09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪੁਲਿਸ ਵਲੋਂ ਫ਼ਰਾਰ ਚੱਲ ਰਹੇ 2 ਕਥਿਤ ਦੋਸ਼ੀ ਕਾਬੂ

ਅਜੀਤ ਡੈਸਕ 28-01-2026
ਹੁਸ਼ਿਆਰਪੁਰ, 27 ਜਨਵਰੀ (ਬਲਜਿੰਦਰਪਾਲ ਸਿੰਘ)-ਥਾਣਾ ਸਿਟੀ ਪੁਲਿਸ ਵਲੋਂ ਇਕ ਮਾਮਲੇ 'ਚ ਫ਼ਰਾਰ ਚੱਲ ਰਹੇ 2 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ | ਥਾਣਾ ਸਿਟੀ ਦੇ ਐਸ.ਐਚ.ਓ. ਗੁਰਸਾਹਿਬ ਸਿੰਘ ਨੇ ਦੱਸਿਆ ਕਿ 24 ਜਨਵਰੀ ਨੂੰ ਥਾਣਾ ਸਿਟੀ 'ਚ ਲੜਾਈ ਝਗੜੇ ਦੌਰਾਨ ਹੋਈ 1 ਵਿਅਕਤੀ ਦੀ ਮੌਤ ਵਾਲੇ ਦਰਜ ਹੋਏ ਇਕ ਮਾਮਲੇ 'ਚ ਫ਼ਰਾਰ ਚੱਲ ਰਹੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਗੌਤਮ ਮੱਟੂ ਅਤੇ ਵੰਸ਼ ਮੱਟੂ ਪੁੱਤਰਾਨ ਰਾਜੀਵ ਕੁਮਾਰ ਵਾਸੀ ਮੁਹੱਲਾ ਬਹਾਦਰਪੁਰ ਜੋ ਕਿ ਧੋਬੀਘਾਟ ਨਜ਼ਦੀਕ ਮੌਜੂਦ ਹਨ | ਉਨ•ਾਂ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਉਹ ਪੁਲਿਸ ਪਾਰਟੀ ਸਮੇਤ ਉਕਤ ਜਗ•ਾ 'ਤੇ ਪਹੁੰਚੇ ਤਾਂ ਉਕਤ ਦੋਨਾਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਉਨ•ਾਂ ਦੱਸਿਆ ਕਿ ਇਸ ਤੋਂ ਬਾਅਦ ਉਨ•ਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਉਨ•ਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ | ਉਨ•ਾਂ ਦੱਸਿਆ ਕਿ ਹੁਣ ਤੱਕ ਮਾਮਲੇ ਦੇ 3 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਸ਼ੁਰੂ ਅਗਲੀ ਖ਼ਬਰ ਪਿੰਡ ਭੁੰਗਰਨੀ ਦੇ ਗੇਟ 'ਚ ਫਸਿਆ ਟਿੱਪਰ, ਜਾਨੀ ਨੁਕਸਾਨ ਤੋਂ ਬਚਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।