24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪਿੰਡ ਨੱਥੂਪੁਰ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਸਰਪੰਚ ਅਤੇ ਪ੍ਰਵਾਸੀ ਪੰਜਾਬੀਆਂ ਦੀ ਮੀਟਿੰਗ

ਅਜੀਤ ਡੈਸਕ 30-01-2026
ਟਾਂਡਾ ਉੜਮੁੜ, 29 ਜਨਵਰੀ (ਭਗਵਾਨ ਸਿੰਘ ਸੈਣੀ)-ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਨੱਥੂਪੁਰ ਵਿਖੇ ਸਰਪੰਚ ਰਜਿੰਦਰ ਸਿੰਘ ਦੀ ਅਗਵਾਈ 'ਚ ਪੰਚਾਇਤ ਅਤੇ ਪ੍ਰਵਾਸੀ ਪੰਜਾਬੀਆਂ ਦੀ ਇਕ ਵਿਸ਼ੇਸ਼ ਮੀਟਿੰਗ ਸ਼ਹੀਦ ਫ਼ੌਜੀ ਜਵਾਨਾਂ ਨੂੰ ਸਮਰਪਿਤ ਬਣਾਏ ਜਾ ਰਹੇ ਖੇਡ ਪਾਰਕ 'ਚ ਹੋਈ ਜਿਸ 'ਚ ਪ੍ਰਵਾਸੀ ਪੰਜਾਬੀਆਂ ਨੇ ਜਿੱਥੇ ਪਿੰਡ 'ਚ ਹੋਏ ਵਿਕਾਸ ਕਾਰਜਾਂ ਅਤੇ ਪਾਰਕ ਨਿਰਮਾਣ ਕਾਰਜ ਦਾ ਨਿਰੀਖਣ ਅਤੇ ਸਮੀਖਿਆ ਕੀਤੀ, ਉੱਥੇ ਆਉਣ ਵਾਲੇ ਦਿਨਾਂ ਵਿਚ ਪਿੰਡ ਵਿਚ ਕੀਤੇ ਜਾਣ ਵਾਲੇ ਕਾਰਜਾਂ ਦੀ ਰੂਪ-ਰੇਖਾ ਵੀ ਤਿਆਰ ਕੀਤੀ | ਇਸ ਮੌਕੇ ਸਰਪੰਚ ਰਜਿੰਦਰ ਸਿੰਘ ਨੇ ਸਮਾਜਿਕ ਸਰੋਕਾਰ ਨਿਭਾਅ ਰਹੇ ਪ੍ਰਵਾਸੀ ਪੰਜਾਬੀਆਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਬਿਨਾਂ ਕਿਸੇ ਸਰਕਾਰੀ ਮਦਦ ਦੇ ਪੰਚਾਇਤ ਵਲੋਂ ਹੁਣ ਤੱਕ ਪਿੰਡ 'ਚ 1 ਕਰੋੜ 30 ਲੱਖ ਰੁਪਏ ਦੇ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਜਲਦ ਹੀ ਪਿੰਡ ਦੀਆਂ ਸੜਕਾਂ ਦੁਆਲੇ 500 ਦੇ ਕਰੀਬ ਬੋਤਲ ਪਾਮ ਤੇ ਪੋਸਟਲ ਪਾਮ ਦੇ ਬੂਟੇ ਲਗਾਏ ਜਾਣਗੇ ਜੋ ਕੋਲਕਾਤਾ ਤੋਂ ਮੰਗਵਾਏ ਜਾ ਰਹੇ ਹਨ | ਇਸ ਦੇ ਨਾਲ ਹੀ ਪਿੰਡ ਵਿਚ ਖੇਡ ਪਾਰਕ ਦਾ ਨਿਰਮਾਣ, ਸੀਵਰੇਜ ਅਤੇ ਗਲੀਆਂ ਨਾਲੀਆਂ ਦੇ ਨਿਰਮਾਣ ਦੇ ਨਾਲ ਨਾਲ ਸੋਲਰ ਲਾਈਟਾਂ ਵੀ ਲਗਾਈਆਂ ਜਾਣਗੀਆਂ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਸਵੀਰ ਸਿੰਘ, ਸ਼ਹਿਬਾਜ਼ ਸਿੰਘ, ਸਰਦਾਰ ਸਿੰਘ, ਚਰਨ ਕੌਰ, ਜਸਵਿੰਦਰ ਸਿੰਘ ਗਣੇਸ਼, ਸਿੰਦਰ ਕੌਰ, ਲਖਜਿੰਦਰ ਸਿੰਘ ਇਟਲੀ, ਪਲਵਿੰਦਰ ਸਿੰਘ ਇਟਲੀ, ਲਵਪ੍ਰੀਤ ਸਿੰਘ ਇਟਲੀ, ਬਲਵਿੰਦਰ ਸਿੰਘ, ਰਾਜਵੀਰ ਸਿੰਘ ਇਟਲੀ, ਪਰਮਜੀਤ ਸਿੰਘ ਇਟਲੀ, ਬਬਲੀ ਨੱਥੂਪੁਰੀਆ, ਜੱਗਾ, ਭੁਪਿੰਦਰ ਸਿੰਘ ਸਪੇਨ, ਜਸਵੀਰ ਸਿੰਘ ਯੂ.ਕੇ., ਸੁਖਵਿੰਦਰ ਸਿੰਘ ਪੁਰਤਗਾਲ, ਨਵਜੋਤ ਸਿੰਘ ਪੁਰਤਗਾਲ, ਜਸਵਿੰਦਰ ਸਿੰਘ ਪੁਰਤਗਾਲ, ਚਾਚਾ ਨਾਟੀ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਜੌੜਾ ਵਿਖੇ ਪ੍ਰਭਾਤ ਫੇਰੀਆਂ ਜਾਰੀ ਅਗਲੀ ਖ਼ਬਰ 'ਸੇਫਟੀ ਐਂਡ ਸਕਿਉਰਿਟੀ' ਸੰਬੰਧੀ ਸਕੀਮਾਂ ਬਾਰੇ ਅਧਿਆਪਕਾਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।