ਼ਦੂਰ ਕਿਸਾਨ ਇਕੱਠੇ ਹੋ ਕੇ ਦੇਸ਼ ਅੰਦਰ ਤਿੱਖੇ ਸੰਘਰਸ਼ ਕਰਨਗੇ | ਇਸ ਮੌਕੇ ਸ਼ਹੀਦ ਊਧਮ ਸਿੰਘ ਪਾਰਕ ਵਿਚ ਇਕੱਠੇ ਹੋ ਕੇ ਮਾਰਚ ਕਰਕੇ ਭੀਮ ਰਾਓ ਅੰਬੇਡਕਰ ਚੌਂਕ ਵਿਚ ਚਾਰ ਲੇਬਰ ਕੋਡਾਂ ਦੀਆਂ ਕਾਪੀਆਂ ਸਾੜੀਆਂ ਅਤੇ ਆਏ ਸਾਥੀਆ ਦਾ ਸਤੀਸ਼ ਰਾਣੇ ਨੇ ਧੰਨਵਾਦ ਕੀਤਾ | ਇਸ ਮੌਕੇ ਨੀਲਮ ਬੱਡੋਆਣ, ਪਾਲੋ, ਸੁੰਨੀ, ਬਦਰੀ ਨਾਥ, ਰਾਮ ਨਿਵਾਸ, ਸੁਖਵੀਰ ਸਿੰਘ ਆਦਿ ਨੇ ਸੰਬੋਧਨ ਕੀਤਾ |
ਪਿਛਲੀ ਖ਼ਬਰ ਲਾਲੀ ਬਾਜਵਾ ਦੀ ਨਿਯੁਕਤੀ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ- ਰਿਆੜ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਚੱਬੇਵਾਲ ਰੈਲੀ ਹਲਕੇ ਦੀ ਰਾਜਸੀ ਦਿਸ਼ਾ ਬਦਲ ਦੇਵੇਗੀ- ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।