24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪਾਵਰਕਾਮ ਦੀ ਸ਼ਿਕਾਇਤ 'ਤੇ ਅਣਅਧਿਕਾਰਤ ਸ਼ਿਫਟਿੰਗ ਕਰਕੇ 4 ਲੱਖ ਤੋਂ ਵਧੇਰੇ ਦਾ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ 2 ਨਾਮਜ਼ਦ

ਅਜੀਤ ਡੈਸਕ 30-01-2026
ਹੁਸ਼ਿਆਰਪੁਰ, 29 ਜਨਵਰੀ (ਬਲਜਿੰਦਰਪਾਲ ਸਿੰਘ)-ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਦਿਹਾਤੀ ਗੜ੍ਹਸ਼ੰਕਰ ਦੀ ਸ਼ਿਕਾਇਤ 'ਤੇ ਗੜ੍ਹਸ਼ੰਕਰ ਪੁਲਿਸ ਨੇ ਅਧਿਕਾਰਤ ਸ਼ਿਫਟਿੰਗ ਕਰਕੇ 4 ਲੱਖ ਤੋਂ ਵਧੇਰੇ ਦਾ ਨੁਕਸਾਨ ਕਰਨ ਦੇ ਮਾਮਲੇ 'ਚ 2 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ | ਪਾਵਰਕਾਮ ਵਲੋਂ ਪੁਲਿਸ ਨੂੰ ਦਿੱਤੀ ਦਰਖਾਸਤ ਅਨੁਸਾਰ ਸ਼ਿਫਟਿੰਗ ਸਬੰਧੀ ਤਖ਼ਮੀਨਾ ਨੰਬਰ 14300576/2024-45 ਮੰਡਲ ਦਫ਼ਤਰ ਗੜ੍ਹਸ਼ੰਕਰ ਵਲੋਂ ਪਾਸ ਕੀਤਾ ਗਿਆ ਸੀ ਜਿਸ ਦੀ ਕੀਮਤ 4,41,884/- ਰੁਪਏ ਹੈ | ਇਹ ਕੰਮ ਮਹਿਕਮੇ ਵਿਚ ਪੈਸੇ ਜਮ੍ਹਾਂ ਕਰਵਾਉਣ ਉਪਰੰਤ ਹੋਣਾ ਸੀ ਜੋ ਕਿ ਜੁਝਾਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਗੋਗੋ ਵਲੋਂ ਜਸਕਰਨ ਕੁਮਾਰ ਪੁੱਤਰ ਬਖ਼ਸ਼ੀ ਰਾਮ ਪਾਸੋਂ ਅਣਅਧਿਕਾਰਤ ਤੌਰ 'ਤੇ ਸ਼ਿਫਟਿੰਗ ਕਰ ਦਿੱਤੀ ਗਈ ਹੈ | ਸ਼ਿਫਟਿੰਗ ਦੌਰਾਨ ਉਤਾਰਿਆ ਗਿਆ 252 ਮੀਟਰ ਕੰਡਕਟਰ ਜਿਸ ਦੀ ਅੰਦਾਜ਼ਨ ਕੀਮਤ 80 ਹਜ਼ਾਰ ਰੁਪਏ ਹੈ, ਚੋਰੀ ਕਰ ਲਿਆ ਗਿਆ ਹੈ | ਸ਼ਿਫਟਿੰਗ ਦੌਰਾਨ ਪਾਈ ਗਈ 100 ਮੀਟਰ 4/ਸੀ ਕੇਬਲ 35 ਐੱਮ.ਐੱਮ. ਵੀ ਪਾਵਰਕਾਮ ਦੀ ਕੇਬਲ ਹੈ | ਵਿਭਾਗ ਵਲੋਂ ਦਰਖਾਸਤ ਰਾਹੀਂ ਪੁਲਿਸ ਤੋਂ ਮੰਗ ਕੀਤੀ ਗਈ ਕਿ ਕੇਬਲ ਕਿਥੋਂ ਤੋਂ ਚੋਰੀ ਕੀਤੀ ਗਈ ਹੈ ਇਸ ਦੀ ਵੀ ਇਨਕੁਆਰੀ ਕੀਤੀ ਜਾਵੇ | ਗੜ੍ਹਸ਼ੰਕਰ ਪੁਲਿਸ ਨੇ ਜੁਝਾਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਗੋਗੋ ਅਤੇ ਜਸਕਰਨ ਕੁਮਾਰ ਪੁੱਤਰ ਬਖਸ਼ੀ ਰਾਮ ਵਾਸੀ ਪਾਹਲੇਵਾਲ ਦੇ ਖ਼ਿਲਾਫ਼ 303 (2) ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਮਾਡਰਨ ਗਰੁੱਪ ਆਫ਼ ਕਾਲਜਿਜ਼ ਦੇ ਯੂਥ ਭਲਾਈ ਵਿਭਾਗ ਨੇ ਸਵੈ ਰੁਜ਼ਗਾਰ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਸਿਵਲ ਸਰਜਨ ਵਲੋਂ 14 ਹਾਊਸ ਸਰਜਨਾਂ ਨੂੰ ਨਿਯੁਕਤੀ ਪੱਤਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।