09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਡਾ. ਰਾਜ ਕੁਮਾਰ ਦੀ ਅਗਵਾਈ 'ਚ ਬੀ. ਐੱਸ. ਐੱਨ. ਐੱਲ. ਟੈਲੀਫੋਨ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ

ਅਜੀਤ ਡੈਸਕ 28-01-2026
ਹੁਸ਼ਿਆਰਪੁਰ, 27 ਜਨਵਰੀ (ਬਲਜਿੰਦਰਪਾਲ ਸਿੰਘ)-ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੀ ਪ੍ਰਧਾਨਗੀ ਹੇਠ ਬੀ.ਐੱਸ.ਐੱਨ.ਐੱਲ. ਦਫ਼ਤਰ ਵਿੱਚ ਟੈਲੀਫੋਨ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਹੋਈ | ਇਸ ਮੀਟਿੰਗ ਦਾ ਮੁੱਖ ਉਦੇਸ਼ ਖੇਤਰ ਵਿੱਚ ਟੈਲੀਕਾਮ ਸਹੂਲਤਾਂ, ਖ਼ਾਸ ਕਰਕੇ-4 ਜੀ ਸੇਵਾਵਾਂ ਦੇ ਵਿਸਥਾਰ ਅਤੇ ਗੁਣਵੱਤਾ ਵਿੱਚ ਸੁਧਾਰ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ | ਮੀਟਿੰਗ ਦੌਰਾਨ ਬੀ.ਐੱਸ.ਐੱਨ.ਐੱਲ. ਅਧਿਕਾਰੀਆਂ ਨੇ ਸਾਂਸਦ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਦੋ ਮੁੱਖ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ਜੋ 2023 ਵਿੱਚ ਸ਼ੁਰੂ ਕੀਤੇ ਗਏ ਸਨ ਅਤੇ ਜਿਨ੍ਹਾਂ ਦਾ ਮਕਸਦ ਮੋਬਾਈਲ ਕਵਰੇਜ ਵਧਾਉਣਾ ਅਤੇ ਇੰਟਰਨੈੱਟ ਸਪੀਡ ਨੂੰ ਬਿਹਤਰ ਬਣਾਉਣਾ ਹੈ | ਇਨ੍ਹਾਂ ਯਤਨਾਂ ਦਾ ਨਤੀਜਾ ਇਹ ਨਿਕਲਿਆ ਕਿ ਪਿਛਲੇ ਦੇ ਮੁਕਾਬਲੇ ਇਸ ਵਾਰ ਮੁਨਾਫ਼ਾ ਵਧ ਕੇ ਲਗਭਗ ਇਸ ਸਾਲ 46 ਲੱਖ ਰੁਪਏ ਹੋ ਗਿਆ ਹੈ | ਇਹ 4-ਜੀ ਦਾ ਵਿਸਥਾਰ, ਵਧੀਆ ਸੇਵਾਵਾਂ ਦੀ ਵਜ੍ਹਾ ਨਾਲ ਸੰਭਵ ਹੋਇਆ ਅਤੇ ਮੀਟਿੰਗ ਵਿੱਚ ਕੈਬਨਿਟ ਤੋਂ ਹਰਜਿਆਣਾ, ਫਤਿਹਪੁਰ ਅਤੇ ਕੋਠੀ ਦੀਆਂ ਨਵੀਆਂ 4-ਜੀ ਮੋਬਾਈਲ ਟਾਵਰ ਸਾਈਟਾਂ ਦੀ ਪ੍ਰਵਾਨਗੀ ਬਾਰੇ ਦੱਸਿਆ ਗਿਆ ਕਿ ਜਲਦੀ ਤੋਂ ਜਲਦੀ ਸਥਾਪਿਤ ਕੀਤਾ ਜਾਵੇਗਾ, ਜਿਸ ਨਾਲ ਕਵਰੇਜ ਹੋਰ ਵਿਸਥਾਰਤ ਹੋਵੇਗੀ ਅਤੇ ਇਲਾਕੇ ਦੇ ਲੋਕ ਇਸਦਾ ਲਾਭ ਉਠਾਉਣਗੇ | ਡਾ. ਰਾਜ ਕੁਮਾਰ ਚੱਬੇਵਾਲ ਨੇ ਬੀ.ਐੱਸ.ਐੱਨ.ਐੱਲ. ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੂਰ-ਦਰਾਜ਼ ਖੇਤਰਾਂ ਵਿੱਚ ਨੈੱਟਵਰਕ ਸੇਵਾ ਦਾ ਵਿਸਥਾਰ ਡਿਜੀਟਲ ਇੰਡੀਆ ਵੱਲ ਇਕ ਮਹੱਤਵਪੂਰਨ ਕਦਮ ਹੈ | ਇਸ ਮੌਕੇ ਉਤੇ ਬੀ.ਐੱਸ.ਐੱਨ.ਐੱਲ. ਦੇ ਤਕਨੀਕੀ ਅਤੇ ਪ੍ਰਸ਼ਾਸਕੀ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਅਤੇ ਸਾਰੇ ਪੱਖਾਂ 'ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਦਲਵਿੰਦਰ ਸਿੰਘ ਮਾਣਕੂ ਪੀ.ਜੀ.ਐੱਮ ਹੁਸ਼ਿਆਰਪੁਰ, ਬਲਬੀਰ ਸਿੰਘ ਭੁਮਲਾ ਡੀ.ਜੀ.ਐੱਮ ਹੁਸ਼ਿਆਰਪੁਰ, ਮੀਨਾਕਸ਼ੀ ਅਰੋੜਾ (ਡੀ.ਜੀ.ਐੱਮ) ਗੜ੍ਹਸ਼ੰਕਰ, ਸਰਬਜੀਤ ਸਿੰਘ ਆਈ.ਐਫ.ਏ, ਬਲਬੀਰ ਸਿੰਘ ਏ. ਜੀ. ਐਮ., ਰਾਕੇਸ਼ ਪਟਿਆਲ ਏ.ਜੀ.ਐਮ, ਜਗਮੋਹਿੰਦਰ ਸਿੰਘ (ਏ.ਜੀ.ਐਮ), ਸਤਪਾਲ ਡੀ. ਈ) ਗੜ•ਸ਼ੰਕਰ, ਪੁਸ਼ਪਿੰਦਰ ਸਿੰਘ ਐਸ. ਡੀ. ਈ., ਅਸ਼ੋਕ ਕੁਮਾਰ ਐਸ. ਡੀ. ਈ. , ਅਮਰੀਕ ਸਿੰਘ ਐਸ.ਡੀ.ਈ. ਬਲਦੇਵ ਸਿੰਘ ਐਸ.ਡੀ. ਈ. ਸੁਖਵਿੰਦਰ ਸਿੰਘ ਜੇ.ਟੀ.ਓ. ਮੌਜੂਦ ਸਨ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਹਿਰਵਾਲੀ ਵਿਖੇ ਇਕ ਵਾਰ ਫਿਰ ਚੋਰੀ ਅਗਲੀ ਖ਼ਬਰ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।