ਚੌਲਾਂਗ, 19 ਫਰਵਰੀ (ਸੁਖਦੇਵ ਸਿੰਘ)-ਤਪ ਅਸਥਾਨ ਸੰਤ ਬਾਬਾ ਸੁਤੇਹ ਪ੍ਰਕਾਸ਼ ਪਿੰਡ ਖੁਣ-ਖੁਣ ਖੁਰਦ ਵਿਖੇ ਸੰਤ ਬਾਬਾ ਗੋਪਾਲ ਦਾਸ ਤੇ ਮਾਤਾ ਪ੍ਰੀਤਮ ਕੌਰ ਦੀ ਬਰਸੀ ਸੰਬੰਧੀ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਸੰਤ ਬਾਬਾ ਭੁਪਿੰਦਰ ਦਾਸ ਤੇ ਸੇਵਾਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਭਾਈ ਹੀਰਾ ਸਿੰਘ ਰਤਨ ਦੇ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ, ਉਪਰੰਤ ਢਾਡੀ ਸੁਖਵੀਰ ਸਿੰਘ ਚੋਹਾਨ ਦੇ ਜਥੇ ਨੇ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੰੂ ਕਰਵਾਇਆ | ਸਮਾਗਮ ਦੌਰਾਨ ਚਾਹ, ਪਕੌੜੇ ਦਾ ਲੰਗਰ ਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਸ਼ਪਾਲ ਸਿੰਘ ਗਿੱਲ, ਅਮਨ ਗਿੱਲ ਪ੍ਰਧਾਨ, ਡਾਕ ਕੁਲਦੀਪ ਸਿੰਘ, ਨਿਰਮਲ ਸਿੰਘ, ਹਰਦੇਵ ਸਿੰਘ, ਰੀਨਾ ਰਾਣੀ, ਊਸ਼ਾ ਰਾਣੀ, ਜੋਗਿੰਦਰ ਕੌਰ, ਬਲਵਿੰਦਰ ਕੌਰ, ਇੰਦਰਜੀਤ ਸਿੰਘ, ਜਥੇ. ਸੁਖਮਨਦੀਪ ਸਿੰਘ ਹਾਜ਼ਰ ਸਨ |