09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਡਵਿੱਡਾ ਅਹਿਰਾਣਾ ਵਲੋਂ ਫੁੱਟਬਾਲ ਟੂਰਨਾਮੈਂਟ ਸ਼ੁਰੂ

ਅਜੀਤ ਡੈਸਕ 28-01-2026
ਹੁਸ਼ਿਆਰਪੁਰ, 27 ਜਨਵਰੀ (ਨਰਿੰਦਰ ਸਿੰਘ ਬੱਡਲਾ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਡਵਿੱਡਾ ਅਹਿਰਾਣਾ ਵਲੋਂ ਐਨ.ਆਰ.ਆਈ. ਵੀਰਾਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 22ਵਾਂ ਕਬੱਡੀ ਕੱਪ ਸਕੂਲ ਅਹਿਰਾਣਾ ਕਲਾਂ ਦੀ ਗਰਾਉਂਡ 'ਚ ਧੂਮ ਧੜਕੇ ਨਾਲ ਸ਼ੁਰੂ ਹੋਇਆ | ਟੂਰਨਾਮੈਂਟ ਦਾ ਉਦਘਾਟਨ ਅਰਦਾਸ ਕਰਨ ਦੇ ਉਪਰੰਤ ਪਿੰਡ ਦੇ ਪਤਵੰਤਿਆਂ ਵਲੋਂ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਸਰਬਜੀਤ ਸਿੰਘ ਸੱਗੀ ਨੇ ਦੱਸਿਆ ਕਿ 29 ਜਨਵਰੀ ਦਿਨ ਵੀਰਵਾਰ ਨੂੰ ਆਲ ਓਪਨ ਕਬੱਡੀ ਦੇ 6 ਅੰਤਰ ਰਾਸ਼ਟਰੀ ਕਲੱਬ ਜਿਨ੍ਹਾਂ 'ਚ ਸਵ. ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਸ਼ਾਹਕੋਟ, ਬੁਆਏ ਆਫ ਪਰਥ ਕਲੱਬ ਨਿਉਜੀਲੈਂਡ, ਬਿੱਟੂ ਭੋਲੇਵਾਲ ਕਲੱਬ ਹਰਿਆਣਾ, ਔਲਖ ਕਲੱਬ ਗੁਰਦਾਸਪੁਰ, ਮਾਲਵਾ ਲਾਈਨ ਕਲੱਬ, ਟਾਇਗਰ ਸਾਂਧਰਾ ਕਲੱਬ ਕਬੱਡੀ ਕਲੱਬ ਜੰਡੀ ਹੁਸ਼ਿਆਰਪੁਰ ਵਿਚਕਾਰ ਖੇਡੇ ਜਾਣਗੇ ਅਤੇ ਪਿੰਡ ਪੱਧਰ ਦੀਆਂ 4 ਟੀਮਾਂ ਦੇ ਮੈਚ ਵੀ ਹੋਣਗੇ | ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਪਹਿਲਾ 1 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੇ ਆਖਰੀ ਦਿਨ ਇਨਾਮਾਂ ਦੀ ਵੰਡ ਸਾਂਸਦ ਡਾ. ਰਾਜ ਕੁਮਾਰ ਤੇ ਹਲਕਾ ਵਿਧਾਇਕ ਡਾ. ਇਸ਼ਾਂਕ ਕੁਮਾਰ ਵਲੋਂ ਕੀਤੀ ਜਾਵੇਗੀ | ਇਸ ਮੌਕੇ ਵੱਡੀ ਗਿਣਤੀ 'ਚ ਖੇਡ ਪ੍ਰੇਮੀ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਕੇਸਰ ਦਾਸ ਦੀ ਬਰਸੀ ਮਨਾਈ ਅਗਲੀ ਖ਼ਬਰ ਸੰਸਕਿ੍ਤ ਮੰਦਰ ਟਰੱਸਟ ਮੁਕੇਰੀਆਂ ਨੇ ਲੋੜਵੰਦ ਬੱਚਿਆਂ ਨੂੰ ਕਾਪੀ, ਪੈੱਨ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।