09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪਿੰਡ ਭੁੰਗਰਨੀ ਦੇ ਗੇਟ 'ਚ ਫਸਿਆ ਟਿੱਪਰ, ਜਾਨੀ ਨੁਕਸਾਨ ਤੋਂ ਬਚਾਅ

ਅਜੀਤ ਡੈਸਕ 28-01-2026
ਹੁਸ਼ਿਆਰਪੁਰ, 27 ਜਨਵਰੀ (ਨਰਿੰਦਰ ਸਿੰਘ ਬੱਡਲਾ)-ਛੋਟੀਆਂ ਸੜਕਾਂ ਹੋਣ ਦੇ ਬਾਵਜੂਦ ਰੋਜ਼ਾਨਾ ਵੱਡੀ ਗਿਣਤੀ 'ਚ ਭਾਰੀ ਵਾਹਨਾਂ ਦਾ ਲੰਘਣਾ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ, ਜਿਸ ਦੇ ਚੱਲਦਿਆਂ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ | ਅਜਿਹੀ ਹੀ ਇਕ ਘਟਨਾ ਉਸ ਸਮੇਂ ਸਾਹਮਣੇ ਆਈ, ਜਦੋਂ ਅੱਜ ਸਵੇਰੇ ਇਕ ਨਿੱਜੀ ਕੰਪਨੀ ਦਾ ਟਿੱਪਰ ਨੰ- ਪੀ.ਬੀ. 08-32-9386 ਜਿਸ ਨੂੰ ਡਰਾਈਵਰ ਬਲਵੀਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਜਗਤਪੁਰ ਜੱਟਾਂ ਚਲਾ ਰਿਹਾ ਸੀ | ਜਦੋਂ ਉਹ ਮੇਹਟੀਆਣਾ-ਗੜ੍ਹਸ਼ੰਕਰ ਵਾਲੀ ਸੜਕ ਤੋਂ ਪਿੰਡ ਭੁੰਗਰਨੀ ਵੱਲ ਮੁੜਿਆ ਤਾਂ ਉਸ ਦਾ ਟਿੱਪਰ ਅਚਾਨਕ ਪਿੰਡ ਦੀ ਹੱਦ 'ਤੇ ਬਣੇ ਗੇਟ 'ਚ ਫਸ ਗਿਆ | ਇਸ ਸਬੰਧੀ ਡਰਾਈਵਰ ਨੇ ਦੱਸਿਆ ਕਿ ਜਦੋਂ ਉਹ ਮੁੱਖ ਸੜਕ ਤੋਂ ਕਰੀਬ 100 ਗਜ਼ ਹੀ ਅੱਗੇ ਗਿਆ ਤਾਂ ਟਿੱਪਰ ਦਾ ਜੈੱਕ ਵਾਲਾ ਪਿਛਲਾ ਟਰਾਲਾ ਆਪਣੇ ਆਪ ਹੀ ਅਚਾਨਕ ਖੁੱਲ੍ਹ ਗਿਆ ਅਤੇ ਟਿੱਪਰ ਉੱਪਰ ਚੁੱਕਿਆ ਗਿਆ | ਜਿਸ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਉਹ ਗੇਟ ਦੇ ਉੱਪਰਲੇ ਹਿੱਸੇ 'ਚ ਫਸ ਗਿਆ | ਜਿਸ ਦੇ ਚੱਲਦਿਆਂ ਡਰਾਈਵਰ ਜ਼ਖ਼ਮੀ ਹੋ ਗਿਆ | ਸੂਚਨਾ ਮਿਲਣ 'ਤੇ ਥਾਣਾ ਮੇਹਟੀਆਣਾ ਏ.ਐਸ.ਆਈ. ਉਂਕਾਰ ਸਿੰਘ ਸਿੰਘ, ਏ.ਐਸ.ਆਈ. ਕਰਨੈਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਡਰਾਈਵਰ ਨੂੰ ਹਸਪਤਾਲ ਪਹੁੰਚਾਇਆ ਅਤੇ ਲੰਮੇ ਸਮੇਂ ਬਾਅਦ ਆਵਾਜਾਈ ਨੂੰ ਚਾਲੂ ਕਰਵਾਇਆ |
ਪਿਛਲੀ ਖ਼ਬਰ ਪੁਲਿਸ ਵਲੋਂ ਫ਼ਰਾਰ ਚੱਲ ਰਹੇ 2 ਕਥਿਤ ਦੋਸ਼ੀ ਕਾਬੂ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਹਿਰਵਾਲੀ ਵਿਖੇ ਇਕ ਵਾਰ ਫਿਰ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।