25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਡਾ. ਕੇ. ਐਨ. ਅਹੂਜਾ ਨੂੰ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 24-02-2026
ਹੁਸ਼ਿਆਰਪੁਰ, 23 ਫ਼ਰਵਰੀ (ਹਰਪ੍ਰੀਤ ਕੌਰ)-ਸਾਬਕਾ ਡਿਪਟੀ ਡਾਇਰੈਕਟਰ ਹੈਲਥ ਪੰਜਾਬ ਡਾ. ਕੇ.ਐਨ ਅਹੂਜਾ ਜਿਨ੍ਹਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨਮਿੱਤ ਸਿੰਘ ਸਭਾ ਗੁਰਦੁਆਰਾ ਰੇਲਵੇ ਰੋਡ ਵਿਖੇ ਪਾਠ ਦਾ ਭੋਗ ਪਾਇਆ ਗਿਆ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕੀਰਤਨੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਕੀਤੇ ਗਏ | ਡਾ. ਅਜੇ ਬੱਗਾ ਅਤੇ ਹੋਰ ਵੱਖ-ਵੱਖ ਬੁਲਾਰਿਆ ਵੱਲੋਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਡਾ. ਸਤਪਾਲ ਅਹੂਜਾ, ਡਾ. ਸਵਰਨ ਅਹੂਜਾ, ਡਾ. ਸੌਰਭ ਅਹੂਜਾ, ਮੇਹਰ ਅਹੂਜਾ, ਡਾ. ਕਾਂਤਾ ਅਹੂਜਾ, ਡਾ. ਸ਼ਾਰਧਾ ਸਿੱਧੂ, ਡਾ. ਗੀਤਾ ਮਲਹੋਤਰਾ, ਡਾ. ਸੁਰੇਸ਼ ਕੁਮਾਰ ਮਲਹੋਤਰਾ, ਡਾ. ਸੁਨੈਨਾ ਅਹੂਜਾ, ਦੀਪਤੀ ਅਹੂਜਾ, ਰੋਟਰੀ ਕੱਲਬ ਹੁਸ਼ਿਆਰਪੁਰ ਮੇਨ ਤੋਂ ਜੇ. ਐਸ. ਬਾਵਾ, ਡਾ. ਜੇ. ਐਸ. ਦਰਦੀ ਆਦਿ ਹਾਜ਼ਿਰ ਸਨ | ਸਟੇਜ ਸੱਕਤਰ ਦੀ ਭੂਮਿਕਾ ਡਾ. ਅਜੇ ਬੱਗਾ ਨੇ ਨਿਭਾਈ |
ਪਿਛਲੀ ਖ਼ਬਰ ਫ਼ਸਲ ਦਾ ਲਾਹਾ ਲੈਣ ਲਈ ਕਣਕ ਸਹੀ ਸਮੇਂ 'ਚ ਬੀਜੀ ਜਾਵੇ-ਡਾ. ਬੌਂਸ ਅਗਲੀ ਖ਼ਬਰ ਡੱਫਰ ਦੇ 30ਵੇਂ ਗੋਲਡ ਕਬੱਡੀ ਕੱਪ 'ਤੇ ਚੱਕ ਸ਼ੇਰ ਅਲੀ ਕਲੱਬ ਮਾਲਵਾ ਨੇ ਕੀਤਾ ਕਬਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।