ਬੁੱਲ੍ਹੋਵਾਲ, 1 ਮਾਰਚ( ਲੁਗਾਣਾ)-ਜੋੜ ਮੇਲਾ ਸ੍ਰੀ ਚੋਲਾ ਸਾਹਿਬ ਦੀ ਚਾਰ ਰੋਜ਼ਾ ਯਾਤਰਾ ਸਬੰਧੀ ਮੁੱਖ ਸਮਾਗਮ ਗੁਰਦੁਆਰਾ ਸਿੰਘ ਸਭਾ ਖਡਿਆਲਾ ਸੈਣੀਆਂ ਵਿਖੇ ਕਰਵਾਇਆ ਗਿਆ | ਵੱਖ-ਵੱਖ ਧਾਰਮਿਕ ਸਥਾਨਾਂ ਤੇ ਰੱਖੇ ਸ਼੍ਰੀ ਅਖੰਡ ਪਾਠਾਂ ਦੇ ਭੋਗ ਦੀ ਸਾਂਝੀ ਅਰਦਾਸ ਉਪਰੰਤ ਕੀਰਤਨ ਸਮਾਗਮ ਕਰਵਾਇਆ ਗਿਆ | ਭੋਗ ਉਪਰੰਤ ਸ੍ਰੀ ਗੁਰ ਹਰਿਕਿ੍ਸ਼ਨ ਜੀ ਸਕੂਲ ਵਿਦਿਆਰਥੀਆਂ ਦੇ ਕੀਰਤਨੀ ਜਥੇ, ਭਾਈ ਸੁਖਵੀਰ ਸਿੰਘ ਖਡਿਆਲਾ ਸੈਣੀਆਂ ਦੇ ਜਥੇ, ਭਾਈ ਜਸਵਿੰਦਰ ਸਿੰਘ ਗੜ੍ਹਦੀਵਾਲਾ ਤੇ ਬੀਬੀ ਦਲੇਰ ਕੌਰ ਖ਼ਾਲਸਾ ਦੇ ਜਥੇ ਵੱਲੋਂ ਆਈਆਂ ਸੰਗਤਾਂ ਨੂੰ ਹਰ ਜੱਸ ਕੀਰਤਨ ਤੇ ਢਾਡੀ ਵਾਰਾਂ ਨੂੰ ਸਰਵਣ ਕਰਾਇਆ ਗਿਆ | ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਜਿੰਦਾ ਸ਼ਹੀਦ ਜਥੇ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾ ਤੇ ਐਡ.ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਨਾਲ ਪ੍ਰਵਚਨਾਂ ਦੀ ਸਾਂਝ ਪਾਉਂਦਿਆਂ ਉਨ੍ਹਾਂ ਚਾਰ ਰੋਜ਼ਾ ਪੈਦਲ ਯਾਤਰਾ ਡੇਰਾ ਬਾਬਾ ਨਾਨਕ ਜਾ ਰਹੀਆਂ ਸੰਗਤਾਂ ਨੂੰ ਸਾਲਾਨਾ ਸੰਗ ਦੀ ਵਧਾਈ ਦਿੰਦਿਆਂ ਆਪਣੇ ਜਨਮ ਨੂੰ ਸਫਲਾ ਕਰਨ ਲਈ ਨਾਮ ਬਾਣੀ ਦਾ ਸਿਮਰਨ ਤੇ ਜਾਪ ਕਰਦਿਆਂ ਆਪਸੀ ਪਿਆਰ ਭਾਵਨਾ ਨਾਲ ਯਾਤਰਾ ਕਰਨ ਦੀ ਅਪੀਲ ਵੀ ਕੀਤੀ | ਗੁਰਦੁਆਰਾ ਸਿੰਘ ਸਭਾ ਵਿਖੇ ਕਰਵਾਏ ਮੁੱਖ ਸਮਾਗਮ ਦੌਰਾਨ ਗੁਰਦੁਆਰਾ ਕਮੇਟੀ ਖਡਿਆਲਾ ਸੈਣੀਆਂ ਤੇ ਨਗਰ ਨਿਵਾਸੀਆਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿੰਦਾ ਸ਼ਹੀਦ ਜਥੇ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਸੰਤ ਹਰਚਰਨ ਸਿੰਘ ਰਮਦਾਸਪੁਰ ਵਾਲਿਆਂ ਦੇ ਸੇਵਕ ਭਾਈ ਕਾਕੂ, ਸੰਦੀਪ ਸਿੰਘ ਸੀਕਰੀ ਹਲਕਾ ਇੰਚਾਰਜ ਸ਼ਾਮਚੁਰਾਸੀ ਸ਼੍ਰੋਮਣੀ ਅਕਾਲੀ ਦਲ, ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਸੰਸਦੀ ਸਕੱਤਰ, ਲਖਵਿੰਦਰ ਸਿੰਘ ਲੱਖੀਂ ਜਿੱਲ੍ਹਾ ਪ੍ਰਧਾਨ, ਦੇਸ ਰਾਜ ਸਿੰਘ ਧੁੱਗਾ ਸਾਬਕਾ ਵਿਧਾਇਕ, ਪ੍ਰਧਾਨ ਇੰਦਰਜੀਤ ਸਿੰਘ ਕੰਗ, ਕੁਲਦੀਪ ਸਿੰਘ ਬੱਬੂ ਸੰਮਤੀ ਮੈਂਬਰ, ਰਵਿੰਦਰਪਾਲ ਸਿੰਘ ਸੂਸ, ਪ੍ਰਧਾਨ ਜਗਪਾਲ ਸਿੰਘ ਖੱਬਲਾ, ਅਮਰੀਕ ਸਿੰਘ ਭਾਗੋਵਾਲ , ਦਲਜਿੰਦਰ ਸਿੰਘ ਧਾਮੀ ਕੌਮੀ ਜਨਰਲ ਸਕੱਤਰ, ਪ੍ਰਧਾਨ ਕੁਲਦੀਪ ਸਿੰਘ ਢੱਡੇ, ਪਰਮਵੀਰ ਸਿੰਘ ਖੱਬਲਾਂ, ਸੁਖਵਿੰਦਰ ਸਿੰਘ ਮੂਨਕ, ਪਿੰ੍ਰ. ਹਰਜੀਤ ਸਿੰਘ, ਹਰਬੰਸ ਸਿੰਘ ਮੰਝਪੁਰ, ਇਕਬਾਲ ਸਿੰਘ ਜੌਹਲ, ਗੁਰਪ੍ਰੀਤ ਸਿੰਘ ਕੋਹਲੀ, ਜਸਪਾਲ ਸਿੰਘ ਭੂੰਗਾ, ਸੁਰਿੰਦਰ ਸਿੰਘ, ਸਰਬਜੀਤ ਸਿੰਘ ਮੋਮੀ ਨੌਜਵਾਨ ਆਗੂ ਤੇ ਹੋਰ ਧਾਰਮਿਕ ਤੇ ਰਾਜਸੀ ਆਗੂਆਂ ਦਾ ਸਨਮਾਨ ਕੀਤਾ ਗਿਆ | ਇਹ ਸਨਮਾਨ ਕਰਨ ਵਾਲਿਆਂ ਵਿਚ ਜਥੇ. ਰਣਧੀਰ ਸਿੰਘ ਨਾਲ ਪ੍ਰਧਾਨ ਲਵਦੀਪ ਸਿੰਘ, ਡਾ.ਗੁਰਦੀਪ ਸਿੰਘ, ਇੰਦਰਜੀਤ ਸਿੰਘ ਲੱਕੀ, ਪ੍ਰੀਤਮ ਸਿੰਘ, ਜੋਗਿੰਦਰ ਸਿੰਘ, ਲਵਪ੍ਰੀਤ ਸਿੰਘ, ਦਵਿੰਦਰ ਸਿੰਘ ਬਿੰਦਾ, ਸਤਵਿੰਦਰ ਸਿੰਘ ਨੰਬਰਦਾਰ ਸਮੇਤ ਵੱਡੀ ਗਿਣਤੀ ਵਿਚ ਪ੍ਰਬੰਧਕ ਕਮੇਟੀ ਮੈਂਬਰ ਤੇ ਸੰਗਤਾਂ ਹਾਜ਼ਰ ਸਨ |