24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਅਕਾਲੀ ਆਗੂਆਂ ਵਲੋਂ ਤਜਿੰਦਰ ਸਿੰਘ ਨਿੱਝਰ ਦਾ ਸਨਮਾਨ

ਅਜੀਤ ਡੈਸਕ 20-02-2026
ਦਸੂਹਾ, 19 ਫਰਵਰੀ (ਕੌਸ਼ਲ, ਭੁੱਲਰ)-ਦਸੂਹਾ ਵਿਖੇ ਯੂਥ ਅਕਾਲੀ ਦਲ ਪੰਜਾਬ ਦੇ ਸੈਕਟਰੀ ਜਨਰਲ ਤੇਜਿੰਦਰ ਸਿੰਘ ਨਿੱਝਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਤੋਂ ਆਏ ਆਗੂਆਂ ਅਤੇ ਸਮਰਥਕਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ | ਸਮਾਗਮ ਦੌਰਾਨ ਬੋਲਦਿਆਂ ਆਗੂਆਂ ਨੇ ਕਿਹਾ ਕਿ ਨੌਜਵਾਨ ਵਰਗ ਦੀ ਸਿਆਸਤ ਵਿਚ ਭਾਗੀਦਾਰੀ ਸਮੇਂ ਦੀ ਲੋੜ ਹੈ ਅਤੇ ਯੂਥ ਅਕਾਲੀ ਦਲ ਪੰਜਾਬ ਨੌਜਵਾਨਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾ ਰਿਹਾ ਹੈ | ਇਸ ਮੌਕੇ ਗੁਰਪ੍ਰੀਤ ਸਿੰਘ ਚੀਮਾ, ਮਹਿੰਦਰ ਸਿੰਘ, ਭੁਪਿੰਦਰ ਸਿੰਘ ਨੀਲੂ, ਜਨਮਜੀਤ ਸਿੰਘ ਘੁੰਮਣ, ਬਿਕਰਮ ਸਿੰਘ ਚੱਕ, ਕਮਲਜੀਤ ਸਿੰਘ ਚੀਮਾ, ਸੱਜਣ ਸਿੰਘ ਘੋਗਰਾ, ਹਰਮਿੰਦਰ ਸਿੰਘ ਟੇਰਕਿਆਣਾ, ਤਰਲੋਕ ਸਿੰਘ ਸਦਾਰਪੁਰ, ਲਖਵਿੰਦਰ ਸਿੰਘ ਭੂਸ਼ਣ, ਸੰਤ ਸਿੰਘ ਜੰਡੌਰ, ਲਖਵਿੰਦਰ ਸਿੰਘ ਠੱਕਰ, ਦਵਿੰਦਰ ਸਿੰਘ ਕਾਹਲੋਂ, ਮਨਪ੍ਰੀਤ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਚੱਕ, ਮੇਜਰ ਸਿੰਘ, ਤਰਲੋਕ ਸਿੰਘ ਚੀਮਾ, ਲਾਲ ਸਿੰਘ ਸਰਪੰਚ, ਮਨਜੀਤ ਸਿੰਘ ਘੁੰਮਣ ਅਤੇ ਸਿਮਰਨਜੀਤ ਸਿੰਘ ਅਟਵਾਲ ਸਮੇਤ ਹੋਰ ਕਈ ਆਗੂ ਹਾਜ਼ਰ ਸਨ | ਅੰਤ ਵਿਚ ਸਾਰੇ ਆਗੂਆਂ ਨੇ ਇਕਜੁੱਟ ਹੋ ਕੇ ਪਾਰਟੀ ਦੀ ਮਜ਼ਬੂਤੀ ਅਤੇ ਇਲਾਕੇ ਦੀ ਤਰੱਕੀ ਲਈ ਮਿਲ-ਜੁਲ ਕੇ ਕੰਮ ਕਰਨ ਦਾ ਸੰਕਲਪ ਲਿਆ |
ਪਿਛਲੀ ਖ਼ਬਰ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਲਕਾ ਚੱਬੇਵਾਲ ਦੀਆਂ 32 ਪੰਚਾਇਤਾਂ ਨੂੰ 1.60 ਕਰੋੜ ਦੀ ਗ੍ਰਾਂਟ ਜਾਰੀ ਅਗਲੀ ਖ਼ਬਰ ਪਿ੍ੰਸੀਪਲ ਡਾ. ਹੁੰਦਲ ਮੈਮੋਰੀਅਲ ਸੁਸਾਇਟੀ ਵਲੋਂ ਦਾਨੀ ਐਨ. ਆਰ.ਆਈ. ਢਿੱਲੋਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।