14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਰਾਸ਼ਟਰੀ ਯੁਵਾ ਦਿਵਸ ਮੌਕੇ ਇਕ ਦਿਵਸੀ ਸੰਗੋਸ਼ਟੀ ਕਰਵਾਈ

ਅਜੀਤ ਡੈਸਕ 23-01-2026
ਮੁਕੇਰੀਆਂ, 22 ਜਨਵਰੀ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਵਿਦਿਆਲਿਆਂ ਦੇ ਐਨ.ਐਸ.ਐਸ. ਵਿੰਗ ਵਲੋਂ ਸਟੂਡੈਂਟਸ ਫ਼ੋਰ ਡਿਵੈਲਪਮੈਂਟ ਦੇ ਸਹਿਯੋਗ ਨਾਲ ਰਾਸ਼ਟਰੀ ਯੁਵਾ ਦਿਵਸ ਦੇ ਅਵਸਰ 'ਤੇ 'ਪੁਨਰਨਿਰਮਾਣ 'ਚ ਨੌਜਵਾਨਾਂ ਦੀ ਭੂਮਿਕਾ' ਵਿਸ਼ੇ 'ਤੇ ਇਕ ਦਿਵਸ ਸੰਗੋਸ਼ਠੀ ਕਰਵਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਪ੍ਰਸ਼ਾਂਤ ਗੌਤਮ (ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਇੰਸਟੀਟਿਊਟ ਆਫ਼ ਹੋਟਲ ਐਂਡ ਟੂਰਿਜ਼ਮ ਮੈਨੇਜਮੈਂਟ ਅਤੇ ਏ.ਬੀ.ਵੀ.ਪੀ.) ਅਤੇ ਡਾ. ਸਮੀਰ ਸ਼ਰਮਾ (ਪਿ੍ੰਸੀਪਲ, ਸਵਾਮੀ ਪ੍ਰੇਮਾਨੰਦ ਮਹਾਵਿਦਿਆਲਿਆਂ) ਹਾਜ਼ਰ ਰਹੇ | ਪ੍ਰੋਗਰਾਮ ਦੀ ਸ਼ੁਰੂਆਤ ਡਾ. ਸਮੀਰ ਸ਼ਰਮਾ ਵਲੋਂ ਮੁੱਖ ਮਹਿਮਾਨ ਨੂੰ ਗੁਲਦਸਤਾ ਭੇਟ ਕਰਕੇ ਸਵਾਗਤ ਕਰਨ ਨਾਲ ਹੋਈ | ਉਨ੍ਹਾਂ ਨੇ ਕਾਰਜਕ੍ਰਮ ਦੇ ਉਦੇਸ਼ ਅਤੇ ਵਿਸ਼ੇ ਬਾਰੇ ਸਾਰਿਆਂ ਨੂੰ ਜਾਣਕਾਰੀ ਦਿੱਤੀ | ਐਨ.ਐਸ.ਐਸ. ਇੰਚਾਰਜ ਡਾ. ਸੋਨੀਆ ਨੇ ਮਹਿਮਾਨਾਂ ਨਾਲ ਰੂਬਰੂ ਕਰਵਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ | ਮੁੱਖ ਮਹਿਮਾਨ ਡਾ. ਪ੍ਰਸ਼ਾਂਤ ਗੌਤਮ ਨੇ ਦੇਸ਼ ਦੇ ਵਿਕਾਸ ਅਤੇ ਰਾਸ਼ਟਰ ਨਿਰਮਾਣ 'ਚ ਨੌਜਵਾਨਾਂ ਦੀ ਭੂਮਿਕਾ 'ਤੇ ਆਪਣੇ ਵਿਚਾਰ ਰੱਖੇ ਤੇ ਨੌਜਵਾਨਾਂ ਨੂੰ ਸਕਾਰਾਤਮਕ ਸੋਚ ਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਰਤਵਿਆਂ, ਅਨੁਸ਼ਾਸਨ ਅਤੇ ਅਗਵਾਹੀ ਕਰਨ ਦੀ ਸਮਰੱਥਾ 'ਤੇ ਪ੍ਰਕਾਸ਼ ਪਾਇਆ | ਪ੍ਰੋਗਰਾਮ 'ਚ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਭਾਗ ਲਿਆ, ਇਸ ਨੂੰ ਗਿਆਨਆਤਮਕ ਅਤੇ ਪ੍ਰੇਰਣਾਦਾਇਕ ਦੱਸਿਆ | ਇਸ ਅਵਸਰ 'ਤੇ ਵਿਸ਼ੇਸ਼ ਤੌਰ 'ਤੇ ਯੋਗਿਤਾ ਗੌਤਮ, ਨਿਰਦੇਸ਼ ਖਜੂਰੀਆ ਅਤੇ ਰਾਮ ਸ਼ਰਨ ਗੌਤਮ ਹਾਜ਼ਰ ਰਹੇ | ਅੰਤ ਵਿਚ ਡਾ. ਅਸ਼ੋਕ ਚੌਧਰੀ ਨੇ ਧੰਨਵਾਦ ਪ੍ਰਸਤਾਵ ਪੇਸ਼ ਕਰਦਿਆਂ ਮਹਾਵਿਦਿਆਲਿਆਂ ਦੀ ਪ੍ਰਬੰਧਕੀ ਕਮੇਟੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਪ੍ਰਗਟਾਇਆ, ਜਿਨ੍ਹਾਂ ਦੇ ਸਹਿਯੋਗ ਨਾਲ ਕਾਰਜਕ੍ਰਮ ਸਫ਼ਲਤਾ-ਪੂਰਵਕ ਸੰਪੰਨ ਹੋਇਆ | ਇਸ ਅਵਸਰ 'ਤੇ ਡਾ. ਪ੍ਰਦੀਪ ਸੇਂਗਰ, ਪ੍ਰੋ. ਵਿਕਰਮ ਸਿੰਘ, ਐਨ.ਐੱਸ.ਐੱਸ. ਪ੍ਰੋਗਰਾਮ ਅਧਿਕਾਰੀ ਪ੍ਰੋ. ਸੀਮਾ, ਪ੍ਰੋ. ਨਰੇਂਦਰ ਅਤੇ ਐਨ.ਐਸ.ਐਸ. ਸਵੈਛਿਕ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |
ਪਿਛਲੀ ਖ਼ਬਰ ਭਗਵਾਨ ਸ੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦੇ 3 ਸਾਲ ਪੂਰੇ ਹੋਣ 'ਤੇ ਸਮਾਗਮ ਕਰਵਾਇਆ ਅਗਲੀ ਖ਼ਬਰ ਪ੍ਰਵਾਸੀ ਭਾਰਤੀ ਜਗਵਿੰਦਰ ਸਿੰਘ ਗਿੱਲ ਕੈਨੇਡਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।