ਹੁਸ਼ਿਆਰਪੁਰ, 29 ਜਨਵਰੀ (ਹਰਪ੍ਰੀਤ ਕੌਰ)-ਸਦਰ ਪੁਲਿਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਦੀ ਤਸਕਰੀ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਹੈ | ਇਸ ਦੀ ਪਛਾਣ ਬਬਲੂ ਵਾਸੀ ਸ਼ਾਂਤੀ ਨਗਰ ਵਜੋਂ ਹੋਈ ਹੈ | ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਨਾਜਾਇਜ਼ ਸ਼ਰਾਬ ਦੀ ਤਸਕਰੀ ਦਾ ਧੰਦਾ ਕਰਦਾ ਹੈ | ਪੁਲਿਸ ਨੇ ਕਾਰਵਾਈ ਕਰਦਿਆਂ ਅੱਜ ਉਸ ਨੂੰ ਅਸਲਾਮਾਬਾਦ ਤੋਂ ਕਾਬੂ ਕਰ ਲਿਆ | ਉਸ ਕੋਲੋਂ 33 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ | ਉਸ ਦੇ ਖਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਦਰਜ ਕੀਤਾ ਗਿਆ |